ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਐੱਸ. ਐੱਸ. ਪੀ. ਤਬਦੀਲ

01/31/2020 12:30:32 PM

ਚੰਡੀਗੜ੍ਹ/ਫਿਰੋਜ਼ਪੁਰ (ਭੁੱਲਰ,ਗੁਲਾਟੀ) : ਪੰਜਾਬ ਸਰਕਾਰ ਵਲੋਂ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਐੱਸ. ਐੱਸ. ਪੀ. ਸਮੇਤ ਦੋ ਆਈ. ਏ. ਐੱਸ., ਦੋ ਪੀ. ਸੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਵੀ ਕੀਤਾ ਗਿਆ ਹੈ। ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਆਈ. ਪੀ. ਐੱਸ. ਨੂੰ ਬਦਲ ਕੇ ਫਾਜ਼ਿਲਕਾ ਅਤੇ ਭੁਪਿੰਦਰ ਸਿੰਘ ਪੀ. ਪੀ. ਐੱਸ. ਨੂੰ ਫਾਜ਼ਿਲਕਾ ਤੋਂ ਬਦਲ ਕੇ ਫਿਰੋਜ਼ਪੁਰ ਦਾ ਐੱਸ. ਐੱਸ. ਪੀ. ਲਾਇਆ ਗਿਆ ਹੈ। ਸਰਕਾਰੀ ਬੁਲਾਰੇ ਅਨੁਸਾਰ ਸਿਵਲ ਅਧਿਕਾਰੀਆਂ 'ਚ ਮਨਪ੍ਰੀਤ ਸਿੰਘ ਆਈ. ਏ. ਐੱਸ. ਨੂੰ ਵਿਸ਼ੇਸ਼ ਸਕੱਤਰ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਲਾਇਆ ਗਿਆ ਹੈ, ਜਦੋਂਕਿ ਉਨ੍ਹਾਂ ਦੀ ਥਾਂ ਅਰਵਿੰਦ ਪਾਲ ਸਿੰਘ ਸੰਧੂ ਆਈ. ਏ. ਐੱਸ. ਨੂੰ ਫਾਜ਼ਿਲਕਾ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ। 

ਇਸੇ ਤਰ੍ਹਾਂ ਮਿਸ ਪੂਨਮ ਸਿੰਘ ਪੀ. ਸੀ. ਐੱਸ. ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਫਾਜ਼ਿਲਕਾ ਵਜੋਂ ਤਬਦੀਲ ਕੀਤਾ ਗਿਆ ਹੈ, ਜਦੋਂਕਿ ਵਿਨੋਦ ਕੁਮਾਰ ਬਾਂਸਲ ਪੀ. ਸੀ. ਐੱਸ. ਨੂੰ ਐੱਸ. ਡੀ. ਐੱਮ. ਅਬੋਹਰ ਲਾਇਆ ਗਿਆ ਹੈ।


Gurminder Singh

Content Editor

Related News