ਪੰਜਾਬ ''ਚ ਵੱਡੀ ਘਟਨਾ, ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈੱਸ ''ਤੇ ਹੋਈ ਪੱਥਰਬਾਜ਼ੀ, ਸਹਿਮੇ ਲੋਕ
Thursday, Jul 11, 2024 - 06:50 PM (IST)
ਜਲੰਧਰ (ਪੁਨੀਤ)–ਟਰੇਨਾਂ ’ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜੋਕਿ ਚਿੰਤਾ ਦਾ ਵਿਸ਼ਾ ਹੈ। ਪਿਛਲੇ ਸਮੇਂ ਦੌਰਾਨ ਫਗਵਾੜਾ ਨੇੜੇ ਵੰਦੇ ਭਾਰਤ ਐਕਸਪ੍ਰੈੱਸ ’ਤੇ ਪਥਰਾਅ ਕੀਤਾ ਗਿਆ ਸੀ, ਜਿਸ ਕਾਰਨ ਟਰੇਨ ਦੇ ਸ਼ੀਸ਼ਿਆਂ ਦਾ ਵੀ ਨੁਕਸਾਨ ਹੋਇਆ ਸੀ। ਹੁਣ ਤਾਜ਼ਾ ਘਟਨਾ ਮੁਤਾਬਕ ਜਲੰਧਰ ਦੇ ਸੁੱਚੀ ਪਿੰਡ ਰੇਲਵੇ ਸਟੇਸ਼ਨ ਦੇ ਨੇੜੇ ਵੰਦੇ ਭਾਰਤ ਐਕਸਪ੍ਰੈੱਸ ’ਤੇ ਪੱਥਰਬਾਜ਼ੀ ਕੀਤੀ ਗਈ। ਇਸ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ। ਘਟਨਾ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਰੇਲਵੇ ਪੁਲਸ ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਸਬੰਧੀ ਵਿਆਪਕ ਕਦਮ ਉਠਾਏ ਜਾ ਰਹੇ ਹਨ, ਹਾਲਾਂਕਿ ਇਸ ਘਟਨਾ ਸਮੇਂ ਅਸਮਾਜਿਕ ਅਨਸਰ ਆਪਣੇ ਨਾਪਾਕ ਇਰਾਦਿਆਂ ਵਿਚ ਸਫ਼ਲ ਨਹੀਂ ਹੋ ਸਕੇ। ਦੱਸਿਆ ਜਾ ਰਿਹਾ ਹੈ ਕਿ ਪੱਥਰ ਟਰੇਨ ਨੂੰ ਨਹੀਂ ਲੱਗੇ ਅਤੇ ਵੱਡੀ ਘਟਨਾ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਮਗਰੋਂ CM ਭਗਵੰਤ ਮਾਨ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਆਖੀ ਇਹ ਗੱਲ
ਘਟਨਾ ਮੰਗਲਵਾਰ ਸ਼ਾਮ ਨੂੰ 7 ਵਜੇ ਦੇ ਲਗਭਗ ਵਾਪਰੀ। ਟਰੇਨ ਨੰਬਰ 22440 ਦੁਪਹਿਰ 2.55 ’ਤੇ ਮਾਤਾ ਵੈਸ਼ਨੋ ਦੇਵੀ ਤੋਂ ਨਵੀਂ ਦਿੱਲੀ ਵੱਲ ਜਾ ਰਹੀ ਸੀ। ਸ਼ਾਮ 5.30 ’ਤੇ ਪਠਾਨਕੋਟ ਤੋਂ ਚੱਲ ਕੇ ਟਰੇਨ ਲੁਧਿਆਣਾ ਵੱਲ ਜਾ ਰਹੀ ਸੀ। ਇਸ ਦੌਰਾਨ ਜਲੰਧਰ ਦੇ ਸੁੱਚੀ ਪਿੰਡ ਵਿਚ 7 ਵਜੇ ਦੇ ਲਗਭਗ ਟਰੇਨ ’ਤੇ ਪੱਥਰਬਾਜ਼ੀ ਦੀ ਕੋਸ਼ਿਸ਼ ਹੋਈ। ਦੱਸਿਆ ਜਾ ਰਿਹਾ ਹੈ ਕਿ ਸਭ ਕੁਝ ਠੀਕ ਰਿਹਾ, ਜਿਸ ਕਾਰਨ ਅਧਿਕਾਰੀਆਂ ਨੂੰ ਰਾਹਤ ਮਿਲੀ ਹੈ ਪਰ ਘਟਨਾ ਸਬੰਧੀ ਸਖ਼ਤੀ ਹੁੰਦੀ ਨਜ਼ਰ ਆ ਰਹੀ ਹੈ। ਰੇਲਵੇ ਪੁਲਸ ਵੱਲੋਂ ਇਸ ਸਬੰਧੀ ਮੁਲਜ਼ਮਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਸੀ. ਸੀ. ਟੀ. ਵੀ. ਫੁਟੇਜ ਜੁਟਾਉਣ ਲਈ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਬਚ ਨਹੀਂ ਸਕਣਗੇ। ਇਸ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਟਰੇਨਾਂ ’ਤੇ ਪੱਥਰਬਾਜ਼ੀ ਕਰਨ ਵਾਲੇ ਸਰਗਰਮ ਹੋ ਚੁੱਕੇ ਹਨ ਤਾਂ ਜੋ ਸਮਾਜ ਵਿਚ ਅਰਾਜਕਤਾ ਫ਼ੈਲਾਈ ਜਾ ਸਕੇ ਪਰ ਸਬੰਧਤ ਵਿਭਾਗੀ ਅਧਿਕਾਰੀ ਇਸ ਤਰ੍ਹਾਂ ਦੇ ਲੋਕਾਂ ਖ਼ਿਲਾਫ਼ ਸਖ਼ਤ ਕਦਮ ਉਠਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਦੀ Latest Update, ਮੁੜ ਕਹਿਰ ਵਰ੍ਹਾਏਗੀ ਗਰਮੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਆਰ. ਪੀ. ਐੱਫ਼. ਨੇ ਫਾਟਕਾਂ ’ਤੇ ਚਲਾਈ ਜਾਗਰੂਕਤਾ ਮੁਹਿੰਮ, ਮੌਕੇ ’ਤੇ ਕਰਵਾਈ ਗਈ ਫੋਟੋਗ੍ਰਾਫ਼ੀ
ਆਰ. ਪੀ. ਐੱਫ਼. (ਰੇਲਵੇ ਪ੍ਰੋਟੈਕਸ਼ਨ ਫੋਰਸ) ਦੇ ਸਿਟੀ ਸਟੇਸ਼ਨ ਦੇ ਇੰਚਾਰਜ ਇੰਸ. ਰਾਜੇਸ਼ ਕੁਮਾਰ ਰੋਹਿੱਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਫਾਟਕਾਂ ’ਤੇ ਰੇਲਵੇ ਲਾਈਨਾਂ ਨੇੜੇ ਸਥਿਤ ਸਕੂਲਾਂ ਵਿਚ ਜਾਗਰੂਕਤਾ ਮੁਹਿੰਮ ਚਲਾਈ ਗਈ ਅਤੇ ਮੌਕੇ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਗਈ। ਰੇਲਵੇ ਪੁਲਸ ਤੋਂ ਏ. ਐੱਸ. ਆਈ. ਨੀਰਜ ਕੁਮਾਰ ਅਤੇ ਹੋਰ ਪੁਲਸ ਮੁਲਾਜ਼ਮਾਂ ਵੱਲੋਂ ਸੁੱਚੀ ਪਿੰਡ, ਕਰੋਲ ਬਾਗ ਦੇ ਸੀ-5 ਅਤੇ ਸੀ-3 ਸਮੇਤ ਕਈ ਹੋਰ ਫਾਟਕਾਂ ਦੇ ਆਸ-ਪਾਸ ਵਿਜ਼ਿਟ ਕੀਤੀ ਗਈ। ਟਰੇਨ ਨੰਬਰ 22440 ’ਤੇ ਹੋਈ ਪੱਥਰਬਾਜ਼ੀ ਦੀ ਘਟਨਾ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਅਜਿਹਾ ਭੁੱਲ ਕੇ ਵੀ ਨਾ ਕਰਨ। ਉਥੇ ਹੀ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਦਾ ਪਤਾ ਚੱਲ ਸਕੇ। ਸੁੱਚੀ ਪਿੰਡ ਦੇ ਨੇੜੇ ਸਥਿਤ ਸਕੂਲ ਵਿਚ ਬੱਚਿਆ ਨੂੰ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਗਲਤੀ ਨਾਲ ਵੀ ਟਰੇਨਾਂ ਵੱਲ ਕੁਝ ਸੁੱਟਣਾ ਨਹੀਂ ਚਾਹੀਦਾ।
ਪੱਥਰਬਾਜ਼ੀ ਕਰਨਾ ਕਾਨੂੰਨੀ ਅਪਰਾਧ : ਇੰਸ. ਰੋਹਿੱਲਾ
ਆਰ. ਪੀ. ਐੱਫ਼. ਦੇ ਇੰਸ. ਰਾਜੇਸ਼ ਕੁਮਾਰ ਰੋਹਿੱਲਾ ਨੇ ਕਿਹਾ ਕਿ ਪੱਥਰਬਾਜ਼ੀ ਕਰਨਾ ਕਾਨੂੰਨੀ ਅਪਰਾਧ ਹੈ, ਜਿਸ ਨੂੰ ਕਿਸੇ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।