ਪ੍ਰੇਮਿਕਾ ਦੇ ਘਰ ਵਾਲਿਆਂ ਨੇ ਕੁੱਟਿਆ ਪ੍ਰੇਮੀ, ਗਿਆ ਸੀ ਮਿਲਣ

Monday, Dec 03, 2018 - 04:51 PM (IST)

ਪ੍ਰੇਮਿਕਾ ਦੇ ਘਰ ਵਾਲਿਆਂ ਨੇ ਕੁੱਟਿਆ ਪ੍ਰੇਮੀ, ਗਿਆ ਸੀ ਮਿਲਣ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਪ੍ਰੇਮਿਕਾ ਨੂੰ ਫਰੀਦਕੋਟ ਮਿਲ ਕੇ ਵਾਪਿਸ ਪਿੰਡ ਬਲਮਗੜ੍ਹ ਆ ਰਹੇ ਨੌਜਵਾਨ 'ਤੇ ਲੜਕੀ ਦੇ ਪਰਿਵਾਰ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਬਾਣਿਆਂਵਾਲੀ ਨੇੜੇ ਰਾਡ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਠੇ ਹੋਏ ਆਲੇ-ਦੁਆਲੇ ਦੇ ਲੋਕਾਂ ਨੇ ਜ਼ਖਮੀ ਹਾਲਤ 'ਚ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ। ਸਥਾਨਕ ਸਿਵਲ ਹਸਪਤਾਲ 'ਚ ਇਲਾਜ ਅਧੀਨ ਕੁਲਭੂਸ਼ਣ ਕੁਮਾਰ ਨੇ ਦੱਸਿਆ ਕਿ ਉਸ ਦੇ ਇਕ ਲੜਕੀ ਨਾਲ ਬੀਤੇਂ ਨੌ ਸਾਲਾਂ ਤੋਂ ਪ੍ਰੇਮ ਸਬੰਧ ਹਨ। ਕੱਲ ਉਸ ਦੀ ਮੰਗਣੀ ਹੋਈ ਸੀ। 

ਉਸ ਨੇ ਕਿਹਾ ਕਿ ਦੋ ਦਿਨ ਪਹਿਲਾਂ ਲੜਕੀ ਨੇ ਉਸ ਨੂੰ ਫੋਨ ਕਰਕੇ ਫਰੀਦਕੋਟ ਆਉਣ ਲਈ ਕਿਹਾ। ਜਦ ਉਹ ਲੜਕੀ ਨੂੰ ਮਿਲ ਕੇ ਵਾਪਸ ਪਿੰਡ ਬਾਇਕ 'ਤੇ ਆ ਰਿਹਾ ਸੀ ਤਾਂ ਪਿੰਡ ਲੁਬਾਣਿਆਂ ਵਾਲੀ ਨੇੜੇ ਕਾਰ ਸਵਾਰ ਚਾਰ ਵਿਅਕਤੀਆਂ, ਲੜਕੀ ਦਾ ਭਰਾ, ਇਕ ਭੈਣ ਤੇ ਦੋ ਹੋਰ ਲੋਕ ਸਨ, ਜਿਨ੍ਹਾਂ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਨੇ ਉਸ ਦੀ ਬਾਈਕ 'ਚ ਕਾਰ ਮਾਰ ਕੇ ਉਸ ਨੂੰ ਸੜਕ 'ਤੇ ਸੁੱਟ ਦਿੱਤਾ ਅਤੇ ਉਸ 'ਤੇ ਰਾਡ ਨਾਲ ਹਮਲਾ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ ਜਾਂਦੇ ਸਮੇਂ ਉਸ ਦਾ ਬੈਗ, ਜਿਸ 'ਚ ਉਸ ਦੀ ਦਵਾਈ, ਏ. ਟੀ. ਐੱਮ ਕਾਰਡ, 20 ਹਜ਼ਾਰ ਰੁਪਏ ਅਤੇ ਉਸ ਦਾ ਮੋਬਾਇਲ ਸਨ, ਨਾਲ ਲੈ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਥਾਣਾ ਇੰਚਾਰਜ਼ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਧੜਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।


author

rajwinder kaur

Content Editor

Related News