ਸੂਬੇ ਨੂੰ ਇਕ ਵਾਰ ਫਿਰ ਅੱਤਵਾਦ ਦੀ ਅੱਗ ’ਚ ਸੁੱਟਣ ਦੀ ਸਾਜ਼ਿਸ਼ ਬੰਦ ਕਰੇ ‘ਆਪ’ ਸਰਕਾਰ : ਤਰੁਣ ਚੁੱਘ

05/11/2022 10:03:48 AM

ਅੰਮ੍ਰਿਤਸਰ (ਕਮਲ) - ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਨੇ ਸਭ ਤੋਂ ਸੰਵੇਦਨਸ਼ੀਲ ਸੂਬੇ ਦੀ ਸੁਰੱਖਿਆ ਵਿਵਸਥਾ ਨੂੰ ਗੰਭੀਰ ਚੁਣੌਤੀ ਦਿੱਤੀ ਹੈ। ਦੇਸ਼ ਵਿਰੋਧੀ ਸੰਗਠਨਾਂ ਪ੍ਰਤੀ ਅਪਣਾਈ ਢਿੱਲ-ਮੱਠ ਨੇ ਸੂਬੇ ’ਚ ਇਕ ਵਾਰ ਫਿਰ ਅੱਤਵਾਦ ਨੂੰ ਜਨਮ ਦਿੱਤਾ ਹੈ। ਭਗਵੰਤ ਮਾਨ, ਜਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਸਿਆਸੀ ਖਾਹਿਸ਼ਾਂ ਦੀ ਪੂਰਤੀ ਲਈ ਦੂਰ-ਦੁਰਾਡੇ ਦੇ ਰਾਜਾਂ ਵਿਚ ਚੋਣ ਪ੍ਰਚਾਰ ਕੀਤਾ, ਪੰਜਾਬ ਨੂੰ ਅਰਾਜਕਤਾਵਾਦੀ ਤਾਕਤਾਂ ਦੇ ਹੱਥਾਂ ਵਿਚ ਅਤੇ ਉਨ੍ਹਾਂ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ: ਇੰਜੀਨੀਅਰ ਸੋਹਣਾ-ਮੋਹਣਾ ਦੀ ਮਾਨਾਂਵਾਲਾ ਹੋਈ ਬਦਲੀ, SSA ਦੀ ਪੋਸਟ ’ਤੇ ਕੀਤੇ ਤਾਇਨਾਤ

ਉਨ੍ਹਾਂ ਕਿਹਾ ਕਿ ਕੇਜਰੀਵਾਲ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ’ਤੇ ਟਵੀਟ ਕਰਦੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਸੂਬੇ ’ਤੇ ਉਨ੍ਹਾਂ ਦਾ ਸਿੱਧਾ ਕੰਟਰੋਲ ਹੈ। ਪੰਜਾਬ ਵਰਗੇ ਸੂਬੇ ਦਾ ਮੁੱਖ ਮੰਤਰੀ ਕੇਜਰੀਵਾਲ ਦੀ ‘ਕਠਪੁਤਲੀ’ ਬਣ ਗਿਆ ਹੈ।ਸੂਬੇ ਵਿਚ ਆਮ ਆਦਮੀ ਪਾਰਟੀ ਦੇ ਗਠਨ ਅਤੇ ਅੱਤਵਾਦੀ ਘਟਨਾਵਾਂ ਵਿਚ ਕੀ ਸਬੰਧ ਹੈ, ਇਸ ਦੀ ਜਾਂਚ ਕਰਨ ਲਈ ਚੁਘ ਨੇ ਕਿਹਾ,“ਪਿਛਲੇ ਡੇਢ ਮਹੀਨੇ ਦੀ ਸਰਕਾਰ ਦੌਰਾਨ ਸੂਬੇ ਵਿਚ 2 ਦਰਜਨ ਅੱਤਵਾਦੀ ਘਟਨਾਵਾਂ ਵਾਪਰੀਆਂ ਹਨ, ਜੋ ਦੇਸ਼ ਲਈ ਇਕ ਵੱਡੀ ਚਿੰਤਾ ਹੈ।

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ

ਉਨ੍ਹਾਂ ਨੇ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਪੰਜਾਬ ’ਚ ਸ਼ਾਂਤੀ ਲਈ ਕੇਜਰੀਵਾਲ ਨੂੰ ਪੰਜਾਬ ਤੋਂ ਦੂਰ ਰੱਖਣਾ ਸਿੱਖਣ। ਮੋਹਾਲੀ ’ਚ ਪੰਜਾਬ ਪੁਲਸ ਦੇ ਹੈੱਡਕੁਆਰਟਰ ’ਤੇ ਹਮਲੇ ਤੋਂ ਸਾਫ ਸੰਕੇਤ ਮਿਲਦਾ ਹੈ ਕਿ ਕੇਜਰੀਵਾਲ ਦੀਆਂ ਨੀਤੀਆਂ ਨਾਲ ਅੱਤਵਾਦੀਆਂ ਨੂੰ ਉਤਸ਼ਾਹ ਮਿਲਿਆ ਹੈ। ਪੰਜਾਬ ਪੁਲਸ ਹਮੇਸ਼ਾ ਅੱਤਵਾਦੀ ਅਨਸਰਾਂ ਖ਼ਿਲਾਫ਼ ਬਹਾਦਰੀ ਨਾਲ ਖੜ੍ਹੀ ਹੋਈ ਹੈ ਪਰ ਹੁਣ ਸਮਾਂ ਆ ਗਿਆ ਹੈ ਕਿ ਪੂਰੀ ਫੋਰਸ ‘ਆਪ’ ਦੀਆਂ ਸਾਜ਼ਿਸ਼ਾਂ ਖ਼ਿਲਾਫ਼ ਚੌਕਸ ਹੋ ਜਾਵੇ।
 


rajwinder kaur

Content Editor

Related News