ਸ਼ਰਧਾ ਦੀ ਮਿਸਾਲ: 25 ਸਾਲ ਤੋਂ ਪਟਨਾ ਸਾਹਿਬ ਦੇ ਦੀਦਾਰ ਲਈ ਜਾਂਦੈ ਇਹ ਜਥਾ

01/12/2019 7:46:53 AM

ਪਟਨਾ— ਪਿੰਡ ਭੋਗੀਪੁਰ ਤੋਂ 92 ਜੀਆਂ ਦਾ ਜਥਾ ਪਟਨਾ ਸਾਹਿਬ ਸਟੇਸ਼ਨ 'ਤੇ ਉਤਰਿਆ ਤਾਂ ਪਤਾ ਚੱਲਿਆ ਕਿ ਜਥਾ 4 ਜਨਵਰੀ ਤੋਂ ਯਾਤਰਾ ਕਰ ਰਿਹਾ ਹੈ।ਇਹ ਜਥਾ ਪਿਛਲੇ 25 ਸਾਲਾਂ ਤੱਕ ਪਟਨਾ ਸਾਹਿਬ ਦੇ ਦੀਦਾਰ ਕਰਨ ਲਈ ਇੱਥੇ ਆਉਂਦਾ ਹੈ। ਜ਼ਿਲਾ ਰੂਪਨਗਰ ਦੇ ਪਿੰਡ ਭੋਗੀਪੁਰ ਤੋਂ ਪਿੰਡ ਦੇ ਮੋਹਤਬਰ ਬਾਬਾ ਮੋਹਨ ਸਿੰਘ ਦੀ ਅਗਵਾਈ 'ਚ ਜਥਾ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਗਿਆ। ਹਜ਼ੂਰ ਸਾਹਿਬ ਤੋਂ ਦਿੱਲੀ ਅਤੇ ਦਿੱਲੀ ਤੋਂ ਪਟਨਾ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚਿਆ। ਬੋਲੇ ਸੋ ਨਿਹਾਲ ਦੇ ਜੈਕਾਰਿਆਂ 'ਚ ਜਥਾ ਸਟੇਸ਼ਨ ਤੋਂ ਪਟਨਾ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਿਹਾ ਹੈ। ਮੋਹਨ ਸਿੰਘ ਕਹਿੰਦੇ ਹਨ ਕਿ ਬਿਹਾਰ ਦੀ ਇਸ ਮੁਕੱਦਸ ਧਰਤੀ ਦੇ ਦਰਸ਼ਨ ਸਾਡੇ ਨਸੀਬਾਂ 'ਚ ਹੋਣੇ ਹੀ ਸੀ। 17 ਜਨਵਰੀ ਤੱਕ ਗੁਰੂ ਘਰ ਦੇ ਦਰਸ਼ਨ ਕਰਦੇ ਕਰਾਉਂਦੇ ਜੱਥਾ ਮੁੜ ਪੰਜਾਬ ਪਰਤੇਗਾ। ਦਰਸ਼ਨਾਂ ਨੂੰ ਇੱਥੇ ਸੰਗਤਾਂ ਦਾ ਆਉਣਾ ਜਾਰੀ ਹੈ।
ਜ਼ਿਕਰਯੋਗ ਹੈ ਕਿ ਪਟਨਾ ਸਾਹਿਬ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਜਿਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਸੰਗਤਾਂ ਉੱਥੇ ਪੁੱਜ ਰਹੀਆਂ ਹਨ। ਸੰਗਤਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਲਈ ਗੁਰਪੁਰਬ ਮੌਕੇ ਪਟਨਾ ਸਰਕਾਰ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ।


DIsha

Content Editor

Related News