ਸ੍ਰੀ ਮੁਕਤਸਰ ਸਾਹਿਬ ਗੈਂਗਵਾਰ ਮਾਮਲੇ ’ਚ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ

Wednesday, Sep 29, 2021 - 05:26 PM (IST)

ਸ੍ਰੀ ਮੁਕਤਸਰ ਸਾਹਿਬ ਗੈਂਗਵਾਰ ਮਾਮਲੇ ’ਚ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਸ੍ਰੀ ਮੁਕਤਸਰ ਸਾਹਿਬ ਗੈਂਗਵਾਰ ’ਚ ਮਾਰੇ ਗਏ ਨੌਜਵਾਨ ਦੀ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਹੈ।ਗੋਲਡੀ ਬਰਾੜ ਜੋ ਕਿ ਸ੍ਰੀ ਮੁਕਤਸਰ ਸਾਹਿਬ ਦਾ ਵਾਸੀ ਹੈ ਅਤੇ ਹੁਣ ਕੈਨੇਡਾ ਰਹਿ ਰਿਹਾ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਜੋ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕਤਲ ਹੋਇਆ ਸ਼ਾਮੇ ਦਾ ਉਹ ਅਸੀਂ ਕਰਵਾਇਆ, ਇਹ ਸਾਡੇ ਹਰ ਇਕ ਦੁਸ਼ਮਣ ਦਾ ਸਾਥ ਦਿੰਦਾ ਸੀ ਅਤੇ ਸ਼ਹਿਰ ਵਿਚ ਸਾਡੀ ਮੁਖਬਰੀ ਕਰਦਾ ਸੀ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ਦਿਨ-ਦਿਹਾੜੇ ਹੋਈ ਗੈਂਗਵਾਰ, ਗੋਲੀਆਂ ਲੱਗਣ ਕਾਰਨ ਇਕ ਦੀ ਮੌਤ

ਜੋ ਗੁਰਲਾਲ ਬਰਾੜ ਵੀਰੇ ਦਾ ਨੁਕਸਾਨ ਹੋਇਆ ਉਹ ਵੀ ਇਸ ਕਰਕੇ ਹੋਇਆ ਸੀ ਇਹਨੇ ਗੋਲੀਆਂ ਦਿੱਤੀਆਂ ਸੀ ਲੰਡੂ ਬੰਦਿਆ ਨੂੰ, ਅੱਜ ਕੱਲ੍ਹ ਇਹ ਸ਼ਹਿਰ ਦੀ ਪ੍ਰਾਪਰਟੀ ਵਾਲੇ ਮੈਟਰ ਵਿਚ ਵੀ ਸਾਡੇ ਵਿਰੋਧੀ ਬੰਦਿਆਂ ਨੂੰ ਇਨਵੋਲਵ ਕਰ ਰਿਹਾ ਸੀ। ਇਹ ਹੈ ਸਾਡਾ ਨਿੱਜੀ ਕਾਰਨ, ਦੂਜਾ ਕਾਰਨ ਸੀ ਇਹ ਹਰੇਕ ਗਰੀਬ ਅਤੇ ਮਿਹਨਤੀ ਬੰਦੇ ਤੋਂ ਧੱਕੇ ਨਾਲ ਹਫਤਾ ਲੈਂਦਾ ਸੀ ਅਤੇ ਗਰੀਬਾਂ ਦੀਆਂ ਦੁਕਾਨਾਂ ਤੇ ਕਬਜੇ ਕਰਾਉਂਦਾ ਸੀ।ਵਾਹਿਗੁਰੂ ਨੇ ਸਾਡੇ ਤੋਂ ਪੁੰਨ ਕਰਵਾਇਆ ਹੈ। ਅੱਜ ਬਹੁਤ ਲੋਕ ਸੁੱਖ ਦੀ ਨੀਂਦ ਸੌਣਗੇ। ਅਸੀਂ ਨਹੀਂ ਕਹਿੰਦੇ ਅਸੀਂ ਚੰਗੇ ਹਾਂ ਪਰ ਗਰੀਬ ਨਿਰਦੋਸ਼ ਨਾਲ ਕਦੇ ਧੱਕਾ ਨਹੀਂ ਕੀਤਾ। ਬਾਕੀ ਰਹੀ ਗਲ ਸਾਡੀ ਗੈਂਗਵਾਰ ਦੀ ਤਾਂ ਅਜੇ ਵੀ ਮੌਕਾ ਜੋ ਸਾਡੇ ਦੁਸ਼ਮਣਾਂ ਨਾਲ ਵਰਤਦੇ ਉਨ੍ਹਾਂ ਕੋਲ ਕੁਛ ਨਹੀਂ ਪਿਆ। ਇਨ੍ਹਾਂ ਚੀਜਾਂ ’ਚ ਅਜੇ ਵੀ ਟਲਜੋ ਨਹੀਂ ਤਾਂ ਇਹੀ ਹੋਣਾ ਤੁਹਾਡੇ ਸਾਰਿਆਂ ਨਾਲ। ਇਹ ਲੜਾਈ ਬਹੁਤ ਲੰਮੀ ਜਾਣੀ ਹੈ। ਮੌਤ ਬਹੁਤ ਨੇੜੇ ਹੈ ਸਭ ਦੇ ਟਾਇਮ ਦੀ ਗਲ ਹੈ ਬਸ । ਰਬ ਰਾਖਾ, ਜੈ ਬਜਰੰਗ ਬਲੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਇਹ ਵੀ ਪੜ੍ਹੋ : ਮੋਗਾ ’ਚ ਪਹਿਲੀ ਵਾਰ ਹੋਵੇਗੀ ਭਾਰਤੀ ਫੌਜ ਲਈ ਭਰਤੀ ਰੈਲੀ, ਇਨ੍ਹਾਂ ਚਾਰ ਜ਼ਿਲ੍ਹਿਆਂ ਦੇ ਨੌਜਵਾਨ ਲੈ ਸਕਣਗੇ ਹਿੱਸਾ


author

Shyna

Content Editor

Related News