ਜੇਕਰ ਜਾਣਾ ਚਾਹੁੰਦੇ ਹੋ ਸ੍ਰੀ ਕਰਤਾਰਪੁਰ ਸਾਹਿਬ ਤਾਂ ਦੇਖੋ ਇਹ ਵੀਡੀਓ

Thursday, Nov 14, 2019 - 05:40 PM (IST)

ਜਲੰਧਰ (ਰਮਨਦੀਪ ਸਿੰਘ ਸੋਢੀ) : ਜੇਕਰ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਸੋਚ ਰਹੇ ਹੋ ਪਰ ਤੁਹਾਨੂੰ ਜਾਣ ਬਾਰੇ ਨਿਯਮਾਂ ਜਾਂ ਫਿਰ ਵਿਧੀ ਦੀ ਜਾਣਕਾਰੀ ਨਹੀਂ ਹੈ ਤਾਂ ਆਓ ਅਸੀਂ ਤੁਹਾਨੂੰ ਸਮÎਝਾਉਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਕਰਤਾਰਪੁਰ ਸਾਹਿਬ ਜਾ ਸਕਦੇ ਹੋ।
1) ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਪਾਸਪਰੋਟ ਹੋਣਾ ਲਾਜ਼ਮੀਂ ਹੈ।
2) ਪਾਸਪੋਰਟ 'ਤੇ ਦੋਨਾਂ ਮੁਲਕਾਂ ਦੀ ਸਟੈਂਪ ਨਹੀਂ ਲੱਗੇਗੀ।
3) ਕਰਤਾਰਪੁਰ ਜਾਣ ਵਾਸਤੇ ਤੁਹਾਨੂੰ ਆਨਲਾਈਨ ਰਜਿਸਟਰੇਸ਼ਨ ਕਰਵਾਉਣੀ ਪਵੇਗੀ।
4) ਰਜਿਸਟ੍ਰੇਸ਼ਨ ਲਈ ਇਹ https://prakashpurb550.mha.gov.in/kpr/ ਵੈਬਸਾਈਟ 'ਤੇ ਆਨਲਾਈਨ ਅਪਲਾਈ ਕਰਨਾ ਪਵੇਗਾ।

PunjabKesari

PunjabKesari
5) ਅਪਲਾਈ ਕਰਨ ਲਈ ਪੰਜਾਬ ਸਰਕਾਰ ਦੇ ਸੁਵਿਧਾ ਸੈਂਟਰ ਮੁਫਤ 'ਚ ਸਹੂਲਤ ਦੇ ਰਹੇ ਹਨ।
6) ਤੁਸੀਂ ਆਪਣੇ ਕੰਪਿਊਟਰ ਜਾਂ ਕੈਫੇ ਤੋਂ ਵੀ ਅਪਲਾਈ ਸਕਦੇ ਹੋ।
7) ਆਨਲਾਈਨ ਅਪਲਾਈ ਕਰਨ ਵੇਲੇ ਤੁਹਾਡਾ ਪਾਸਪੋਰਟ ਨੰਬਰ, ਆਧਾਰ ਕਾਰਡ ਨੰਬਰ, ਪਰਿਵਾਰ ਦੀ ਡਿਟੇਲ ਅਤੇ ਬਲੱਡ ਗਰੁੱਪ ਵੀ ਪੁੱਛਿਆ ਜਾਵੇਗਾ।
8) ਪਾਸਪੋਰਟ ਦਾ ਅਗਲਾ ਅਤੇ ਪਿਛਲਾ ਪੰਨ੍ਹਾ ਵੀ ਆਨਲਾਈਨ ਅਪਲੋਡ ਕਰਨਾ ਪਵੇਗਾ। (ਪੀ. ਡੀ.ਐੱਫ. ਫਾਈਲ 500 ਕੇ. ਬੀ. ਸਾਈਜ਼)
9) ਤੁਹਾਡੀ ਤਸਵੀਰ ਵੀ ਆਨਲਾਈਨ ਅਪਲੋਡ ਕੀਤੀ ਜਾਵੇਗੀ। ਖਿੱਚੀ ਹੋਈ ਤਸਵੀਰ ਵੀ ਅਪਲੋਡ ਕਰ ਸਕਦੇ ਹੋ ਜਿਸਦਾ ਸਾਈਜ਼ 300 ਕੇ. ਬੀ. ਫਾਰਮਟ ਜੇ. ਪੀ. ਈ. ਜੀ. ਹੋਣਾ ਚਾਹੀਦਾ ਹੈ।

PunjabKesari

10) ਅਪਲਾਈ ਤੁਸੀਂ ਗਰੁੱਪ ਵਿੱਚ ਜਾਂ ਇਕੱਲੇ ਵੀ ਕਰ ਸਕਦੇ ਹੋ। ਪਰ ਧਿਆਨ ਰੱਖੋ ਕਿ ਜੇ ਤੁਸੀਂ ਗਰੁੱਪ 'ਚ ਜਾ ਰਹੇ ਹੋ ਤਾਂ ਆਪਣੇ ਤੋਂ ਇਲਾਵਾ ਬਾਕੀ ਸਾਥੀਆਂ ਦੀ ਡਿਟੇਲ ਵੀ ਆਨਲਾਈਨ ਭਰਨੀ ਪਵੇਗੀ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਇੱਕੋ ਫਾਰਮ 'ਤੇ ਹੀ ਸਭ ਦੀ ਰਜਿਸਟਰੇਸ਼ਨ ਹੋ ਗਈ ਹੈ। ਇਸ ਲਈ ਬਾਕੀ ਯਾਤਰੀਆਂ ਨੂੰ ਵੀ ਆਪਣੀ ਵੱਖਰੀ ਰਜਿਸਟ੍ਰੇਸ਼ਨ ਕਰਵਾ ਕੇ ਨਾਲ ਦੇ ਸਾਥੀਆਂ ਦੀ ਡਿਟੇਲ ਭਰਨੀ ਪਵੇਗੀ। ਜਾਣ ਵੇਲੇ ਤੁਹਾਨੂੰ ਡੇਰਾ ਬਾਬਾ ਨਾਨਕ ਤੋਂ ਹੀ ਜਥੇ ਦੇ ਰੂਪ 'ਚ ਭੇਜਿਆ ਜਾਵੇਗਾ।
11) ਆਨਲਾਈਨ ਫਾਰਮ ਭਰਨ ਤੋਂ ਬਾਅਦ ਜਦੋ ਸਬਮਿਟ ਕਰੋਗੇ ਤਾਂ ਜਾਣ ਲਈ ਮੌਜੂਦ ਤਾਰੀਖਾਂ 'ਚੋ ਤੁਸੀਂ ਇੱਕ ਤਾਰੀਖ ਚੁਣ ਸਕਦੇ ਹੋ।
12) ਮੰਨਿਆ ਜਾ ਰਿਹਾ ਕਿ ਅਪਲਾਈ ਕਰਨ ਤੋਂ ਕਰੀਬ 12-13 ਦਿਨ ਬਾਅਦ ਜਾਣ ਦੀ ਹੀ ਮਨਜ਼ੂਰੀ ਮਿਲ ਰਹੀ ਹੈ।
13) ਜਦੋ ਫਾਰਮ ਸਬਮਿਟ ਹੋ ਜਾਵੇਗਾ ਤਾਂ ਤੁਹਾਡੀ ਫੋਟੋ ਅਤੇ ਜਾਣ ਵਾਲੀ ਤਾਰੀਖ ਸਮੇਤ ਤੁਹਾਡੇ ਕੋਲ ਇਸਦੀ ਰਿਸੀਦ ਵੀ ਆ ਜਾਵੇਗੀ, ਜਿਸਨੂੰ ਤੁਸੀਂ ਪ੍ਰਿੰਟ ਆਊਟ ਕਰਨਾ ਹੈ ਅਤੇ ਸੰਭਾਲ ਕੇ ਰੱਖਣਾ ਹੈ, ਕਿਉਂਕਿ ਇਹ ਤੁਹਾਡੀ ਰਸਿਟਰੇਸ਼ਨ ਹੋਣ ਦਾ ਸਬੂਤ ਅਤੇ ਫਾਈਲ ਨੰਬਰ ਹੈ।
14) 24 ਘੰਟੇ ਅੰਦਰ ਤੁਹਾਡੀ ਪੁਲਸ ਇੰਨਕੁਆਇਰੀ ਹੋਵੇਗੀ, ਜਿਸ ਲਈ ਇੱਕ ਪੁਲਸ ਕਰਮੀ ਤੁਹਾਡੇ ਘਰ ਆਵੇਗਾ ਅਤੇ ਤੁਹਾਡੀ ਇੱਕ ਫੋਟੋ ਸਮੇਤ ਆਧਾਰ ਕਾਰਡ ਦੀ ਕਾਪੀ
ਅਤੇ ਪਾਸਪੋਰਟ ਦੀ ਕਾਪੀ ਮੰਗੇਗਾ। ਇੰਕੁਆਇਰੀ ਵੇਲੇ ਯਾਤਰੀ ਦਾ ਘਰ ਹੋਣਾ ਲਾਜ਼ਮੀਂ ਹੈ, ਕਿਉਂਕਿ ਤੁਹਾਡੇ ਦਸਤਖਤ ਵੀ ਹੋਣੇ ਹਨ।
15) ਪੁਲਸ ਇੰਕੁਆਇਰੀ ਤੋਂ ਬਾਅਦ ਅਤੇ ਜਾਣ ਤੋਂ ਦੋ ਤਿੰਨ ਦਿਨ ਪਹਿਲਾਂ ਤੁਹਾਡੇ ਫੋਨ 'ਤੇ ਮੈਸੇਜ ਅਤੇ ਤਹਾਡੀ ਈ. ਮੇਲ. ਆਈ. ਡੀ. 'ਤੇ ਬਿਊਰੋ ਆਫ ਇਮੀਗ੍ਰੇਸ਼ਨ ਭਾਰਤ ਵੱਲੋਂ ਤੁਹਾਨੂੰ ਪਰਮਿਟ ਦੇ ਰੂਪ 'ਚ ਇੱਕ ਕਾਗਜ਼ ਭੇਜਿਆ ਜਾਵੇਗਾ, ਜਿਸਨੂੰ ਈ. ਟੀ. ਏ. ਯਾਨਿ ਕਿ ਇਲੈਕਟਰੋਨਿਕ ਟਰੈਵਲ ਆਥੋਰਾਈਜੇਸ਼ਨ ਕਿਹਾ ਜਾਂਦਾ ਹੈ।
16) ਜੇਕਰ ਫੋਨ 'ਤੇ ਮੈਸੇਜ ਆ ਜਾਂਦਾ ਹੈ ਪਰ ਈ. ਟੀ. ਏ. ਨਹੀਂ ਮਿਲਦਾ ਤਾਂ ਤੁਸੀਂ ਮੁੜ ਉਪਰੋਕਤ ਵੈਬਸਾਈਟ 'ਤੇ ਜਾ ਕੇ ਰਿਸੀਦ ਤੋਂ ਆਪਣਾ ਆਈ. ਡੀ. ਨੰਬਰ ਭਰ ਕੇ ਈ. ਟੀ. ਏ. ਡਾਉਨਲੋਡ ਕਰ ਸਕਦੇ ਹੋ।
17) ਜੇਕਰ ਤੁਹਾਨੂੰ ਈ. ਟੀ. ਏ ਮਿਲ ਜਾਂਦਾ ਹੈ ਤਾਂ ਇਸਦਾ ਮਤਲਬ ਤੁਸੀਂ ਕਰਤਾਰਪੁਰ ਸਾਹਿਬ ਜਾ ਸਕਦੇ ਹੋ।
18) ਈ. ਟੀ. ਏ ਨੂੰ ਪ੍ਰਿੰਟ ਕਰਕੇ ਚੰਗੀ ਤਰ੍ਹਾਂ ਚੈੱਕ ਕਰੋ ਕਿ ਤੁਹਾਡੀ ਫੋਟੋ, ਪਾਸਪੋਰਟ ਨੰਬਰ ਅਤੇ ਨਾਮ ਠੀਕ ਹਨ। ਜਾਣ ਵਾਲੀ ਤਾਰੀਖ ਵੀ ਚੈੱਕ ਕਰ ਲਈ ਜਾਵੇ।
19) ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਜਾਣ ਵੇਲੇ ਤੁਹਾਡੇ ਕੋਲ ਪ੍ਰਿੰਟ ਕੀਤਾ ਹਇਆ ਪਰਮਿਟ (ਈ. ਟੀ. ਏ) ਅਤੇ ਆਪਣਾ ਪਾਸਪੋਰਟ ਹੋਣਾ ਲਾਜ਼ਮੀਂ ਹੈ।
20) ਈ. ਟੀ. ਏ. ਅਤੇ ਪਾਸਪੋਰਟ ਵਿਖਾ ਕੇ ਹੀ ਤੁਸੀਂ ਡੇਰਾ ਬਾਬਾ ਨਾਨਕ ਟਰਮੀਨਲ ਅੰਦਰ ਦਾਖਲ ਹੋ ਸਕੋਗੇ।
21) ਜਾਣ ਵੇਲੇ ਤੁਸੀਂ 7 ਕਿੱਲੋ ਦਾ ਹੈਂਡਬੈਗ ਨਾਲ ਲਿਜਾ ਸਕਦੇ ਹੋ।
22) ਸਿਰਫ ਮੋਬਾਇਲ ਫੋਨ ਲਿਜਾ ਸਕਦੇ ਹੋ, ਕੈਮਰੇ ਦੀ ਮਨਾਹੀ ਹੈ।
23) ਭਾਰਤੀ ਕਰੰਸੀ ਦਾ ਸਿਰਫ 11 ਹਜ਼ਾਰ ਲੈ ਕੇ ਜਾ ਸਕਦੇ ਹੋ (20 ਡਾਲਰ ਫੀਸ ਸਮੇਤ)
24) 20 ਡਾਲਰ ਫੀਸ ਪਾਕਿਸਤਾਨ ਵਾਲੇ ਪਾਸੇ ਦੇਣੇ ਹੋਵੇਗੀ
25) ਫੀਸ ਦੀ ਅਦਾਇਗੀ ਸਿਰਫ ਡਾਲਰ 'ਚ ਹੀ ਹੋਵੇਗੀ।
26) ਡਾਲਰ ਤੁਸੀਂ ਭਾਰਤ ਤੋਂ ਵੀ ਲੈ ਕੇ ਜਾ ਸਕਦੇ ਹੋ ਜਾਂ ਫਿਰ ਪਾਕਿਸਤਾਨ ਵਾਲੇ ਪਾਸੇ ਵੀ ਜਾ ਕੇ ਬਦਲਵਾ ਸਕਦੇ ਹੋ।
27) ਕਰੰਸੀ ਬਦਲਾਉਣ ਲਈ ਸਰਹੱਦ ਲੰਘਦਿਆਂ ਹੀ ਪਾਕਿਸਤਾਨ ਵਾਲੇ ਪਾਸੇ ਕਾਉਂਟਰ ਬਣੇ ਹਨ।
28) ਯਾਦ ਰਹੇ ਪਾਕਿਸਤਾਨ ਭਾਰਤੀ ਕਰੰਸੀ ਦਾ ਸਿਰਫ 1600 ਰੁਪਏ ਹੀ ਬਦਲ ਰਿਹਾ ਹੈ ਜੋ ਪਾਕਿਸਤਾਨ ਦਾ ਕਰੀਬ 3 ਹਜ਼ਾਰ ਬÎਣਦਾ ਹੈ।
29) ਖਰੀਦੋ ਫਰੋਕਤ ਲਈ ਗੁਰਦੁਆਰਾ ਸਹਿਬ ਦੇ ਨਾਲ ਮਾਰਕਿਟ ਬਣੀ ਹੋਈ ਹੈ।
30) ਸਮਾਨ ਖਰੀਦਣ ਲਈ ਤੁਸੀਂ ਭਾਰਤੀ ਕਰੰਸੀ ਵੀ ਵਰਤ ਸਕਦੇ ਹੋ ਜਾਂ ਫਿਰ ਪੈਸੇ ਬਦਲਵਾ ਵੀ ਸਕਦੇ ਹੋ।
31) ਜਿਸ ਦਿਨ ਜਾਓਗੇ, ਉਸੇ ਦਿਨ ਹੀ ਵਾਪਿਸ ਪਰਤਣਾ ਹੋਵੇਗਾ।
32) ਓ. ਸੀ. ਆਈ. ਕਾਰਡ ਧਾਰਕਾਂ ਲਈ ਵੱਖਰਾ ਫਾਰਮ ਹੈ।
33) ਵਿਦੇਸ਼ੀ ਮੁਲਕਾਂ ਦੇ ਸਿਟੀਜ਼ਨ, ਜਿੰਨਾ ਕੋਲ ਓ. ਸੀ. ਆਈ. ਨਹੀਂ ਹੈ ਉਨ੍ਹਾਂ ਨੂੰ ਵੀਜ਼ਾ ਲੈ ਕੇ ਪਾਕਿਸਤਾਨ ਜਾਣਾ ਪਵੇਗਾ। ਭਾਵ ਵਾਇਆ ਕੋਰੀਡੋਰ ਸਿਰਫ ਭਾਰਤੀ ਪਾਸਪੋਰਟ ਹੋਲਡਰ ਜਾਂ ਓ. ਸੀ. ਆਈ. ਕਾਰਡ ਹੋਡਲਰ ਹੀ ਜਾ ਸਕਣਗੇ।
34) ਓ. ਸੀ. ਆਈ. ਹੋਡਲਰਜ਼ ਲਈ ਵੱਖਰਾ ਫਾਰਮ ਵੈੱਬਸਾਈਟ 'ਤੇ ਮੌਜੂਦ ਹੈ।


author

Anuradha

Content Editor

Related News