ਆਟੋ ਏਜੰਸੀ ''ਚ ਚੋਰੀ

Monday, Mar 05, 2018 - 07:54 AM (IST)

ਪੱਟੀ,   (ਬੇਅੰਤ, ਸੌਰਭ, ਪਾਠਕ)-  ਬੀਤੀ ਰਾਤ ਚੋਰਾਂ ਵੱਲੋਂ ਅਨੂੰ ਆਟੋ ਏਜੰਸੀ ਦੀ ਕੰਧ ਟੱਪ ਕੇ ਦਫਤਰ ਅੰਦਰੋਂ ਚੋਰੀ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਜੰਸੀ ਦੇ ਮਾਲਕ ਹਰਮਨਪ੍ਰੀਤ ਸਿੰਘ ਪੁੱਤਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐੱਸ. ਜੀ. ਪੀ. ਸੀ. ਅਤੇ ਕੰਵਲਜੀਤ ਸਿੰਘ ਪੁੱਤਰ ਸਰਪੰਚ ਕਸ਼ਮੀਰ ਸਿੰਘ ਨੇ ਦੱਸਿਆ ਰਾਤ ਸਮੇਂ ਅਸੀਂ ਦੁਕਾਨ ਬੰਦ ਕਰ ਕੇ ਗਏ ਅਤੇ ਦੁਕਾਨ ਅੰਦਰ ਰਵਿੰਦਰ ਸਿੰਘ ਰਵੀ ਸੁੱਤਾ ਪਿਆ ਸੀ। 
ਇਸ ਦੌਰਾਨ ਦੁਕਾਨ ਅੰਦਰ ਚਾਰ ਅਣਪਛਾਤੇ ਵਿਅਕਤੀ ਦਾਖਲ ਹੋਏ। ਰਵੀ ਨੇ ਦੱਸਿਆ ਕਿ ਪਹਿਲਾ ਇਕ ਨੌਜਵਾਨ ਨੇ ਆਉਂਦੇ ਹੀ ਮੇਰੇ 'ਤੇ ਦਾਤਰ ਰੱਖ ਕੇ ਮੈਨੂੰ ਦੱਬ ਲਿਆ। ਦੁਕਾਨ ਅੰਦਰ ਅੱਗੇ ਸੀ. ਸੀ. ਟੀ. ਵੀ. ਕੈਮਰੇ ਦੀਆਂ ਤਾਰਾਂ ਕੱਟ ਦਿੱਤੀਆਂ। ਬਾਕੀ ਵਿਅਕਤੀ ਦਫਤਰ ਅੰਦਰ ਦਾਖਲ ਹੋਏ। ਦਫਤਰ ਅੰਦਰੋਂ 4 ਲੱਖ 75 ਹਜ਼ਾਰ ਨਕਦੀ, 2 ਕੰਪਿਊਟਰ, ਹੋਮਥੀਏਟਰ, ਡੀ. ਵੀ. ਆਰ. ਤੇ 2 ਕੈਮਰੇ ਚੋਰੀ ਕਰ ਕੇ ਲੈ ਗਏ।
ਕੰਵਲਜੀਤ ਸਿੰਘ ਨੇ ਦੱਸਿਆ ਚੋਰੀ ਦੀ ਘਟਨਾ ਸਬੰਧੀ ਪੱਟੀ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ 'ਤੇ ਪੁੱਜੇ ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜ਼ਿਲਾ ਤਰਨਤਾਰਨ ਦੇ ਡੀ. ਐੱਸ. ਪੀ. (ਡੀ.) ਅਸ਼ਵਨੀ ਕੁਮਾਰ ਅਤਰੀ ਨੇ ਕਿਹਾ ਕਿ ਚੋਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਟੀਮ ਬਣਾਈ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।  


Related News