ਮੱਸਿਆ ਨੂੰ ਲੱਗਾ ‘ਕੋਰੋਨਾ ਦਾ ਗ੍ਰਹਿਣ’, ਸ੍ਰੀ ਹਰਿਮੰਦਰ ਸਾਹਿਬ ’ਚ ਘੱਟ ਰਹੀ ਸੰਗਤਾਂ ਦੀ ਗਿਣਤੀ
Wednesday, Mar 25, 2020 - 01:25 PM (IST)
ਅੰਮ੍ਰਿਤਸਰ (ਅਣਜਾਣ) - ਕੋਰੋਨਾ ਵਾਇਰਸ ਕਾਰਣ ਪੂਰੀ ਦੁਨੀਆ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ’ਚ ਸਰਕਾਰ ਵਲੋਂ ਲਾਏ ਗਏ ਕਰਫਿਊ ਦੇ ਕਾਰਣ ਸ਼ਹਿਰ ਦੇ ਲੋਕ ਆਪਣੇ ਘਰਾਂ ’ਚ ਹੀ ਰਹੇ। ਮੱਸਿਆ ਦੇ ਦਿਹਾੜੇ ’ਤੇ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਲੱਭਦੀ, ਉਥੇ ਕੋਰੋਨਾ ਵਾਇਰਸ ਦੇ ਕਾਰਣ ਦਰਸ਼ਨ ਕਰਨ ਵਾਲੀਆਂ ਸੰਗਤਾਂ ਦੀ ਗਿਣਤੀ ਬਹੁਤ ਘੱਟ ਦੇਖੀ ਗਈ। ਇਸ ਦਾ ਇਕ ਕਾਰਣ ਸਰਕਾਰ ਤੇ ਪ੍ਰਸ਼ਾਸਨ ਵਲੋਂ ਜਨਤਾ ਕਰਫਿਊ ਲਾਇਆ ਜਾਣਾ ਵੀ ਹੈ। ਫਿਰ ਵੀ ਗੁਰੂ ਦੇ ਪਿਆਰੇ ਗੁਰਸਿੱਖ ਮਾਈ-ਭਾਈ ਆਪਣੀ ਰੁਟੀਨ ਮੁਤਾਬਿਕ ਸੇਵਾ ਕਰਦੇ ਦੇਖੇ ਗਏ, ਜੋ ਗੁਰੂ ਦੇ ਦਰਸ਼ਨਾਂ ਦੀ ਤਾਂਘ ਹਮੇਸ਼ਾ ਦਿਲ ’ਚ ਵਸਾਈ ਬੈਠੇ ਹਨ। ਉਕਤ ਲੋਕ ਰੋਜ਼ਾਨਾ ਦੀ ਤਰ੍ਹਾਂ ਇਸ ਵਾਰ ਵੀ ਆਪਣੀ ਹਾਜ਼ਰੀ ਭਰਨ ਲਈ ਗੁਰੂ ਦੇ ਦਰਬਾਰ ਆਏ। ਮਰਿਆਦਾ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਰਾ ਦਿਨ ਇਲਾਹੀ ਬਾਣੀ ਦੇ ਕੀਰਤਨ ਦੀਆਂ ਧੁਨਾਂ ਗੂੰਜਦੀਆਂ ਰਹੀਆਂ ਤੇ ਸਮੁੱਚੀ ਲੋਕਾਈ ਦੇ ਭਲੇ ਲਈ ਅਰਦਾਸਾਂ ਚੱਲਦੀਆਂ ਰਹੀਆਂ।
ਪੜ੍ਹੋ ਇਹ ਵੀ ਖਬਰ - ਸ੍ਰੀ ਦਰਬਾਰ ਸਾਹਿਬ 'ਚ 'ਜਨਤਾ ਕਰਫਿਊ' ਮੌਕੇ ਨਾਮਾਤਰ ਰਹੀ ਸੰਗਤਾਂ ਦੀ ਹਾਜ਼ਰੀ
ਪੜ੍ਹੋ ਇਹ ਵੀ ਖਬਰ - ਚੁੱਪ-ਚੁਪੀਤੇ ਸ੍ਰੀ ਦਰਬਾਰ ਸਾਹਿਬ ਆ ਰਹੇ ਨੇ NRI, ਕਮੇਟੀ ਦੀਆਂ ਵਧੀਆਂ ਮੁਸ਼ਕਲਾਂ
ਪੜ੍ਹੋ ਇਹ ਵੀ ਖਬਰ - ਸ੍ਰੀ ਦਰਬਾਰ ਸਾਹਿਬ 'ਤੇ ਕਰਫਿਊ ਦਾ ਅਸਰ, ਸ਼ਰਧਾਲੂਆਂ ਦੀ ਆਮਦ ਨਾਂ ਦੇ ਬਰਾਬਰ
ਗੁਰੂ ਰਾਮਦਾਸ ਲੰਗਰ ਹਾਲ ’ਚ ਕੀਤੇ ਗਏ ਨੇ ਪੁਖਤਾ ਪ੍ਰਬੰਧ
ਇਸ ਦੌਰਾਨ ਲੰਗਰ ਇੰਚਾਰਜ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜੋਗਿੰਦਰ ਸਿੰਘ ਅਤੇ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਗਰ ਹਾਲ ’ਚ ਲੰਗਰ ਤਿਆਰ ਕਰਨ ਵਾਲੇ ਆਪਣਾ ਮੂੰਹ ਬੰਨ੍ਹ ਕੇ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਥੇ ਹਰ ਰੋਜ਼ ਇਕ ਲੱਖ ਤੋਂ ਲੈ ਕੇ ਡੇਢ ਲੱਖ ਤੱਕ ਸੰਗਤਾਂ ਲੰਗਰ ਛਕਦੀਆਂ ਸਨ, ਉਨ੍ਹਾਂ ਦੀ ਗਿਣਤੀ ਦਿਨ ’ਚ ਤਕਰੀਬਨ ਇਕ ਜਾਂ 2 ਹਜ਼ਾਰ ਦੇ ਕਰੀਬ ਰਹਿ ਗਈ ਹੈ। ਬਾਕੀ ਦਾ ਲੰਗਰ ਨਾਕਿਆਂ ’ਤੇ ਤਾਇਨਾਤ ਪੁਲਸ ਅਧਿਕਾਰੀਆਂ ਅਤੇ ਡਾਕਟਰੀ ਟੀਮਾਂ ਨੂੰ ਉਥੇ ਜਾ ਕੇ ਛਕਾਇਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖਬਰ - ਕੋਰੋਨਾ 'ਤੇ ਭਾਰੀ ਪਈ ਆਸਥਾ, ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੀਆਂ ਨੇ ਨਤਮਸਤਕ