ਚੋਰੀ ਦੀ ਖੈਰ ਸਣੇ 1 ਕਾਬੂ; 2 ਫਰਾਰ
Tuesday, Sep 19, 2017 - 12:34 AM (IST)
ਭੱਦੀ, (ਚੌਹਾਨ, ਬ੍ਰਹਮਪੁਰੀ)- ਵਣ ਰੇਂਜ ਅਫ਼ਸਰ ਕਾਠਗੜ੍ਹ ਵੱਲੋਂ ਬੀਤੀ ਰਾਤ ਬੱਲ੍ਹੋਵਾਲ ਸੌਂਖੜੀ ਵਿਖੇ ਨਾਜਾਇਜ਼ ਖੈਰ ਦੀ ਕਟਾਈ ਸੰਬੰਧੀ ਬਲਾਚੌਰ ਪੁਲਸ ਥਾਣਾ ਵਿਖੇ ਪਰਚਾ ਕਰਜ ਕੀਤਾ ਗਿਆ। ਇਸ ਸੰਬੰਧੀ ਬਲਾਕ ਅਫਸਰ ਮਨੋਜ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਖੈਰ ਦੀ ਲੱਕੜ ਦੀ ਹੋ ਰਹੀ ਚੋਰੀ ਨੂੰ ਫੜਨ ਲਈ ਜੰਗਲਾਤ ਵਿਭਾਗ ਵੱਲੋਂ ਨਾਕਾ ਲਾਇਆ ਹੋਇਆ ਸੀ, ਜਿਸ ਦੌਰਾਨ ਮਨੋਜ ਕੁਮਾਰ ਵਣ ਬਲਾਕ ਅਫ਼ਸਰ ਤੇ ਯਸ਼ਵਿੰਦਰ ਸਿੰਘ ਵਣ ਗਾਰਡ ਵੱਲੋਂ ਓਂਕਾਰ ਸਿੰਘ ਵਾਸੀ ਬੱਲ੍ਹੋਵਾਲ ਨੂੰ ਛਿੱਲੇ ਹੋਏ ਖੈਰ ਦੇ ਦੋ ਹਿੱਸਿਆਂ ਸਣੇ ਫੜਿਆ ਗਿਆ, ਜਦਕਿ ਉਸ ਦੇ 2 ਸਾਥੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਏ। ਕਥਿਤ ਦੋਸ਼ੀ ਓਂਕਾਰ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
