ਪਿਸਤੌਲ ਦੀ ਨੋਕ ''ਤੇ ਪੁਲਸ ਦੀ ਕਾਰ ਖੋਹ ਕੇ ਲੁਟੇਰੇ ਫਰਾਰ

Saturday, Oct 26, 2019 - 01:33 PM (IST)

ਪਿਸਤੌਲ ਦੀ ਨੋਕ ''ਤੇ ਪੁਲਸ ਦੀ ਕਾਰ ਖੋਹ ਕੇ ਲੁਟੇਰੇ ਫਰਾਰ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿੰਨੀ) : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੰਬੀ ਵਿਚ ਪੁਲਸ ਨਾਕੇ ਤੋਂ ਤਿੰਨ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਪੁਲਸ ਦੀ ਕਾਰ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣਾ ਲੰਬੀ ਅਧੀਨ ਆਉਂਦੀ ਭਾਈ ਕਾ ਕੇਰਾ ਚੌਂਕੀ ਦੇ ਹੋਮਗਾਰਡ ਦੇ ਤਿੰਨ ਜਵਾਨ ਫਾਜ਼ਿਲਕਾ-ਮੁਕਤਸਰ ਦੀ ਹੱਦ 'ਤੇ ਪੱਕਾ ਮੋਰਚਾ ਬਣਾ ਰਹੇ ਸਨ। ਇਸ ਦੌਰਾਨ ਇਕ ਸਵਿਫਟ ਕਾਰ ਵਿਚ ਸਵਾਰ ਹੋ ਕੇ ਤਿੰਨ ਵਿਅਕਤੀ ਆਏ। ਜਦੋਂ ਜਵਾਨਾਂ ਨੇ ਕਾਰ ਦੀ ਤਲਾਸ਼ੀ ਲੈਣੀ ਚਾਹੀ ਤਾਂ ਕਾਰ ਸਵਾਰ ਵਿਅਕਤੀ ਪੁਲਸ ਨਾਲ ਹੱਥੋਂ-ਪਾਈ ਹੋ ਗਏ ਤੇ ਇਸ ਦੌਰਾਨ ਪਿਸਤੌਲ ਦੀ ਨੋਕ 'ਤੇ ਪੁਲਸ ਦੀ ਕਾਰ ਖੋਹ ਕੇ ਫਰਾਰ ਹੋ ਗਏ ਤੇ ਆਪਣੀ ਸਵਿਫਟ ਕਾਰ ਉੱਥੇ ਹੀ ਛੱਡ ਗਏ।

ਤਿੰਨਾਂ ਜਵਾਨਾਂ ਕੋਲ ਭਾਈ ਕਾ ਕੇਰਾ ਚੌਕੀ ਦੇ ਮੁਨਸ਼ੀ ਪਲਵਿੰਦਰ ਸਿੰਘ ਦੀ ਆਲਟੋ ਕਾਰ ਸੀ। ਪੁਲਸ ਨਾਲ ਹੱਥੋਪਾਈ ਵਿਚ ਸ਼ੱਕੀ ਵਿਅਕਤੀਆਂ ਦੀ ਸਵਿਫਟ ਕਾਰ ਦੀ ਚਾਬੀ ਡਿੱਗ ਗਈ ਸੀ, ਜਿਸ ਕਾਰਨ ਉਹ ਪੁਲਸ ਦੀ ਕਾਰ ਹੀ ਲੈ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News