ਸ੍ਰੀ ਮੁਕਤਸਰ ਸਾਹਿਬ ’ਚ ਹੋਈ ਗੈਂਗਵਾਰ ਮਾਮਲੇ ’ਚ ਨਵਾਂ ਮੋੜ, ਹੁਣ ਲਾਰੇਸ਼ ਬਿਸ਼ਨੋਈ ਨੇ ਪੋਸਟ ਪਾ ਕੇ ਕੀਤਾ ਵੱਡਾ ਖ਼ੁਲਾਸਾ

09/30/2021 11:17:06 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਰਿਣੀ): ਸ੍ਰੀ ਮੁਕਤਸਰ ਸਾਹਿਬ ਵਿਖੇ ਆਪਸ ’ਚ ਚੱਲ ਰਹੀ ਗੈਂਗਵਾਰ ਦੇ ਕਾਰਨ ਬੀਤੇ ਬੁੱਧਵਾਰ ਦੀ ਦੁਪਹਿਰ ਨੂੰ ਗੋਨਿਆਣਾ ਰੋਡ ’ਤੇ ਸ਼ਾਮ ਲਾਲ ਉਰਫ਼ ਸ਼ਾਮਾ ’ਤੇ ਅੰਨੇਵਾਹ ਫਾਇਰਿੰਗ ਕਰਕੇ ਕੀਤੇ ਗਏ ਕਤਲ ਦੀ ਜਿੰਮੇਵਾਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਲੈ ਲਈ ਹੈ। ਇਸ ਸਬੰਧ ਵਿਚ ਉਨ੍ਹਾਂ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਪਾਈ ਹੈ। ਜ਼ਿਕਰਯੋਗ ਹੈ ਕਿ ਮੁਕਤਸਰ ਦੇ ਗੋਨਿਆਣਾ ਰੋਡ ਦਾ ਨਿਵਾਸੀ ਸ਼ਾਮ ਲਾਲ ਉਰਫ਼ ਸ਼ਾਮ ਦੁਪਹਿਰ ਕਰੀਬ 2 ਵਜੇ ਆਪਣੀ ਦੁਕਾਨ ਦੇ ਕੋਲ ਖੜ੍ਹੀ ਸੀ ਕਿ ਅਚਾਨਕ ਹੀ 2 ਮੋਟਰ ਸਾਇਕਲਾਂ ’ਤੇ ਪੰਜ ਦੇ ਕਰੀਬ ਨੌਜਵਾਨ ਆਏ।

ਇਹ ਵੀ ਪੜ੍ਹੋ : ਅਮਿਤ ਸ਼ਾਹ ਤੇ ਕੈਪਟਨ ਦੀ ਮੁਲਾਕਾਤ ਚਰਚਾ 'ਚ, ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਨੂੰ ਦਿੱਤੀ ਇਹ ਸਲਾਹ

ਪ੍ਰਤੱਖ ਦਰਸ਼ੀਆਂ ਅਨੁਸਾਰ ਉਨ੍ਹਾਂ ਨੇ ਆਉਂਦੇ ਹੀ ਸ਼ਾਮ ਲਾਲ ’ਤੇ ਅੰਨੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਦੱਸਦੇ ਹਨ ਕਿ ਮੌਕੇ ’ਤੇ ਕਾਫ਼ੀ ਫਾਇਰ ਹੋਏ ਹਨ। ਹਾਲਾਂਕਿ ਸ਼ਾਮ ਲਾਲ ਭੱਜ ਕੇ ਆਪਣੇ ਨਜ਼ਦੀਕੀ ਮਕਾਨ ਵਿਚ ਦਾਖ਼ਲ ਵੀ ਹੋਇਆ ਪਰ ਹਮਲਾਵਰ ਉਸਦੇ ਪਿੱਛੇ ਹੀ ਚਲੇ ਗਏ ਅਤੇ ਫਾਇਰਿੰਗ ਕਰਦੇ ਰਹੇ। ਦੱਸਿਆ ਜਾਂਦਾ ਹੈ ਕਿ ਸ਼ਾਮ ਲਾਲ ਨੂੰ ਦਰਜਨ ਦੇ ਕਰੀਬ ਫਾਇਰ ਲੱਗੇ ਸਨ। ਇਸ ਦੇ ਨਾਲ ਹੀ ਉਸਦਾ ਭਰਾ ਕੁੱਕੂ ਵੀ ਜ਼ਖਮੀ ਹੋਇਆ। ਜਿਨ੍ਹਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿਥੇ ਸ਼ਾਮ ਲਾਲ ਨੇ ਦਮ ਤੋੜ ਦਿੱਤਾ ਜਦਕਿ ਕੁੱਕੂ ਦਾ ਇਲਾਜ ਚੱਲ ਰਿਹਾ ਹੈ। 

 

PunjabKesari

ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਜਿੰਮੇਵਾਰੀ
ਸ੍ਰੀ ਮੁਕਤਸਰ ਸਾਹਿਬ ਗੈਂਗਵਾਰ ’ਚ ਮਾਰੇ ਗਏ ਨੌਜਵਾਨ ਸ਼ਾਮ ਲਾਲ ਦੀ ਲਾਰੈਂਸ਼ ਬਿਸ਼ਨੋਈ ਗਰੁੱਪ ਨੇ ਜਿੰਮੇਵਾਰੀ ਲਈ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਜੋ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕਤਲ ਹੋਇਆ ਸ਼ਾਮੇ ਦਾ ਗੋਨਿਆਣੇ ਰੋਡ ਵਾਲੇ ਦਾ ਉਹ ਅਸੀਂ ਕਰਵਾਇਆ, ਇਹ ਸਾਡੇ ਹਰ ਇਕ ਦੁਸ਼ਮਣ ਦਾ ਸਾਥ ਦਿੰਦਾ ਸੀ ਅਤੇ ਸ਼ਹਿਰ ਵਿਚ ਸਾਡੀ ਮੁਖਬਰੀ ਕਰਦਾ ਸੀ। ਜੋ ਗੁਰਲਾਲ ਬਰਾੜ ਵੀਰੇ ਦਾ ਨੁਕਸਾਨ ਹੋਇਆ ਉਹ ਵੀ ਇਸ ਕਰਕੇ ਹੋਇਆ ਸੀ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਗੈਂਗਵਾਰ ਮਾਮਲੇ ’ਚ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ

ਇਹਨੇ ਗੋਲੀਆਂ ਦਿੱਤੀਆਂ ਸੀ ਲੰਡੂ ਬੰਦਿਆਂ ਨੂੰ, ਅੱਜ ਕੱਲ੍ਹ ਇਹ ਸ਼ਹਿਰ ਦੀ ਪ੍ਰਾਪਰਟੀ ਵਾਲੇ ਮੈਟਰ ਵਿਚ ਵੀ ਸਾਡੇ ਵਿਰੋਧੀ ਬੰਦਿਆਂ ਨੂੰ ਇਨਵੋਲਵ ਕਰ ਰਿਹਾ ਸੀ। ਇਹ ਹੈ ਸਾਡਾ ਨਿੱਜੀ ਕਾਰਨ, ਦੂਜਾ ਕਾਰਨ ਸੀ ਇਹ ਹਰੇਕ ਗਰੀਬ ਅਤੇ ਮਿਹਨਤੀ ਬੰਦੇ ਤੋਂ ਧੱਕੇ ਨਾਲ ਹਫਤਾ ਲੈਂਦਾ ਸੀ ਅਤੇ ਗਰੀਬਾਂ ਦੀਆਂ ਦੁਕਾਨਾਂ ਤੇ ਕਬਜ਼ੇ ਕਰਾਉਂਦਾ ਸੀ।ਵਾਹਿਗੁਰੂ ਨੇ ਸਾਡੇ ਤੋਂ ਪੁੰਨ ਕਰਵਾਇਆ ਹੈ ਅੱਜ ਬਹੁਤ ਲੋਕ ਸੁੱਖ ਦੀ ਨੀਂਦ ਸੌਣਗੇ। ਅਸੀਂ ਨਹੀਂ ਕਹਿੰਦੇ ਅਸੀਂ ਚੰਗੇ ਹਾਂ ਪਰ ਗਰੀਬ ਨਿਰਦੋਸ਼ ਨਾਲ ਕਦੇ ਧੱਕਾ ਨਹੀਂ ਕੀਤਾ। ਬਾਕੀ ਰਹੀ ਗਲ ਸਾਡੀ ਗੈਂਗਵਾਰ ਦੀ ਤਾਂ ਅਜੇ ਵੀ ਮੌਕਾ ਜੋ ਸਾਡੇ ਦੁਸ਼ਮਣਾਂ ਨਾਲ ਵਰਤਦੇ ਉਨ੍ਹਾਂ ਕੋਲ ਕੁਛ ਨਹੀਂ ਪਿਆ। ਇਨ੍ਹਾਂ ਚੀਜਾਂ ’ਚ ਅਜੇ ਵੀ ਟਲਜੋ ਨਹੀਂ ਤਾਂ ਇਹੀ ਹੋਣਾ ਤੁਹਾਡੇ ਸਾਰਿਆਂ ਨਾਲ। ਇਹ ਲੜਾਈ ਬਹੁਤ ਲੰਮੀ ਜਾਣੀ ਹੈ ਪਹਿਲ ਤੁਸੀਂ ਕੀਤੀ ਹੈ ਅਸੀਂ ਇਹ ਗੰਦ ਹੁਣ ਛੱਡਣਾ ਨਹੀਂ, ਮੌਤ ਬਹੁਤ ਨੇੜੇ ਹੈ ਸਭ ਦੇ ਟਾਇਮ ਦੀ ਗਲ ਹੈ ਬਸ। ਰਬ ਰਾਖਾ, ਜੈ ਬਜਰੰਗ ਬਲੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।  

 


Shyna

Content Editor

Related News