ਸੀ. ਬੀ. ਐੱਸ. ਈ. 10ਵੀਂ ਦੇ ਵਿਦਿਆਰਥੀਆਂ ਲਈ ਅਹਿਮ ਫਾਰਮੂਲਾ

Wednesday, Sep 11, 2019 - 04:24 PM (IST)

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) 10ਵੀਂ ਦੀ ਪ੍ਰੀਖਿਆ 'ਚ ਸਟੈਂਡਰਡ ਮੈਥ ਦਾ ਪੇਪਰ ਨਾ ਦੇਣ ਵਾਲੇ ਵਿਦਿਆਰਥੀਆਂ ਨੂੰ 11ਵੀਂ 'ਚ ਵੀ ਮੈਥ ਵਿਸ਼ਾ ਨਹੀਂ ਮਿਲੇਗਾ। ਜੇਕਰ ਵਿਦਿਆਰਥੀਆਂ ਨੇ 11ਵੀਂ 'ਚ ਮੈਥ ਵਿਸ਼ਾ ਲੈਣਾ ਹੈ ਤਾਂ ਉਨ੍ਹਾਂ ਨੂੰ ਫਿਰ ਤੋਂ ਬੋਰਡ ਦੇ 10ਵੀਂ ਦੇ ਕੰਪਾਰਟਮੈਂਟ ਇਗਜ਼ਾਮ 'ਚ ਸਟੈਂਡਰਡ ਮੈਥ ਦਾ ਪੇਪਰ ਦੇ ਕੇ ਆਪਣੀ ਕਾਬਲੀਅਤ ਸਾਬਿਤ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ 2018 ਦੇ ਸੀ. ਬੀ. ਐੱਸ. ਈ. 10ਵੀਂ ਬੋਰਡ 'ਚ ਮੈਥ ਦੇ ਨਤੀਜੇ 'ਚ ਔਸਤਨ 70 ਫੀਸਦੀ ਰਿਜ਼ਲਟ ਸੀ ਮਤਲਬ 100 'ਚੋਂ 70 ਮਾਰਕਸ ਲਿਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਸੀ। ਉਥੇ 30 ਫੀਸਦੀ ਵਿਦਿਆਰਥੀ ਇਸ ਤਰ੍ਹਾਂ ਦੇ ਸਨ ਜਿਨਾਂ ਦੇ 100 'ਚੋਂ 90 ਤੋਂ ਜ਼ਿਆਦਾ ਅੰਕ ਆਏ ਸਨ।

ਮੈਥ ਦਾ ਫੋਬੀਆ ਦੂਰ ਕਰਨ ਲਈ ਬੋਰਡ ਨੇ ਅਪਣਾਇਆ ਫਾਰਮੂਲਾ
ਦੱਸ ਦੇਈਏ ਕਿ ਵਿਦਿਆਰਥੀਆਂ ਦਾ ਮੈਥ ਦਾ ਫੋਬੀਆ ਦੂਰ ਕਰਨ ਲਈ ਸੀ.ਬੀ.ਐੱਸ.ਈ. ਨੇ ਇਸ ਵਾਰ ਕਲਾਸ 10ਵੀਂ ਲਈ ਮੈਥ ਨੂੰ 2 ਭਾਗਾਂ (ਲੈਵਲ ਬੇਸਿਕ ਅਤੇ ਸਟੈਂਡਰਡ) ਵਿਚ ਡਿਵਾਈਡ ਕੀਤਾ ਹੈ। ਇਸ ਲੜੀ ਵਿਚ ਭਵਿੱਖ ਵਿਚ ਜਿਨ੍ਹਾਂ ਵਿਦਿਆਰਥੀਆਂ ਨੇ ਨਾਨ -ਮੈਡੀਕਲ ਜਾਂ ਗਣਿਤ ਨਾਲ ਜੁੜੀ ਕਿਸੇ ਵੀ ਲਾਈਨ ਵਿਚ ਜਾਣਾ ਹੈ। ਉਨ੍ਹਾਂ ਨੂੰ ਸਟੈਂਡਰਡ ਮੈਥ ਦਾ ਵਿਕਲਪ ਦਿੱਤਾ ਗਿਆ ਹੈ। ਉਥੇ ਮੈਡੀਕਲ ਜਾਂ ਹੋਰ ਫੀਲਡ ਵਿਚ ਆਪਣਾ ਭਵਿੱਖ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਬੇਸਿਕ ਮੈਥ ਦਾ ਪੇਪਰ ਦੇਣ ਦਾ ਬਦਲ ਚੁਣਨਾ ਪਵੇਗਾ। ਇਸ ਬਦਲ ਤੋਂ ਬਾਅਦ ਬੋਰਡ ਨੇ ਇਹ ਵੀ ਕਿਹਾ ਹੈ ਕਿ 10ਵੀਂ ਵਿਚ ਸਟੈਂਡਰਡ ਮੈਥ ਦਾ ਪੇਪਰ ਨਾ ਦੇਣ 'ਤੇ ਵਿਦਿਆਰਥੀ 11ਵੀਂ ਵਿਚ ਮੈਥ ਵਿਸ਼ਾ ਨਹੀਂ ਚੁਣ ਸਕਣਗੇ।

ਸੈਪਰੇਟ ਹੋਵੇਗਾ ਬੇਸਿਕ ਅਤੇ ਸਟੈਂਡਰਡ ਮੈਥ ਦਾ ਪੇਪਰ
ਸੀ. ਬੀ. ਐੱਸ. ਈ. ਨੇ ਬੇਸਿਕ ਅਤੇ ਹੋਰ ਸਟੈਂਡਰਡ ਦੋਵਾਂ ਦਾ ਇਗਜ਼ਾਮ ਸੈਪਰੇਟ ਕਰਨ ਦਾ ਫੈਸਲਾ ਲਿਆ ਹੈ। ਐਕਸਪਰਟ ਦਾ ਕਹਿਣਾ ਹੈ ਕਿ ਵਿਦਿਆਰਥੀ ਵਿਚ ਕਿਸੇ ਤਰ੍ਹਾਂ ਦੀ ਦੁਵਿਧਾ ਨਾ ਹੋਵੇ ਇਸ ਲਈ ਇਗਜ਼ਾਮ ਸੈਪਰੇਟ ਹੋਵੇਗਾ ਜਿਸ ਨਾਲ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਘੱਟ ਹੋਵੇਗੀ। ਵਿਦਿਆਰਥੀ ਜਿਸ ਲੈਵਲ ਦੇ ਮੈਥ ਨੂੰ ਚੁਣਨਗੇ ਉਸੇ ਮਾਰਕਸ਼ੀਟ ਵਿਚ ਸ਼ਾਮਲ ਕੀਤਾ ਜਾਵੇਗਾ।

PunjabKesariਇਸ ਤਰ੍ਹਾਂ ਚੁਣਿਆ ਜਾ ਸਕੇਗਾ 11ਵੀਂ ਵਿਚ ਗਣਿਤ
ਬੋਰਡ ਨਾਲ ਜੁੜੇ ਸੂਤਰਾਂ ਨੇ ਇਸ ਗੱਲ ਨੂੰ ਸਪੱਸ਼ਟ ਕੀਤ ਹੈ ਕਿ ਬੇਸਿਕ ਦੇ ਆਧਾਰ 'ਤੇ ਵਿਦਿਆਰਥੀ 11ਵੀਂ ਅਤੇ 12ਵੀਂ ਵਿਚ ਮੈਥਸ ਨੂੰ ਨਹੀਂ ਚੁਣ ਸਕਣਗੇ। ਬੇਸਿਕ ਵਿਚ ਚੰਗੇ ਅੰਕ ਆਉਣ ਦੇ ਬਾਅਦ ਜੇਕਰ ਵਿਦਿਆਰਥੀ 11ਵੀਂ ਵਿਚ ਮੈਥ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 10ਵੀਂ ਦੇ ਕੰਪਾਰਟਮੈਂਟ ਇਗਜ਼ਾਮ ਵਿਚ ਸਟੈਂਡਰਡ ਮੈਥਸ ਦਾ ਪੇਪਰ ਦੇਣਾ ਹੋਵੇਗਾ। ਇਸ ਦੇ ਬਾਅਦ ਹੀ ਵਿਦਿਆਰਥੀ ਮੈਥਸ ਨੂੰ ਅਟੈਂਪਟ ਕਰ ਸਕਣਗੇ। ਸੀ.ਬੀ.ਐੱਸ.ਈ. ਦਾ ਵਿਦਿਆਰਥੀ ਹਿਤ ਵਿਚ ਲਿਆ ਗਿਆ ਇਹ ਇਕ ਚੰਗਾ ਫੈਸਲਾ ਹੈ। ਇਸ ਮਾਮਲੇ ਦੇ ਬਾਅਦ ਉਨ੍ਹਾਂ ਵਿਦਿਆਰਥੀਆਂ ਨੂੰ ਵੀ 11ਵੀਂ ਵਿਚ ਸਟੈਂਡਰਡ ਮੈਥ ਅਟੈਂਪਟ ਕਰਨ ਦਾ ਵਿਕਲਪ ਮਿਲੇਗਾ ਜਿਨ੍ਹਾਂ ਨੇ 10ਵੀਂ ਵਿਚ ਬੇਸਿਕ ਮੈਥ ਕਰਦੇ ਹੋਏ ਚੰਗੇ ਅੰਕ ਹਾਸਲ ਕੀਤੇ ਹਨ। 11ਵੀਂ ਕਲਾਸ ਦੇ ਦੌਰਾਨ ਗਣਿਤ ਨਾਲ ਜੁੜੀ ਕਿਸੇ ਵੀ ਫੀਲਡ ਵਿਚ ਆਪਣਾ ਬਿਹਤਰ ਭਵਿੱਖ ਬਣਾਉਣ ਲਈ ਵਿਦਿਆਰਥੀ ਕੰਪਾਰਟਮੈਂਟ ਦੇ ਇਗਜ਼ਾਮ ਵਿਚ ਸਟੈਂਡਰਡ ਮੈਥ ਲਈ ਅਪੀਅਰ ਹੋ ਕੇ ਚੰਗੇ ਅੰਕ ਹਾਸਲ ਕਰ ਕੇ 11ਵੀਂ ਵਿਚ ਗਣਿਤ ਪੜ੍ਹ ਸਕਦੇ ਹਨ। ਬੋਰਡ ਦੇ ਇਸ ਫੈਸਲੇ ਨੂੰ ਵਿਦਿਆਰਥੀਆਂ ਲਈ ਇਕ ਮੌਕਾ ਵੀ ਕਿਹਾ ਜਾ ਸਕਦਾ ਹੈ।


Anuradha

Content Editor

Related News