ਸਾਈਕਲਿੰਗ ਕਰਨ ਵਾਲਿਆਂ ਲਈ ਮਿਸਾਲ ਬਣੇ ਮੁਕਤਸਰ ਦੇ ਇਹ ਦੋ ਭਰਾ, ਹੁੰਦੀਆਂ ਨੇ ਆਪ ਮੁਹਾਰੇ ਚਰਚਾਵਾਂ

Saturday, Jun 19, 2021 - 10:39 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ)- ਕਹਿੰਦੇ ਨੇ ਜੇਕਰ ਮਨ ਵਿਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਇਨਸਾਨ ਹਰ ਮੁਸ਼ਕਿਲ ਨੂੰ ਦਾ ਹੱਲ ਕੱਢ ਲੈਂਦਾ ਹੈ। ਅਜਿਹਾ ਹੀ ਕੁਝ ਸ੍ਰੀ ਮੁਕਤਸਰ ਸਾਹਿਬ ਦੇ ਦੋ ਭਰਾਵਾਂ ਨੇ ਕਰਕੇ ਵਿਖਾਇਆ ਹੈ, ਜਿਨ੍ਹਾਂ ਨੇ ਸਾਈਕਲਿੰਗ ਨਾਲ ਪਿਆਰ ਦੀ ਮਿਸਾਲ ਪੈਦਾ ਕਰਦੇ ਹੋਏ ਕਬਾੜ ਦੇ ਸਾਮਾਨ ਵਿਚੋਂ ਵਧੀਆ ਸਾਈਕਲ ਤਿਆਰ ਕੀਤਾ ਹੈ। 

ਇਹ ਵੀ ਪੜ੍ਹੋ: ਬੇਗੋਵਾਲ 'ਚ ਖ਼ੌਫ਼ਨਾਕ ਵਾਰਦਾਤ, 23 ਸਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

PunjabKesari

ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਦੋ ਭਰਾ ਸੁਮਿਲ ਅਤੇ ਰੋਹਿਤ ਨੇ ਸਾਈਕਲਿੰਗ ਨਾਲ ਪਿਆਰ ਦੀ ਮਿਸਾਲ ਪੈਦਾ ਕਰਦਿਆਂ ਕਬਾੜ ਵਿਚ ਸੁੱਟੇ ਦੋ ਸਾਧਾਰਨ ਸਾਈਕਲਾਂ ਤੋਂ ਮਾਰਕਿਟ 'ਚ ਹਜ਼ਾਰਾਂ ਰੁਪਏ ਦੀ ਕੀਮਤ ਵਿਚ ਆਉਣ ਵਾਲਾ ਟੈਂਡਮ ਸਾਈਕਲ ਖ਼ੁਦ ਤਿਆਰ ਕੀਤਾ ਹੈ। ਇਹ ਦੋਵੇਂ ਭਰਾ ਸਾਧਾਰਨ ਸਾਈਕਲ 'ਤੇ ਸੈਂਕੜੇ ਕਿਲੋਮੀਟਰ ਦੀ ਰਾਈਡ ਲਗਾ ਕੇ ਪਹਿਲਾ ਵੀ ਮਿਸਾਲ ਪੈਦਾ ਕਰ ਚੁੱਕੇ ਹਨ।

ਇਹ ਵੀ ਪੜ੍ਹੋ:  ਪਿਓ-ਧੀ ਦਾ ਰਿਸ਼ਤਾ ਤਾਰ-ਤਾਰ, 3 ਸਾਲ ਤੱਕ ਧੀ ਨਾਲ ਮਿਟਾਉਂਦਾ ਰਿਹਾ ਹਵਸ ਦੀ ਭੁੱਖ, ਇੰਝ ਖੁੱਲ੍ਹਿਆ ਭੇਤ

PunjabKesari

ਹੁਣ ਇਨ੍ਹਾਂ ਦੋਹਾਂ ਭਰਾਵਾਂ ਨੇ ਖ਼ੁਦ ਮਿਹਨਤ ਕਰਕੇ ਟੈਂਡਮ ਸਾਈਕਲ ਤਿਆਰ ਕੀਤਾ ਹੈ। ਇਸ ਸਾਈਕਲ ਨੂੰ ਦੋਵੇਂ ਭਰਾ ਇਕੱਠੇ ਚਲਾਉਂਦੇ ਹਨ। ਇਥੇ ਦੱਸ ਦੇਈਏ ਕਿ ਮਾਰਕਿਟ ਵਿਚ ਅੱਜ ਟੈਂਡਮ ਸਾਈਕਲ ਦੀ ਕੀਮਤ ਹਜ਼ਾਰਾਂ ਰੁਪਏ ਹੈ ਪਰ ਦੋਵਾਂ ਭਰਾਵਾਂ ਨੇ ਕਬਾੜ ਵਿਚੋਂ ਦੋ ਪੁਰਾਣੇ ਸਾਈਕਲ ਲਏ ਅਤੇ ਟੈਂਡਮ ਸਾਈਕਲ ਤਿਆਰ ਕਰ ਦਿੱਤਾ। ਹੁਣ ਜਦ ਸ੍ਰੀ ਮੁਕਤਸਰ ਸਾਹਿਬ ਦੀਆਂ ਸੜਕਾਂ 'ਤੇ ਇਹ ਸਾਇਕਲ ਦੌੜਦਾ ਤਾਂ ਲੋਕ ਚਰਚਾਵਾਂ ਆਪ ਮੁਹਾਰੇ ਹੁੰਦੀਆਂ ਹਨ।

ਇਹ ਵੀ ਪੜ੍ਹੋ:  ਜਲੰਧਰ: ਕੋਰੋਨਾ ਦੌਰ ਦੀ ਦਰਦਨਾਕ ਤਸਵੀਰ, 12 ਦਿਨ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ, ਪ੍ਰਸ਼ਾਸਨ ਨੇ ਨਿਭਾਈਆਂ ਅੰਤਿਮ ਰਸਮਾਂ

PunjabKesari

ਮਿਹਨਤੀ ਭਰਾਵਾਂ ਅਨੁਸਾਰ ਉਹ ਖ਼ਬਰਾਂ ਤੋਂ ਦੂਰ ਰਹਿੰਦੇ ਹਨ ਪਰ 'ਜਗ ਬਾਣੀ' ਦਾ ਉਹ ਧੰਨਵਾਦ ਕਰਦੇ ਜਿੰਨਾਂ ਖ਼ੁਦ ਉਨ੍ਹਾਂ ਤਕ ਪਹੁੰਚ ਕੀਤੀ। ਦੋਵੇਂ ਭਰਾ ਆਮ ਲੋਕਾਂ ਤਕ ਇਹੀ ਸੁਨੇਹਾ ਪਹੁੰਚਾਉਣਾ ਚਾਹੁੰਦੇ ਕਿ ਹਾਲਾਤ ਜਿਸ ਤਰਾਂ ਦੇ ਵੀ ਹੋਣ ਤੁਸੀਂ ਆਪਣੇ ਦਮ 'ਤੇ ਹਰ ਮੰਜ਼ਿਲ ਨੂੰ ਪਾਰ ਕਰ ਸਕਦੇ ਹੋ।

ਇਹ ਵੀ ਪੜ੍ਹੋ:  ਫਿਲੌਰ ਤੋਂ ਵੱਡੀ ਖ਼ਬਰ, ਹਵੇਲੀ ’ਚ ਬਣੇ ਬਾਥਰੂਮ ’ਚ ਮਹਿਲਾ ਨੇ ਖ਼ੁਦ ਨੂੰ ਲਾਈ ਅੱਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News