ਸੁਖਬੀਰ ਬਾਦਲ ਨੂੰ ਲੋਕ ''ਸੁੱਖਾ ਗੱਪੀ'' ਕਹਿੰਦੇ ਹਨ : ਕੁਲਬੀਰ ਜ਼ੀਰਾ

Friday, May 10, 2019 - 05:11 PM (IST)

ਸੁਖਬੀਰ ਬਾਦਲ ਨੂੰ ਲੋਕ ''ਸੁੱਖਾ ਗੱਪੀ'' ਕਹਿੰਦੇ ਹਨ : ਕੁਲਬੀਰ ਜ਼ੀਰਾ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਰਾਜਾ ਵੜਿੰਗ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਜ਼ੀਰਾ ਦੇ ਵਿਧਾਇਕ ਕੁਲਬੀਰ ਜ਼ੀਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਤੰਜ ਕੱਸਿਆ ਹੈ। ਸੁਖਬੀਰ ਨੂੰ ਸੁੱਖਾ ਗੱਪੀ ਆਖਦੇ ਹੋਏ ਜ਼ੀਰਾ ਨੇ ਕਿਹਾ ਕਿ ਲੋਕ ਵੀ ਸੁੱਖਾ ਗੱਪੀ ਕਹਿ ਕੇ ਸੰਬੋਧਨ ਕਰਦੇ ਹਨ। ਲੰਬੀ ਵਿਖੇ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਵਲੋਂ ਪੁੱਛੇ ਸਵਾਲ 84 ਦੇ ਦੰਗਿਆਂ ਬਾਰੇ ਸੈਮ ਪਿਰੋਦਾ ਵਲੋਂ ਦਿੱਤਾ ਬਿਆਨ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਵਾਲਾ ਹੈ, ਦੇ ਸਵਾਲ ਦਾ ਜਵਾਬ ਗੋਲਮੋਲ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਤੋਂ ਪੰਜਾਬ ਦੀ ਰਾਜਨੀਤੀ ਬਾਰੇ ਪੁੱਛਣ। ਐੱਮ.ਪੀ ਬਣਨ 'ਤੇ ਉਹ ਪੰਜਾਬ ਤੋਂ ਬਾਹਰ ਦੀ ਰਾਜਨੀਤੀ ਬਾਰੇ ਵੀ ਗੱਲ ਕਰਨਗੇ। ਉਨ੍ਹਾਂ 84 ਦੇ ਹਮਲਿਆਂ ਦਾ ਗੁਨਾਹਕਾਰ ਭਾਜਪਾ ਨੂੰ ਦੱਸਿਆ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਸੁਖਬੀਰ ਬਾਦਲ ਨੂੰ 'ਬਲੂੰਗੜਾ' ਆਖ ਕੇ ਸੰਬੋਧਨ ਕਰਨ ਦੇ ਸਵਾਲ 'ਤੇ ਉਨ੍ਹਾਂ ਉਲਟਾ ਪੱਤਰਕਾਰਾਂ 'ਤੇ ਦੋਸ਼ ਲੱਗਾ ਦਿੱਤੇ ਕਿ ਮੀਡੀਆ ਵਾਲੇ ਉਨ੍ਹਾਂ ਦੇ ਮੂੰਹ 'ਚੋਂ ਜ਼ਬਰਦਸਤੀ ਅਜਿਹਾ ਕਢਵਾ ਰਹੇ ਹਨ। ਮੀਡੀਆ ਕੈਪਟਨ ਅਮਰਿੰਦਰ ਸਿੰਘ ਦੇ ਸਹੀ ਬਿਆਨ ਨਹੀਂ ਲਿਆ ਰਿਹਾ । 


author

rajwinder kaur

Content Editor

Related News