STF ਸੰਗਰੂਰ ਦੇ ਹੱਥ ਲੱਗੀ ਸਫਲਤਾ, 800 ਗ੍ਰਾਮ ਹੈਰੋਇਨ ਸਣੇ 2 ਗ੍ਰਿਫਤਾਰ
Sunday, Apr 19, 2020 - 01:30 PM (IST)
ਸੰਗਰੂਰ (ਸਿੰਗਲਾ) - ਐੱਸ.ਟੀ.ਐੱਫ ਸੰਗਰੂਰ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਉਨ੍ਹਾਂ ਨੇ 800 ਗ੍ਰਾਮ ਹੈਰੋਇਨ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ। ਸ੍ਰੀ ਹਰਵਿੰਦਰ ਚੀਮਾ ਉਪ ਕਪਤਾਨ ਪੁਲਸ ਐੱਸ.ਟੀ.ਐੱਫ ਪਟਿਆਲਾ ਰੇਂਜ ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਆਈ.ਪੀ.ਐੱਸ, ਏ.ਡੀ.ਜੀ.ਪੀ. ਐੱਸ.ਟੀ.ਐੱਫ ਚੀਫ, ਸ੍ਰੀ ਬਲਕਾਰ ਸਿੰਘ ਸਿੱਧੂ ਇੰਸਪੈਕਟਰ ਜਨਰਲ ਪੁਲਸ ਐੱਸ.ਟੀ.ਐੱਫ ਪਟਿਆਲਾ ਜੋਨ, ਸ੍ਰੀ ਗੁਰਪ੍ਰੀਤ ਸਿੰਘ, ਸਹਾਇਕ ਇੰਸਪੈਕਟਰ ਜਨਰਲ ਪੁਲਸ, ਐੱਸ.ਟੀ.ਐੱਫ ਪਟਿਆਲਾ ਰੇਜ, ਪਟਿਆਲਾ ਵਲੋਂ ਨਸ਼ੇ ਦੇ ਸੌਦਗਾਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਦੇ ਤਹਿਤ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ.ਟੀ.ਐੱਫ ਸੰਗਰੂਰ ਨੇ ਸਫਲਤਾ ਹਾਸਿਲ ਕੀਤੀ ਹੈ।
ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਲਈ ਖੁਸ਼ਖਬਰੀ: 9ਵੀਂ ਤੋਂ 12ਵੀਂ ਕਲਾਸ ਦਾ ਸਿਲੇਬਸ ਘੱਟ ਕਰਨ ਦੀ ਤਿਆਰੀ ’ਚ CBSE
ਪੜ੍ਹੋ ਇਹ ਵੀ ਖਬਰ - ਕਿਸਾਨਾਂ ਲਈ ਖੁਸ਼ਖਬਰੀ: ਅਨਾਜ-ਖੇਤੀ ਵਸਤਾਂ ਦੀ ਢੋਆ-ਢੋਆਈ ਲਈ ਲਾਂਚ ਹੋਈ ‘ਕਿਸਾਨ ਰੱਥ’ ਐਪ
ਚੀਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 18.04.2020 ਨੂੰ ਇੰਸਪੈਕਟਰ ਰਵਿੰਦਰ ਭੱਲਾ ਇੰਚਾਰਜ਼ ਐੱਸ.ਟੀ.ਐੱਫ ਸੰਗਰੂਰ ਦੀਆਂ ਹਦਾਇਤਾਂ ’ਤੇ ਥਾਣੇਦਾਰ ਕੁਲਜੀਤ ਕੌਰ ਨੇ ਐੱਸ.ਟੀ.ਐੱਫ ਕਰਮਚਾਰੀਆਂ ਨਾਲ ਟੀ-ਪੁਆਇੰਟ ਕਾਲਾਝਾੜ ਨੇੜੇ ਟੋਲ ਪਲਾਜ਼ਾ ਹਾਈਵੇਅ ਸੰਗਰੂਰ ਪਟਿਆਲਾ ਰੋਡ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸਰਬਜੀਤ ਸਿੰਘ ਉਰਫ ਸੋਨੂੰ ਪੁੱਤਰ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਪੁੱਤਰ ਚਮਕੌਰ ਸਿੰਘ, ਸੈਪੀ ਸਿੰਘ ਪੁੱਤਰ ਪਰਮਜੀਤ ਸਿੰਘ ਰਲ ਕੇ ਸਾਂਝੇ ਪੈਸੇ ਲਾ ਕੇ ਹੈਰੋਇਨ ਖਰੀਦਣ ਅਤੇ ਵੇਚਣ ਦਾ ਧੰਦਾ ਕਰਦੇ ਹਨ। ਇਨ੍ਹਾਂ ਸਾਰਿਆਂ ਨੇ ਰਲ ਕੇ ਕਾਫੀ ਮਾਤਰਾ ਵਿਚ ਹੈਰੋਇਨ ਖਰੀਦ ਕੇ ਲਿਆਂਦੀ ਹੋਈ ਹੈ, ਜੋ ਅੱਜ ਗੱਡੀ ਨੰਬਰ: ਐੱਚ.ਆਰ 26 ਸੀ.ਐੱਮ 0028 ਮਾਰਕਾ ਸਕਾਰਪਿਓ ’ਚ ਸਵਾਰ ਹੋ ਕੇ ਗਾਹਕਾਂ ਨੂੰ ਦੇਣਗੇ। ਇਸ ਇਤਲਾਹ ’ਤੇ ਕਾਰਵਾਈ ਕਰਦਿਆ ਇੰਸਪੈਕਟਰ ਰਵਿੰਦਰ ਕੁਮਾਰ ਭੱਲਾ ਇੰਚਾਰਜ਼ ਐੱਸ.ਟੀ.ਐੱਫ ਯੂਨਿਟ ਸੰਗਰੂਰ ਨੇ ਨਾਕਾਬੰਦੀ ਕਰ ਸਫਿਵਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ।
ਪੜ੍ਹੋ ਇਹ ਵੀ ਖਬਰ - ਮੋਹਲੇਧਾਰ ਵਰਖਾ ਵੀ ਨਹੀਂ ਰੋਕ ਸਕੀ ਸੰਗਤਾਂ ਦਾ ਰਾਹ ਪਰ ਨਾਕਿਆਂ ਕਾਰਨ ਦਰਸ਼ਨਾਂ ਤੋਂ ਰਹੇ ਵਾਂਝੇ
ਕਾਰ ਚਾਲਕ ਨੇ ਜਦੋਂ ਆਪਣੀ ਕਾਰ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਕਾਰ ਵਿਚ ਸਵਾਰ ਦੋਨੋਂ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਕੁਲਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਵਜੋਂ ਹੋਈ। ਇੰਸਪੈਕਟਰ ਰਵਿੰਦਰ ਕੁਮਾਰ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੇ ਹੈਡਬਰੇਕ ’ਤੇ ਬਣੇ ਬਕਸੇ ’ਚੋਂ ਮੋਮੀ ਲਿਫਾਫੇ ਵਿਚ ਲਪੇਟੀ 800 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਮੌਕੇ ਉਨ੍ਹਾਂ ਦਾ ਤੀਸਰਾ ਸਾਥੀ ਸੈਪੀ ਸਿੰਘ, ਜੋ ਆਪਣੀ ਕਾਰ ਨੰਬਰ ਐੱਚ.ਆਰ 26 ਸੀ.ਐੱਮ 0028 ’ਚ ਸਵਾਰ ਹੋ ਕੇ ਆ ਰਿਹਾ ਸੀ, ਪੁਲਸ ਨੂੰ ਦੇਖ ਆਪਣੀ ਕਾਰ ਛੱਡ ਫਰਾਰ ਹੋ ਗਿਆ, ਜਿਸ ਨੂੰ ਪੁਲਸ ਨੇ ਕਬਜ਼ੇ ’ਚ ਲੈ ਲਿਆ।
ਦੋਸ਼ੀਆਨ ਦੀ ਮੁੱਢਲੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਉਹ ਇਹ ਹੈਰੋਇਨ ਕੁਰਕਸ਼ੇਤਰ ਤੋਂ ਕਿਸੇ ਨਾ ਮਾਲੂਮ ਵਿਅਕਤੀ ਪਾਸੋ ਲੈ ਕੇ ਆਏ ਸਨ। ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਜਾਵੇਗਾ, ਜਿਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।