ਪੰਜਾਬ ਦੀ ਸਿਆਸਤ ''ਚ ਹਲਚਲ ਤੇਜ਼, ਢੀਂਡਸਾ ਧੜੇ ਵੱਲੋਂ ਪੰਥਕ ਏਕਤਾ ਦਾ ਖਾਕਾ ਤਿਆਰ!

Thursday, Dec 21, 2023 - 05:58 AM (IST)

ਪੰਜਾਬ ਦੀ ਸਿਆਸਤ ''ਚ ਹਲਚਲ ਤੇਜ਼, ਢੀਂਡਸਾ ਧੜੇ ਵੱਲੋਂ ਪੰਥਕ ਏਕਤਾ ਦਾ ਖਾਕਾ ਤਿਆਰ!

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 14 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪਿਛਲੀ ਅਕਾਲੀ ਸਰਕਾਰ ਮੌਕੇ ਹੋਈਆਂ ਗਲਤੀਆਂ, ਭੁੱਲਾਂ ਤੇ ਬੇਅਦਬੀ ਦੇ ਮਾਮਲੇ ’ਤੇ ਮੁਆਫੀ ਮੰਗ ਲਈ ਹੈ ਤੇ ਬਾਗੀਆਂ ਨੂੰ ਮੁੜ ਅਕਾਲੀ ਦਲ ਆਉਣ ਦਾ ਸੱਦਾ ਦਿੱਤਾ ਹੈ, ਜਿਸ ਦੇ ਤਹਿਤ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ 23 ਦਸੰਬਰ ਨੂੰ ਮੀਟਿੰਗ ਵੀ ਬੁਲਾ ਲਈ ਹੈ ਕਿ ਅਕਾਲੀ ਦਲ ਨਾਲ ਰਲੇਵਾਂ ਕੀਤਾ ਜਾਵੇ ਜਾਂ ਨਾ ਪਰ ਜਾਣਕਾਰ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਕਿ ਢੀਂਡਸਾ ਧੜ੍ਹੇ ਨਾਲ ਜੁੜੇ ਜ਼ਿਆਦਾਤਰ ਆਗੂ ਏਕਤਾ ਪ੍ਰਤੀ ਸੰਜੀਦਾ ਹਨ, ਜਿਸ ਦੇ ਤਹਿਤ ਢੀਂਡਸਾ ਦੇ ਬੇਟੇ ਨੇ ਮੀਡੀਆ ’ਚ ਇਸ਼ਾਰਾ ਕਰ ਦਿੱਤਾ ਹੈ ਕਿ ਏਕਤਾ ਲਈ ਰਾਹ ਬਿਲਕੁਲ ਪੱਧਰਾ ਹੈ। 

ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲੇ MP ਸੁਸ਼ੀਲ ਰਿੰਕੂ, ਜਲੰਧਰ ਦੇ ਲੋਕਾਂ ਲਈ ਰੱਖੀ ਇਹ ਮੰਗ

ਹੁਣ ਅਕਾਲੀ ਹਲਕਿਆਂ ’ਚ ਸਵਾਲ ਇਹ ਉੱਠ ਰਹੇ ਹਨ ਕਿ ਮੋਦੀ ਵੱਲੋਂ ਢੀਂਡਸਾ ਨੂੰ ਸਵ. ਪ੍ਰਕਾਸ਼ ਸਿੰਘ ਬਾਦਲ ਦਾ ਵਾਰਿਸ ਐਲਾਨੇ ਜਾਣ ’ਤੇ ਵੀ ਅਕਾਲੀ ਦਲ ਇਸ ਗੱਲ ’ਤੇ ਸਹਿਮਤ ਹੋਵੇਗਾ? ਬਾਕੀ ਦਿੱਲੀ ਬੈਠੀ ਭਾਜਪਾ ਸਵ. ਬਾਦਲ ਤੋਂ ਬਾਅਦ ਢੀਂਡਸਾ ਦੀ ਜ਼ਿਆਦਾ ਗੱਲ ਮੰਨ ਰਹੀ ਹੈ ਕਿ ਅਕਾਲੀ ਇਹ ਵੀ ਸਵੀਕਾਰ ਕਰਨਗੇ? ਜੇਕਰ ਢੀਂਡਸਾ ਆਪਣਾ ਧੜ੍ਹਾ ਭੰਗ ਕਰਕੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਕੀ ਸਥਾਨ ਮਿਲੇਗਾ। ਇਸ ਦੀ ਚਰਚਾ ਸ਼ੁਰੂ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਭਾਰਤ-ਕੈਨੇਡਾ ਦੇ ਰਿਸ਼ਤਿਆਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ

ਬਾਕੀ ਢੀਂਡਸਾ ਵੱਲੋਂ ਰੱਖੀ ਗਈ ਮੀਟਿੰਗ ’ਚ ਬੀਬੀ ਜਗੀਰ ਕੌਰ ਅਤੇ ਜਗਮੀਤ ਸਿੰਘ ਬਰਾੜ ਦੂਰ ਰਹਿਣਗੇ ਕਿਉਂਕਿ ਉਹ ਕਿਸੇ ਧੜ੍ਹੇ ਜਾਂ ਕਿਸੇ ਗਰੁੱਪ ਨਾਲ ਨਹੀਂ ਜੁੜੇ ਹੋਏ। ਉਹ ਤਾਂ ਸਗੋਂ ਪਾਰਟੀ ’ਚੋਂ ਕੱਢੇ ਹੋਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ 23 ਦੀ ਮੀਟਿੰਗ ’ਚ ਉਸੇ ਦਿਨ ਜੈਕਾਰੇ ਛੱਡੇ ਜਾਂਦੇ ਹਨ ਜਾਂ ਫਿਰ ਬਾਅਦ ’ਚ। ਸੁਖਬੀਰ ਵੱਲੋਂ ਮੁਆਫੀ ਮੰਗਣ ’ਤੇ ਜਿੱਥੇ ਢੀਂਡਸਾ ਧੜ੍ਹੇ ’ਚ ਨਰਮੀ ਦੇਖੀ ਜਾ ਰਹੀ ਹੈ, ਉੱਥੇ ਮਾਲਵੇ ਦੇ ਇਕਲੌਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਕਿਹਾ ਕਿ ਪਾਰਟੀ ਪ੍ਰਧਾਨ ਨੇ ਸਹੀ ਸਮੇਂ ’ਤੇ ਚੰਗਾ ਫੈਸਲਾ ਲਿਆ ਹੈ। ਇਸ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਝੂੰਦਾ ਕਮੇਟੀ ਅਤੇ ਵਰਕਰਾਂ ਦੀਆਂ ਹੋਰਨਾਂ ਮੰਗਾਂ ਵੱਲ ਅਕਾਲੀ ਦਲ ਦਿਲਚਸਪੀ ਦਿਖਾਵੇ ਕਿਉਂਕਿ ਪੰਜਾਬੀਆਂ ਨੇ ਹੁਣ ਸਿਰਫ ਅਕਾਲੀ ਦਲ ’ਤੇ ਆਸ ਰੱਖੀ ਹੈ, ਜਿਸ ’ਤੇ ਪਾਰਟੀ ਪ੍ਰਧਾਨ ਖਰੇ ਉੱਤਰ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News