STF ਨੂੰ ਮਿਲੀ ਵੱਡੀ ਸਫ਼ਲਤਾ, ਸਾਢੇ 3 ਕਿਲੋ ਹੈਰੋਇਨ ਤੇ ਹਥਿਆਰਾਂ ਸਣੇ 2 ਗ੍ਰਿਫ਼ਤਾਰ

Wednesday, Jun 07, 2023 - 01:10 AM (IST)

STF ਨੂੰ ਮਿਲੀ ਵੱਡੀ ਸਫ਼ਲਤਾ, ਸਾਢੇ 3 ਕਿਲੋ ਹੈਰੋਇਨ ਤੇ ਹਥਿਆਰਾਂ ਸਣੇ 2 ਗ੍ਰਿਫ਼ਤਾਰ

ਅੰਮ੍ਰਿਤਸਰ (ਜਸ਼ਨ)-ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਐੱਸ. ਟੀ. ਐੱਫ. ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ 2 ਮੁਲਜ਼ਮਾਂ ਨੂੰ ਸਾਢੇ 3 ਕਿਲੋ ਦੀ ਵੱਡੀ ਖੇਪ ਸਣੇ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਅਜੈ ਸਿੰਘ ਵਾਸੀ ਪਿੰਡ ਗਹਿਰੀ ਮੰਡੀ ਹਾਲ ਵਾਸੀ ਨਾਰਾਇਣਗੜ੍ਹ ਛੇਹਰਟਾ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਵਾਪਸ ਭੇਜੇ ਜਾ ਰਹੇ ਪੰਜਾਬੀਆਂ ਦੇ ਮਸਲੇ ਸਬੰਧੀ ਮੰਤਰੀ ਧਾਲੀਵਾਲ ਨੇ ਕੇਂਦਰ ਨੂੰ ਲਿਖਿਆ ਪੱਤਰ

ਇਸ ਸਬੰਧੀ ਪੁਲਸ ਅਧਿਕਾਰੀ ਐੱਸ. ਟੀ. ਐੱਫ. ਬਾਰਡਰ ਰੇਂਜ ਦੇ ਡੀ. ਐੱਸ. ਪੀ. ਵਵਿੰਦਰ ਮਹਾਜਨ ਨੇ ਦੱਸਿਆ ਕਿ ਪਹਿਲਾਂ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਐੱਸ. ਟੀ. ਐੱਫ. ਨੇ ਮੁਲਜ਼ਮ ਵਿਸ਼ਾਲ ਸਿੰਘ ਉਰਫ਼ ਚਿੱਟਾ ਵਾਸੀ ਪਿੰਡ ਗਹਿਰੀ ਮੰਡੀ ਜੰਡਿਆਲਾ ਨੂੰ 300 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਸੀ, ਜਦੋਂ ਐੱਸ. ਟੀ. ਐੱਫ. ਨੇ ਮੁਲਜ਼ਮ ਵਿਸ਼ਾਲ ਸਿੰਘ ਉਰਫ਼ ਚਿੱਟਾ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੇ ਸਾਥੀ ਅਜੈ ਸਿੰਘ ਬਾਰੇ ਦੱਸਿਆ, ਜਿਸ ’ਤੇ ਐੱਸ. ਟੀ. ਐੱਫ. ਦੀ ਟੀਮ ਨੇ ਯੋਜਨਾ ਤਹਿਤ ਕਾਰਵਾਈ ਕਰਦਿਆਂ ਮੁਲਜ਼ਮ ਅਜੇ ਨੂੰ ਹੈਰੋਇਨ ਦੀ ਵੱਡੀ ਖੇਪ ਸਣੇ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮ ਅਜੈ ਦੇ ਕਬਜ਼ੇ ’ਚੋਂ 3.5 ਕਿਲੋ ਹੈਰੋਇਨ, 2 ਪਿਸਤੌਲ, 15 ਜ਼ਿੰਦਾ ਰੌਂਦ, ਇਕ ਕਾਰ ਅਤੇ 21,380 ਰੁਪਏ ਬਰਾਮਦ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ਮੀਂਹ ਤੇ ਜ਼ਬਰਦਸਤ ਗੜੇਮਾਰੀ ਨੇ ਜਨ-ਜੀਵਨ ਕੀਤਾ ਪ੍ਰਭਾਵਿਤ, ਸੜਕਾਂ ’ਤੇ ਵਿਛੀ ਬਰਫ ਦੀ ਚਾਦਰ (ਵੀਡੀਓ)


author

Manoj

Content Editor

Related News