ਰਾਤ ਨੂੰ ਸੌਣ ਵੇਲੇ ਗੰਦੀ ਹਰਕਤ ਕਰਦਾ ਸੀ ਪਿਓ, ਹਰ ਵੇਲੇ ਡਰੀ ਰਹਿੰਦੀ ਸੀ ਧੀ, ਅਖ਼ੀਰ ਇੰਝ ਹੋਇਆ ਖ਼ੁਲਾਸਾ

Saturday, Sep 30, 2023 - 02:01 PM (IST)

ਰਾਤ ਨੂੰ ਸੌਣ ਵੇਲੇ ਗੰਦੀ ਹਰਕਤ ਕਰਦਾ ਸੀ ਪਿਓ, ਹਰ ਵੇਲੇ ਡਰੀ ਰਹਿੰਦੀ ਸੀ ਧੀ, ਅਖ਼ੀਰ ਇੰਝ ਹੋਇਆ ਖ਼ੁਲਾਸਾ

ਲੁਧਿਆਣਾ (ਵੈੱਬ ਡੈਸਕ, ਗੌਤਮ) : ਆਪਣੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਮਤਰੇਏ ਪਿਓ ਨੂੰ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀ ਦੇ ਖ਼ਿਲਾਫ਼ ਉਸ ਦੀ ਪਤਨੀ ਦੇ ਬਿਆਨ 'ਤੇ ਜਬਰ-ਜ਼ਿਨਾਹ ਦੀ ਕੋਸ਼ਿਸ਼ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਦੇਵਰਾਜ ਦੇ ਤੌਰ 'ਤੇ ਕੀਤੀ ਗਈ ਹੈ। ਪੁਲਸ ਨੇ ਦੋਸ਼ੀ ਅਤੇ ਨਾਬਾਲਗ ਕੁੜੀ ਦਾ ਮੈਡੀਕਲ ਕਰਵਾਇਆ ਹੈ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਗਿਆ ਹੈ।

ਇਹ ਵੀ ਪੜ੍ਹੋ : ਜਵਾਈ ਗਿਆ ਸੀ ਵਿਦੇਸ਼, ਪਿੱਛੋਂ ਧੀ ਨੇ ਚਾੜ੍ਹ ਦਿੱਤਾ ਚੰਨ, ਸੁਣੋ ਹੈਰਾਨ ਕਰਨ ਵਾਲੀ ਕਹਾਣੀ

ਇਸ ਗੱਲ ਦਾ ਖ਼ੁਲਾਸਾ ਉਸ ਸਮੇਂ ਹੋਇਆ, ਜਦੋਂ ਕਾਫ਼ੀ ਸਮੇਂ ਤੋਂ ਨਾਬਾਲਗ ਕੁੜੀ ਆਪਣੀ ਜਮਾਤ 'ਚ ਡਰੀ ਹੋਈ ਰਹਿੰਦੀ ਸੀ। ਜਦੋਂ ਅਧਿਆਪਕ ਨੇ ਉਸ ਦੇ ਸਹਿਮੇ ਰਹਿਣ ਦਾ ਕਾਰਨ ਪੁੱਛਿਆ ਤਾਂ ਨਾਬਾਲਗ ਕੁੜੀ ਨੇ ਆਪਣੇ ਮਤਰੇਏ ਪਿਓ ਦੀਆਂ ਹਰਕਤਾਂ ਬਾਰੇ ਦੱਸਿਆ। ਇਸ 'ਤੇ ਅਧਿਆਪਕ ਨੇ ਚਾਈਲਡ ਵੈੱਲਫੇਅਰ ਕਮੇਟੀ ਦੇ ਅਹੁਦਾ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਨਾਬਾਲਗ ਕੁੜੀ ਨਾਲ ਗੱਲਬਾਤ ਕਰਕੇ ਥਾਣਾ ਸ਼ਿਮਲਾਪੁਰੀ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਚੱਲਦੀ ਟਰੇਨ 'ਚ ਮਚ ਗਈ ਹਫੜਾ-ਦਫੜੀ, ਡਰਾਈਵਰ ਨੇ ਰੋਕੀ ਤਾਂ Train 'ਚੋਂ ਭੱਜੇ ਯਾਤਰੀ (ਤਸਵੀਰਾਂ)

ਨਾਬਾਲਗ ਕੁੜੀ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦਾ ਦੂਜਾ ਵਿਆਹ ਉਕਤ ਦੋਸ਼ੀ ਨਾਲ ਸਾਲ 2021 'ਚ ਹੋਇਆ ਸੀ। ਵਿਆਹ ਦੇ 2 ਸਾਲ ਬਾਅਦ ਉਸ ਦੇ ਦੂਜੇ ਪਤੀ ਨੇ ਉਸ ਦੀ 14 ਸਾਲਾਂ ਦੀ ਧੀ 'ਤੇ ਗਲਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਉਸ ਦੀ ਬੱਚੀ ਨੇ ਦੱਸਿਆ ਕਿ ਰਾਤ ਨੂੰ ਸੋਂਦੇ ਸਮੇਂ ਉਸ ਦਾ ਮਤਰੇਆ ਪਿਓ ਉਸ ਦੇ ਪ੍ਰਾਈਵੇਟ ਪਾਰਟ ਨੂੰ ਟੱਚ ਕਰਦਾ ਹੈ ਅਤੇ ਦੋਸ਼ੀ ਨੇ ਉਸ ਦੇ ਨਾਲ ਜ਼ਬਰਦਸਤੀ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਨਾਬਾਲਗ ਕੁੜੀ ਨੇ ਦੱਸਿਆ ਕਿ ਵਿਰੋਧ ਕਰਨ 'ਤੇ ਦੋਸ਼ੀ ਨੂੰ ਉਸ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਦੋਸ਼ੀ ਦੀਆਂ ਗਲਤ ਹਰਕਤਾਂ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ। ਜਾਂਚ ਅਫ਼ਸਰ ਨੇ ਦੱਸਿਆ ਕਿ ਨਾਬਾਲਗ ਕੁੜੀ ਦੇ ਅਦਾਲਤ 'ਚ ਬਿਆਨ ਦਰਜ ਕਰਵਾਏ ਜਾ ਰਹੇ ਹਨ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News