STF ਆਪ੍ਰੇਸ਼ਨ: ISI ਨਾਲ ਜੁੜੇ 4 ਸ਼ੱਕੀ ਵਿਸਫੋਟਕ ਸਣੇ ਗ੍ਰਿਫ਼ਤਾਰ, 8ਵੀਂ ਜਮਾਤ ਦਾ ਵਿਦਿਆਰਥੀ ਵੀ ਸ਼ਾਮਲ

05/20/2022 8:46:19 AM

ਅੰਮ੍ਰਿਤਸਰ (ਸੰਜੀਵ) - ਪੰਜਾਬ ਪੁਲਸ ਦੇ ਖੁਫੀਆ ਹੈੱਡ-ਕੁਆਰਟਰ ’ਤੇ ਹੋਏ ਆਰ. ਪੀ. ਜੀ. ਹਮਲੇ ਤੋਂ ਬਾਅਦ ਸੂਬੇ ਦੀਆਂ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ। ਹਮਲੇ ਨਾਲ ਜੁੜੇ ਹਰ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਪੰਜਾਬ ਅਤੇ ਸੂਬੇ ਤੋਂ ਬਾਹਰ ਪੁਲਸ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਇਸ ਹਮਲੇ ਨਾਲ ਜੁੜੇ 4 ਸ਼ੱਕੀ ਵਿਅਕਤੀਆਂ ਨੂੰ ਐੱਸ. ਟੀ. ਐੱਫ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ ਇਕ 8ਵੀਂ ਜਮਾਤ ਦਾ ਵਿਦਿਆਰਥੀ ਵੀ ਸ਼ਾਮਲ ਹੈ। 

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

ਬੇਸ਼ੱਕ ਪੁਲਸ ਵਿਭਾਗ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ, ਜਦੋਂਕਿ ਪਤਾ ਲੱਗਾ ਹੈ ਕਿ ਇਨ੍ਹਾਂ ਤੋਂ ਭਾਰੀ ਮਾਤਰਾ ਵਿਚ ਵਿਸਫੋਟਕ ਅਤੇ ਨਸ਼ੇ ਵਾਲਾ ਪਦਾਰਥ ਵੀ ਬਰਾਮਦ ਹੋਇਆ ਹੈ। ਵਿਦਿਆਰਥੀ ਦੀ ਪਛਾਣ ਸਤਨਾਮ ਸਿੰਘ ਅਤੇ ਉਸ ਦੇ ਸਾਥੀਆਂ ਵਿਚ ਦਿਲਬਾਗ ਬੱਗਾ, ਹਰਪ੍ਰੀਤ ਹੈਪੀ, ਸਵਿੰਦਰ ਭੱਲਾ ਸ਼ਾਮਲ ਹਨ। ਗ੍ਰਿਫ਼ਤਾਰੀ ਤੋਂ ਬਾਅਦ ਕੇਂਦਰ ਅਤੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ, ਬਹੁਤ ਜਲਦ ਇਸ ਗੱਲ ਦਾ ਖੁਲਾਸਾ ਐੱਸ. ਟੀ. ਐੱਫ. ਕਰੇਗੀ।

ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 

 

 


rajwinder kaur

Content Editor

Related News