ਜੰਮੂ, ਹਿਮਾਚਲ ਤੇ ਪੰਜਾਬ ਦੇ ਟੂਰਿਜ਼ਮ ਨੂੰ ਪ੍ਰਮੋਟ ਕਰਨ ਨਾਲ ਵਧੇਗਾ ਸੂਬਿਆਂ ਦਾ ਕਾਰੋਬਾਰ

Monday, Mar 05, 2018 - 05:41 AM (IST)

ਜੰਮੂ, ਹਿਮਾਚਲ ਤੇ ਪੰਜਾਬ ਦੇ ਟੂਰਿਜ਼ਮ ਨੂੰ ਪ੍ਰਮੋਟ ਕਰਨ ਨਾਲ ਵਧੇਗਾ ਸੂਬਿਆਂ ਦਾ ਕਾਰੋਬਾਰ

ਅੰਮ੍ਰਿਤਸਰ,  (ਵੜੈਚ)-   ਪੰਜਾਬ ਤੇ ਜੰਮੂ-ਕਸ਼ਮੀਰ ਦੇ ਰਿਸ਼ਤਿਆਂ ਤੇ ਕਾਰੋਬਾਰ ਨੂੰ ਵਧਾਉਣ ਲਈ ਸਰਕਾਰਾਂ ਤੇ ਲੋਕਾਂ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਦੋਵਾਂ ਰਾਜਾਂ 'ਚ ਅਨੇਕਾਂ ਅਜਿਹੇ ਧਾਰਮਕ ਤੇ ਖੂਬਸੂਰਤ ਸਥਾਨ ਹਨ, ਜਿਨ੍ਹਾਂ ਨੂੰ ਲੱਖਾਂ ਲੋਕ ਨਹੀਂ ਦੇਖ ਸਕੇ ਹਨ।
ਦੋਵਾਂ ਸੂਬਿਆਂ ਦੇ ਲੋਕਾਂ ਦੇ ਮੇਲ-ਮਿਲਾਪ ਦੇ ਉਦੇਸ਼ ਨਾਲ ਫੈੱਡਰੇਸ਼ਨ ਆਫ ਰਜਿਸਟਰਡ ਟ੍ਰੈਵਲ ਐਸੋਸੀਏਸ਼ਨ ਫਰਤਾਜ ਜੰਮੂ ਦਾ ਵਫਦ ਅੰਮ੍ਰਿਤਸਰ ਪਹੁੰਚਿਆ। ਇਸ ਦੌਰਾਨ ਚੇਅਰਮੈਨ ਰਾਜੇਸ਼ ਚੰਦਨ, ਜਨਰਲ ਸਕੱਤਰ ਜਤਿੰਦਰ ਜੈਨ, ਇੰਦਰਪਾਲ ਸਿੰਘ, ਰਜਿੰਦਰ ਸਨੋਤਰਾ ਤੇ ਧਰਮਵੀਰ ਸਿੰਘ ਨੇ ਕਿਹਾ ਕਿ ਜੰਮੂ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਸੈਰ-ਸਪਾਟੇ ਦੌਰਾਨ ਹਿਮਾਚਲ ਦੇ ਮੰਦਰ, ਜੰਮੂ ਦੇ ਮਾਤਾ ਵੈਸ਼ਨੋ ਦੇਵੀ ਮੰਦਰ, ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ, ਜਲਿਆਂਵਾਲਾ ਬਾਗ, ਵਾਹਗਾ ਬਾਰਡਰ ਹੀ ਟੂਰਿਸਟ ਦੇਖਣ ਦੇ ਸ਼ੌਕੀਨ ਹਨ, ਜਦਕਿ ਕਈ ਧਾਰਮਕ ਅਸਥਾਨ ਅਜਿਹੇ ਹਨ, ਜਿਨ੍ਹਾਂ ਦੀ ਖੂਬਸੂਰਤੀ ਦਾ ਲੋਕ ਲੁਫਤ ਨਹੀਂ ਉਠਾ ਸਕੇ।
ਮੁਚੈਲ ਸਫੇਅਰ ਵੈਲੀ ਵਿਖੇ ਮਾਤਾ ਦੇ ਮੰਦਰ ਦੇ ਦਰਸ਼ਨਾਂ ਲਈ ਅਗਸਤ ਮਹੀਨੇ ਦੀ ਯਾਤਰਾ ਦੇਖਣਯੋਗ ਹੈ। ਜੰਮੂ ਦੇ ਪਤਨੀਟਾਪ, ਪੈਰਾਗਲੀਡਿੰਗ, ਸੀਕਿੰਗ ਸੰਸਾਰ, ਟੈਰੀਗੇਜ ਟ੍ਰੈਕਸ ਆਫ ਪਦਾਰ, ਕਿਸ਼ਤਵਾੜ, ਵ੍ਹਾਈਟ ਵਾਰ, ਰੀਆਸੀ, ਮੁਬਾਰਕ ਮੰਡੀ, ਅਮਰ ਪੈਲੇਸ, ਭੀਮਗੜ੍ਹ ਕਿਲਾ, ਬਾਹੂ ਕਿਲਾ ਤੇ ਜੰਮੂ ਸੁਚੇਤਗੜ੍ਹ ਬਾਰਡਰ ਸਮੇਤ ਹੋਰ ਕਈ ਖੂਬਸੂਰਤ ਤੇ ਦੇਖਣਯੋਗ ਸਥਾਨ ਹਨ। ਇਸੇ ਤਰ੍ਹਾਂ ਸ੍ਰੀ ਦੁਰਗਿਆਣਾ ਮੰਦਰ, ਸ੍ਰੀ ਰਾਮ ਤੀਰਥ ਮੰਦਰ, ਸਾਡਾ ਪਿੰਡ, ਕਿਲਾ ਗੋਬਿੰਦਗੜ੍ਹ, ਕੰਪਨੀਬਾਗ ਅੰਮ੍ਰਿਤਸਰ ਦੇ ਅਜਿਹੇ ਹੋਰ ਸਥਾਨ ਹਨ, ਜੋ ਟੂਰਿਸਟ ਲਿਸਟ ਤੋਂ ਦੂਰ ਹਨ। ਸੂਬਿਆਂ ਦੇ ਸਬੰਧਾਂ ਨੂੰ ਮਜ਼ਬੂਤ ਕਰਦਿਆਂ ਟੂਰਿਜ਼ਮ ਨੂੰ ਵਧਾਉਣ ਨਾਲ ਸੂਬੇ ਦੇ ਲੋਕਾਂ ਦਾ ਕਾਰੋਬਾਰ ਵੀ ਵਧੇਗਾ। ਐਸੋਸੀਏਸ਼ਨ ਵੱਲੋਂ ਟ੍ਰਿਲੀਅਮ ਵਿਖੇ ਸਟਾਲ ਲਾ ਕੇ ਸ਼ਹਿਰਵਾਸੀਆਂ ਨੂੰ ਟੂਰਿਜ਼ਮ ਦੀ ਜਾਣਕਾਰੀ ਦਿੰਦਿਆਂ ਫ੍ਰੀ ਇਨਾਮ ਵੀ ਦਿੱਤੇ ਗਏ।


Related News