ਸ੍ਰੀ ਮੁਕਤਸਰ ਸਾਹਿਬ ਇਲਾਕੇ ''ਚ ਵੀ ਮਹਿਸੂਸ ਹੋਏ ਭੂਚਾਲ ਦੇ ਝਟਕੇ

Wednesday, Jan 31, 2018 - 01:32 PM (IST)

ਸ੍ਰੀ ਮੁਕਤਸਰ ਸਾਹਿਬ ਇਲਾਕੇ ''ਚ ਵੀ ਮਹਿਸੂਸ ਹੋਏ ਭੂਚਾਲ ਦੇ ਝਟਕੇ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਅੱਜ ਬਾਅਦ ਦੁਪਹਿਰ 12:40 ਵਜੇ ਘਰਾਂ, ਦਫਤਰਾਂ 'ਚ ਬੈਠੇ ਲੋਕਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਝਟਕੇ ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਵੀ ਮਹਿਸੂਸ ਕੀਤੇ ਗਏ। ਕੁਝ ਸੈਕਿੰਡ ਲਈ ਆਏ ਇਸ ਭੂਚਾਲ ਮਗਰੋਂ ਲੋਕਾਂ ਦੇ ਫ਼ੋਨਾਂ ਦੀਆਂ ਘੰਟੀਆਂ ਵਜਨੀਆ ਸ਼ੁਰੂ ਹੋ ਗਈਆਂ, ਕਿ ਹੁਣੇ ਭੂਚਾਲ ਆਇਆ ਹੈ। ਲੋਕਾਂ ਆਪਣੇ ਦਫਤਰਾਂ ਅਤੇ ਘਰਾਂ ਦੇ ਬਾਹਰ ਖੁੱਲ੍ਹਿਆਂ ਥਾਵਾਂ 'ਤੇ ਆ ਗਏ ਪਰ ਅਜੇ ਤੱਕ ਕਿਸੇ ਪਾਸੇ ਤੋਂ ਕੋਈ ਨੁਕਸਾਨ ਦੀ ਸੂਚਨਾ ਨਹੀਂ ਹੈ।


Related News