ਸੈਨੇਟਰੀ ਦੀ ਦੁਕਾਨ ’ਚ ਚੋਰੀ
Monday, Jul 30, 2018 - 01:51 AM (IST)

ਬਲਾਚੌਰ/ਮਜਾਰੀ (ਕਟਾਰੀਆ/ਕਿਰਨ)—ਥਾਣਾ ਬਲਾਚੌਰ ਅਧੀਨ ਪੈਂਦੇ ਕਸਬਾ ਚਣਕੋਆ ’ਚ ਰਾਤ ਸਮੇਂ ਚੋਰਾਂ ਵੱਲੋਂ ਇਕ ਸੈਨੇਟਰੀ ਹਾਰਡਵੇਅਰ ਦੀ ਦੁਕਾਨ ਦੇ ਜਿੰਦਰੇ ਤੋੜ ਕੇ ਹਜ਼ਾਰਾਂ ਰੁ. ਦਾ ਸਾਮਾਨ ਤੇ ਨਕਦੀ ਚੋਰੀ ਕਰ ਲਈ ਗਈ।
ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਧਰਮ ਪਾਲ ਪੁੱਤਰ ਹੰਸ ਰਾਜ ਕੋਲਗੜ੍ਹ ਨੇ ਦੱਸਿਆ ਕਿ ਉਸ ਨੇ ਜਦੋਂ ਸਵੇਰੇ ਦੁਕਾਨ ’ਤੇ ਆ ਦੇਖਿਆ ਤਾਂ ਸ਼ਟਰ ਦੇ ਜਿੰਦਰੇ ਟੁੱਟੇ ਹੋਏ ਸਨ। ਅੰਦਰ ਦੇਖਣ ’ਤੇ ਪਤਾ ਚੱਲਿਆ ਕਿ ਚੋਰ ਸੈਨੇਟਰੀ ਦਾ ਸਾਮਾਨ ਤੇ 7000 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ, ਜਿਸ ਦੀ ਸੂਚਨਾ ਥਾਣਾ ਬਲਾਚੌਰ ਵਿਖੇ ਦੇ ਦਿੱਤੀ ਗਈ ਹੈ।