ਬੱਸਾਂ ’ਚੋਂ ਸਾਮਾਨ ਚੋਰੀ ਕਰਨ ਵਾਲਾ ਕਾਬੂ
Sunday, Jul 29, 2018 - 05:46 AM (IST)
ਜਲੰਧਰ, (ਵਰੁਣ)— ਬੱਸ ਸਟੈਂਡ ਵਿਚ ਦੇਰ ਰਾਤ ਬੱਸਾਂ ਵਿਚ ਵੜ ਕੇ ਸਾਮਾਨ ਚੋਰੀ ਕਰਨ ਵਾਲੇ ਨੌਜਵਾਨ ਨੂੰ ਚੌਕੀ ਬੱਸ ਸਟੈਂਡ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਕੋਲੋਂ ਐੱਲ. ਸੀ. ਡੀ. ਬਰਾਮਦ ਹੋਈ ਹੈ, ਜੋ ਉਸਨੇ ਬੱਸ ਸਟੈਂਡ ਵਿਚ ਖੜ੍ਹੀ ਬੱਸ ’ਚੋਂ ਚੋਰੀ ਕੀਤੀ ਸੀ। ਮੁਲਜ਼ਮ ਦੀ ਪਛਾਣ ਸੁਖਵਿੰਦਰ ਉਰਫ ਸੁੱਖਾ ਪੁੱਤਰ ਸੁਰਜੀਤ ਸਿੰਘ ਵਾਸੀ ਵਡਿਆਣਾ ਵਜੋਂ ਹੋਈ ਹੈ। ਚੌਕੀ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਸੁੱਖਾ ਕਾਫੀ ਸਮੇਂ ਤੋਂ ਬੱਸ ਸਟੈਂਡ ਅੰਦਰ ਖੜ੍ਹੀਆਂ ਹੋਣ ਵਾਲੀਆਂ ਬੱਸਾਂ ਵਿਚ ਰਾਤ ਨੂੰ ਵੜ ਕੇ ਸਾਮਾਨ ਚੋਰੀ ਕਰ ਕੇ ਵੇਚਦਾ ਸੀ। ਉਸ ਦੇ ਖਿਲਾਫ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਹਨ। ਉਹ ਨਸ਼ੇ ਦਾ ਆਦੀ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਐੱਲ. ਸੀ. ਡੀ. ਵੇਚਣ ਲਈ ਮਾਰਕੀਟ ਵਿਚ ਘੁੰਮ ਰਿਹਾ ਹੈ। ਉਨ੍ਹਾਂ ਤੁਰੰਤ ਰੇਡ ਕਰ ਕੇ ਨੌਜਵਾਨ ਨੂੰ ਐੱਲ. ਸੀ. ਡੀ. ਸਣੇ ਕਾਬੂ ਕਰ ਲਿਆ। ਪੁੱਛਗਿੱਛ ਵਿਚ ਨੌਜਵਾਨ ਨੇ ਕਬੂਲ ਕੀਤਾ ਕਿ ਉਸਨੇ ਬੱਸ ’ਚੋਂ ਐੱਲ. ਸੀ. ਡੀ. ਚੋਰੀ ਕੀਤੀ ਸੀ ਅਤੇ ਹੁਣ ਵੇਚਣ ਦੀ ਤਾਕ ਵਿਚ ਸੀ। ਪੁਲਸ ਨੇ ਸੁੱਖਾ ਖਿਲਾਫ ਕੇਸ ਦਰਜ ਕਰ ਕੇ ਉਸਦਾ ਇਕ ਦਿਨ ਦਾ ਰਿਮਾਂਡ ਲਿਆ ਹੈ।
