ਸਟੇਟ ਸਰਵਿਸ ਡਿਲੀਵਰੀ ਗੇਟਵੇ ਪ੍ਰਾਜੈਕਟ ਦਾ ਕੀਤਾ ਗਿਆ ਸ਼ੁੱਭ ਆਰੰਭ

Wednesday, Feb 07, 2018 - 04:08 PM (IST)

ਸਟੇਟ ਸਰਵਿਸ ਡਿਲੀਵਰੀ ਗੇਟਵੇ ਪ੍ਰਾਜੈਕਟ ਦਾ ਕੀਤਾ ਗਿਆ ਸ਼ੁੱਭ ਆਰੰਭ

ਜਲਾਲਾਬਾਦ (ਸੇਤੀਆ/ਜਤਿੰਦਰ)— ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) 'ਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਾਈਟ www.punjabgov.in ਦੁਆਰਾ ਐੱਸ. ਐੱਸ. ਡੀ. ਜੀ. (ਸਟੇਟ ਸਰਵਿਸ ਡਿਲੀਵਰੀ ਗੇਟਵੇ) ਪ੍ਰਾਜੈਕਟ ਦਾ ਸ਼ੁੱਭ ਆਰੰਭ ਸਕੂਲ ਪ੍ਰਿੰਸੀਪਲ ਸੁਭਾਸ਼ ਸਿੰਘ ਦੀ ਅਗੁਵਾਈ ਹੇਠ ਕੀਤਾ ਗਿਆ।  ਇਸ ਸਬੰਧੀ ਜਾਨਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਡੀ. ਜੀ. ਪ੍ਰਾਜੈਕਟ ਅਧੀਨ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਂਦਾ ਹੈ ਅਤੇ ਇਸ ਪ੍ਰਾਜੈਕਟ ਅਧੀਨ ਆਮ ਲੋਕ ਘਰ ਬੈਠੇ ਆਰ. ਟੀ, ਐੱਸ. ਏ. ਅਧੀਨ ਆਉਂਦੀ ਸਰਵਿਸਜ਼ ਦਾ ਲਾਭ ਲੈ ਕੇ ਸਕਦੇ ਹਨ ਅਤੇ ਉਨ੍ਹਾਂ ਦੀ ਸਮੇਂ ਦੀ ਬੱਚਤ ਦੇ ਨਾਲ-ਨਾਲ, ਭ੍ਰਿਸ਼ਟਾਚਾਰ 'ਤੇ ਵੀ ਰੋਕ ਲਗਾਈ ਜਾ ਸਕਦੀ ਹੈ ਅਤੇ ਲੋਕਾਂ ਦੀ ਖੱਜਲ-ਖੁਆਰੀ ਦਾ ਵੀ ਹੱਲ ਹੋ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਜਿਲਾ ਡਿਪਟੀ ਕਮਿਸ਼ਨ ਫਾਜਿਲਕਾ ਦੇ ਹੁਕਮਾਂ ਅਨੁਸਾਰ ਇਸ ਪ੍ਰਾਜੈਕਟ ਨੂੰ ਜਿਲੇ ਭਰ 'ਚ ਚੇਤਨ ਦੱਤ ਸ਼ਰਮਾ ਕੰਪਿਊਟਰ ਟੀਚਰ ਗੋਰਮਿੰਟ, ਮਿਸ ਸਰੂਚੀ ਇੰਚਾਰਜ ਆਰ. ਟੀ. ਐੱਸ. ਏ ਬ੍ਰਾਂਚ ਦਫਤਰ ਦੇ ਸਹਿਯੋਗ ਨਾਲ ਇਸ ਪ੍ਰਾਜੈਕਟ ਨੂੰ ਪੂਰੇ ਜ਼ਿਲੇ ਭਰ 'ਚ ਲਾਂਚ ਕੀਤਾ ਜਾ ਰਿਹਾ ਹੈ। ਇਸ ਮੌਕੇ ਤਹਿਸੀਲਦਾਰ ਸੁਨੀਲ ਕੁਮਾਰ ਸ਼ਰਮਾ, ਵਿੱਕੀ ਬਜਾਜ, ਅਸ਼ਵਨੀ ਕੁਮਾਰ ਪਟਵਾਰੀ, ਮਿਸ. ਸਰੂਚੀ, ਸ਼ਰਨਜੀਤ ਸਿੰਘ ਕੰਪਿਊਟਰ ਅਧਿਆਪਕ ਹਾਜ਼ਰ ਸਨ।


Related News