ਅੰਮ੍ਰਿਤਸਰ ''ਚ ਸ਼੍ਰੀਲੰਕਨ ਸਿਟੀਜ਼ਨ ਕੁੜੀ-ਮੁੰਡਾ ਅਗਵਾ, ਪੁਲਸ ਨੇ ਪਾ''ਤੀ ਕਾਰਵਾਈ

Wednesday, Jan 01, 2025 - 06:52 PM (IST)

ਅੰਮ੍ਰਿਤਸਰ ''ਚ ਸ਼੍ਰੀਲੰਕਨ ਸਿਟੀਜ਼ਨ ਕੁੜੀ-ਮੁੰਡਾ ਅਗਵਾ, ਪੁਲਸ ਨੇ ਪਾ''ਤੀ ਕਾਰਵਾਈ

ਅੰਮ੍ਰਿਤਸਰ (ਗੁਰਿੰਦਰ ਸਗਰ) : ਸ਼੍ਰੀਲੰਕਾ ਤੋਂ ਭਾਰਤ ਘੁੰਮਣ ਆਏ ਛੇ ਵਿਅਕਤੀਆਂ ਚੋਂ ਦੋ ਲੋਕਾਂ ਦੀ ਅੰਮ੍ਰਿਤਸਰ ਤੋਂ ਹੋਏ ਇੱਕ ਡਨੈਪਿੰਗ ਮਾਮਲੇ 'ਚ ਪੁਲਸ ਨੇ ਹੁਣ ਦੋਵਾਂ ਲੋਕਾਂ ਦਾ ਪਤਾ ਲਗਾ ਲਿਆ ਹੈ ਤੇ ਕਿਡਨੈਪਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਸ ਨੇ ਦੱਸਿਆ ਕਿ ਸ਼੍ਰੀਲੰਕਾ ਸਿਟੀਜ਼ਨ ਇੱਕ ਲੜਕਾ ਤੇ ਇੱਕ ਲੜਕੀ ਦੇ ਕਿਡਨੈਪਿੰਗ ਦੇ ਮਾਮਲੇ ਨੂੰ 24 ਘੰਟਿਆ ਅੰਦਰ ਟਰੇਸ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ। 

ਪੁਲਸ ਕਮਿਸ਼ਨਰ ਅੰਮ੍ਰਿਤਸਰ ਨੇ ਅੱਗੇ ਦੱਸਿਆ ਕਿ ਸ਼੍ਰੀਲੰਕਾ ਤੋਂ ਛੇ ਲੋਕ ਜੇਹਨ, ਕਾਰਬੀਕਾ, ਲਲਿਥ ਪਿਯੰਥਾ, ਕਨਿਸ਼ਕਾ, ਸੁਮਰਧਨ ਅਤੇ ਨਿਲੁਜਤਿਨ ਭਾਰਤ ਘੁੰਮਣ ਲਈ ਸਨ ਤਾਂ ਦਿੱਲੀ ਵਿੱਚ ਉਨ੍ਹਾਂ ਨੂੰ ਇੱਕ ਸ਼੍ਰੀਲੰਕਾ ਦਾ ਲੜਕਾ ਅਸੀਥਾ ਮਿਲਿਆ, ਜਿਸਨੂੰ ਉਹ ਪਹਿਲੀ ਵਾਰ ਮਿਲੇ ਸਨ, ਜੋ ਉਹਨਾ ਨੂੰ ਕਹਿੰਦਾ ਹੈ ਕਿ ਮੈ ਤੁਹਾਡੇ ਸਾਰਿਆ ਦਾ Albania ਦਾ  Work Visa ਲਗਵਾ ਦਿੰਦਾ ਹਾਂ। ਜਿਸਤੋਂ ਬਾਅਦ ਪਰ ਲੋਕ ਵਰਕ ਵੀਜ਼ਾ ਲਵਾਉਣ ਦੇ ਲਈ ਅੰਮ੍ਰਿਤਸਰ ਪਹੁੰਚੇ ਅਤੇ ਅੰਮ੍ਰਿਤਸਰ ਇੱਕ ਨਿੱਜੀ ਹੋਟਲ ਦੇ ਵਿੱਚ ਰੁਕੇ। ਪੁਲਸ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮਾਂ ਵੱਲੋਂ ਸ਼੍ਰੀਲੰਕਾ ਤੋਂ ਆਏ ਦੋ ਲੋਕਾਂ ਨੂੰ ਵੀਜ਼ਾ ਲੱਗਣ ਦਾ ਭਰੋਸਾ ਦੇ ਕੇ ਆਪਣੇ ਨਾਲ ਲੈ ਗਏ ਅਤੇ ਦੋ ਲੋਕ ਹੋਟਲ ਵਿੱਚ ਹੀ ਰੁਕ ਗਏ ਤੇ ਬਾਅਦ ਵਿੱਚ ਮੁਲਜ਼ਮਾਂ ਵੱਲੋਂ ਹੋਟਲ ਵਿੱਚ ਰੁਕੇ ਦੋ ਲੋਕਾਂ ਨੂੰ ਫੋਨ ਕਰ ਕੇ ਉਨ੍ਹਾਂ ਤੋਂ ਫਰੋਤੀ ਮੰਗੀ ਗਈ ਅਤੇ ਕਿਹਾ ਗਿਆ ਕਿ ਉਨ੍ਹਾਂ ਦੇ ਸਾਥੀਆਂ ਨੂੰ ਅਸੀਂ ਕਿਡਨੈਪ ਕਰ ਲਿਆ ਹੈ, ਜਿਸ ਤੋਂ ਬਾਅਦ ਨੀਲੂਜੀਤਨ ਨੇ ਥਾਣਾ ਰਾਮਬਾਗ ਦੀ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ।

ਪੁਲਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਕਾਰਵਾਈ ਸ਼ੁਰੂ ਕੀਤੀ ਅਤੇ ਫੋਨ ਤੋਂ ਇਨ੍ਹਾਂ ਨੂੰ ਟਰੇਸ ਕਰਦੇ ਹੋਏ ਹੁਸ਼ਿਆਰਪੁਰ ਇਲਾਕੇ ਪਹੁੰਚੇ ਅਤੇ ਹੁਸ਼ਿਆਰਪੁਰ ਪੁਲਸ ਦੀ ਮਦਦ ਦੇ ਨਾਲ ਜਲੰਧਰ ਦੇਹਾਤੀ ਇਲਾਕੇ ਦੇ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਦੀ ਪਹਿਚਾਨ ਅੰਕਿਤ ਅਤੇ ਇੰਦਰਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਸ ਨੇ ਦੱਸਿਆ ਕਿ ਅੰਕਿਤ ਪਹਿਲਾਂ ਵੀ ਵਿਦੇਸ਼ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਹੈ ਤੇ ਪੁਲਸ ਨੇ ਦੱਸਿਆ ਇਨ੍ਹਾਂ ਦਾ ਹਜੇ ਇੱਕ ਹੋਰ ਸਾਥੀ ਗ੍ਰਿਫਤਾਰ ਕਰਨਾ ਬਾਕੀ ਹੈ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਸ਼੍ਰੀਲੰਕਾ ਤੋਂ ਆਏ ਸਿਟੀਜ਼ਨ ਬਿਲਕੁਲ ਠੀਕ ਠਾਕ ਹਨ ਅਤੇ ਪੁਲਸ ਨੇ ਮੁਲਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Baljit Singh

Content Editor

Related News