ਭੇਤਭਰੀ ਹਾਲਾਤ 'ਚ ਗੋਲੀ ਲੱਗਣ ਕਾਰਨ ਹੋਮਗਾਰਡ ਦੇ ਜਵਾਨ ਦੀ ਮੌਤ

Monday, Jun 17, 2019 - 03:21 PM (IST)

ਭੇਤਭਰੀ ਹਾਲਾਤ 'ਚ ਗੋਲੀ ਲੱਗਣ ਕਾਰਨ ਹੋਮਗਾਰਡ ਦੇ ਜਵਾਨ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਮਲੋਟ-ਮੁਕਤਸਰ ਸਾਹਿਬ ਦੇ ਮਿਮਟ ਕਾਲਜ 'ਚ ਵੋਟਰ ਮਸ਼ੀਨਾਂ ਦੀ ਸੁਰੱਖਿਆ ਲਈ ਬਣਾਏ ਸਟਰਾਂਗ ਰੂਮ 'ਤੇ ਤਾਇਨਾਤ ਇਕ ਹੋਮਗਾਰਡ ਜਵਾਨ ਦੀ ਆਪਣੀ ਹੀ ਰਾਈਫਲ 'ਚੋਂ ਗੋਲੀ ਚੱਲ ਜਾਣ ਕਰਕੇ ਉਸ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੇ ਡੀ. ਐੱਸ. ਪੀ. ਭੁਪਿੰਦਰ ਸਿੰਘ ਰੰਧਾਵਾ ਅਤੇ ਸਿਟੀ ਦੇ ਐੱਸ. ਐੱਚ.ਓ. ਜਸਵੀਰ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਅਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਸੰਮੇਵਾਲੀ ਦਾ ਸੰਤੋਖ ਸਿੰਘ ਨਾਮਕ ਹੋਮਗਾਰਡ ਜਵਾਨ ਜੋ ਲੱਖੇਵਾਲੀ ਪੁਲਸ ਥਾਣੇ 'ਚ ਤਾਇਨਾਤ ਸੀ, ਜਿਸ ਦੀ ਪਿਛਲੇ ਮਹੀਨੇ ਹੀ ਮਲੋਟ ਮਿਮਟ ਦੀ ਇਮਾਰਤ 'ਚ ਡਿਊਟੀ ਸਟਰਾਂਗ ਰੂਮ ਨੰਬਰ 085 ਪਹਿਲੀ ਮੰਜ਼ਿਲ 'ਤੇ ਲੱਗੀ ਸੀ। 

ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਪੁੱਜ ਗਏ। ਉਸਦੀ ਪਤਨੀ ਅਤੇ ਪੁੱਤਰ ਦਾ ਕਹਿਣਾ ਹੈ ਕਿ ਉਹ ਸਵੇਰੇ ਡਿਊਟੀ 'ਤੇ ਆਇਆ ਸੀ ਅਤੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਸੀ।ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਸੰਤੋਖ ਸਿੰਘ ਦੇ ਹੱਥ 'ਚ ਫੜੀ ਰਾਈਫਲ ਡਿੱਗ ਜਾਣ ਕਰ ਕੇ ਗੋਲੀ ਚੱਲ ਗਈ ਜਿਸ ਨਾਲ ਉਸਦੀ ਮੌਤ ਹੋ ਗਈ। ਇਹ ਹਾਦਸਾ ਉਸ ਥਾਂ 'ਤੇ ਵਾਪਰਿਆ, ਜਿੱਥੇ ਲੰਬੀ ਗਿੱਦੜਬਾਹਾ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਵੋਟਿੰਗ ਮਸ਼ੀਨਾਂ ਰੱਖੀਆਂ ਹੋਈਆਂ ਸਨ।


author

rajwinder kaur

Content Editor

Related News