ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ 7 ਘੰਟੇ ਰੇਕੀ ਕਰਦਾ ਰਿਹਾ ਸੀ ਬੇਅਦਬੀ ਕਰਨ ਵਾਲਾ ਮੁਲਜ਼ਮ

Monday, Dec 20, 2021 - 12:55 PM (IST)

ਅੰਮ੍ਰਿਤਸਰ (ਦੀਪਕ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੀਤੇ ਦਿਨੀਂ ਸੱਚਖੰਡ ਸਾਹਿਬ ’ਚ ਬੇਅਦਬੀ ਕਰਨ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਨੂੰ ਕ੍ਰਿਪਾਨ ਨਾਲ ਸੋਧਣਾ ਹੀ ਇਕੋ ਹੱਲ ਹੈ, ਕਿਉਂਕਿ ਇਸ ਗੰਭੀਰ ਮੁੱਦੇ ’ਤੇ ਨਾ ਕੋਈ ਵਕੀਲ ਨਾ ਕੋਈ ਦਲੀਲ ਹੋਣੀ ਚਾਹੀਦੀ ਹੈ। ਬੀਤੇ ਦਿਨੀਂ ਘਟਨਾ ਦੇ ਮੁਲਜ਼ਮ ਨੂੰ ਸੰਗਤ ਨੇ ਕੁੱਟ-ਕੁੱਟ ਕਰ ਮਾਰਿਆ ਹੈ, ਉਹ ਠੀਕ ਫ਼ੈਸਲਾ ਸੀ, ਕਿਉਂਕਿ ਸਰਕਾਰਾਂ, ਪੁਲਸ, ਅਦਾਲਤਾਂ ਵਿਕੀਆਂ ਹੋਈਆਂ ਹਨ। ਕੋਈ ਇਨਸਾਫ਼ ਨਹੀਂ ਦਿੰਦਾ, ਜੋ ਫ਼ੈਸਲਾ ਨਿੱਜੀ ਕੌਮ ਦਾ ਹੈ, ਉਹੀ ਹਮੇਸ਼ਾ ਲਾਗੂ ਰਹਿਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਕਪੂਰਥਲਾ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼

ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰੇਕ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਚਾਹੀਦਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਜ਼ਿਲ੍ਹੇ ’ਚ ਵਿਸ਼ੇਸ਼ 5 ਅਫਸਰ ਤਾਇਨਾਤ ਕਰੇ। ਇਸ ਘਟਨਾ ਦੇ ਪਿੱਛੇ ਜਿਨ੍ਹਾਂ ਏਜੰਸੀਆਂ ਦਾ ਹੱਥ ਹੈ, ਜੋ ਹਮੇਸ਼ਾ ਚੋਣਾਂ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੀਆਂ ਹਨ। ਬੀਤੇ ਦਿਨ ਫੜਿਆ ਗਿਆ ਦੋਸ਼ੀ ਪੱਕਾ ਇਨ੍ਹਾਂ ਸਰਗਰਮ ਏਜੰਸੀਆਂ ਨੇ ਭੇਜਿਆ ਸੀ, ਜਿਸ ਕੋਲ ਨਾ ਤਾਂ ਆਪਣਾ ਕੋਈ ਸ਼ਨਾਖਤੀ ਸਬੂਤ ਸੀ ਅਤੇ ਪੁੱਛਗਿਛ ਕਰਨ ’ਤੇ ਉਸ ਨੇ ਕੁਝ ਨਹੀਂ ਦੱਸਿਆ। ਇਸ ਦੀ ਪੁਸ਼ਟੀ ਪੁਲਸ ਨੇ ਅਜੇ ਤੱਕ ਨਹੀਂ ਕੀਤੀ। ਉਹ ਮੁਸਲਮਾਨ, ਈਸਾਈ ਜਾਂ ਹਿੰਦੂ ਧਰਮ ਨਾਲ ਸਬੰਧ ਰੱਖਦਾ ਸੀ। ਸਖ਼ਤ ਸੋਚੀ ਸਮਝੀ ਵਿਉਂਤਬੰਦ ਸਾਜਿਸ਼ ਨੂੰ ਅੰਜਾਮ ਏਜੰਸੀਆਂ ਨੇ ਦਿੱਤਾ ਹੈ। ਰੇਕੀ ਕਰਨ ਲਈ ਮੁਲਜ਼ਮ ਤਕਰੀਬਨ 7 ਘੰਟੇ ਪਰਿਕਰਮਾ ’ਚ ਘੁੰਮਦਾ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਸੰਗਤਾਂ ਦੀ ਸ਼ਰਧਾ ’ਤੇ ਕੋਈ ਪ੍ਰਭਾਵ ਨਹੀਂ ਪਿਆ
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਪੱਸ਼ਟ ਕਿਹਾ ਕਿ ਅਜਿਹੀਆਂ ਘਟਨਾਵਾਂ ਅਗਾਂਹ ਤੋਂ ਨਾ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਧਾਰਮਿਕ ਸਿੱਖ ਜਥੇਬੰਦੀਆਂ ਦੇ ਇਲਾਵਾ ਗੁਰੂ ਪਿਆਰੇ ਸਮੂਹ ਧਰਮਾਂ ਦੇ ਲੋਕਾਂ ਦੀ ਚੇਤੰਨ ਰਹਿਣਾ ਹੋਵੇਗਾ। ਜਾਣਕਾਰੀ ਮੁਤਾਬਕ ਬੀਤੀ ਸ਼ਾਮ ਜਦੋਂ ਮੁਲਜ਼ਮ ਨੇ ਸੱਚਖੰਡ ਸਾਹਿਬ ਦਾ ਜੰਗਲਾ ਟੱਪ ਕੇ ਛਾਲ ਮਾਰ ਕੇ ਕ੍ਰਿਪਾਨ ਚੁੱਕ ਕੇ ਹਮਲਾ, ਬੇਅਦਬੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਗੁਰੂ ਦੀ ਮਿਹਰ ਸਦਕਾ ਮੌਕੇ ’ਤੇ ਬੈਠੇ ਗ੍ਰੰਥੀ ਵਲੋਂ ਸ੍ਰੀ ਹਰਿਰਾਸ ਸਾਹਿਬ ਜੀ ਦਾ ਪਾਠ ਬੜੀ ਹਿੰਮਤ ਨਾਲ ਇਸ ਘਟਨਾ ਦੌਰਾਨ ਜਾਰੀ ਰੱਖਿਆ ਗਿਆ, ਉਥੇ ਕੋਲ ਬੈਠੇ ਸਹਾਇਕ ਗ੍ਰੰਥੀਆਂ ਨੇ ਬੜੇ ਹਿੰਮਤ ਅਤੇ ਚੁਸਤੀ ਨਾਲ ਮੁਲਜ਼ਮ ਨੂੰ ਕਾਬੂ ਕੀਤਾ, ਜਿਹੜੀ ਉਨ੍ਹਾਂ ’ਤੇ ਹੱਥ ’ਚ ਫੜੀ ਕ੍ਰਿਪਾਨ ਨਾਲ ਹਮਲਾ ਕਰਨਾ ਚਾਹੁੰਦਾ ਸੀ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

ਗੁਰੂ ਆਪਣੀ ਰੱਖਿਆ ਖੁਦ ਕਰਦਾ ਹੈ, ਇਹੀ ਕਾਰਨ ਹੈ ਕਿ ਕੋਈ ਬੇਅਦਬੀ ਕਰਨ ਵਾਲਾ ਕਦੇ ਵੀ ਆਪਣੇ ਮਿਸ਼ਨ ’ਚ ਅੱਜ ਤੱਕ ਸਫ਼ਲ ਨਹੀਂ ਹੋ ਸਕਿਆ ਹੈ। ਇਸ ਘਟਨਾ ਨਾਲ ਜਿੱਥੇ ਸਮੂਹ ਧਰਮਾਂ ਨੂੰ ਦੁਖ ਪੁੱਜਾ ਹੈ, ਉਥੇ ਅੱਜ ਸਵੇਰੇ ਤੋਂ ਪਹਿਲਾਂ ਵਾਕ ਜਾਰੀ ਹੋਣ ਤੋਂ ਪਹਿਲਾਂ ਹੀ ਸੰਗਤ ਦੀ ਜ਼ਿਆਦਾ ਆਮਦ ਸ੍ਰੀ ਹਰਿਮੰਦਰ ਸਾਹਿਬ ’ਚ ਰਹੀ। ਬਲਕਿ ਇਸ ਘਿਨੌਣੀ ਹਰਕਤ ਦਾ ਸੰਗਤ ਦੀ ਸ਼ਰਧਾ ’ਤੇ ਕੋਈ ਪ੍ਰਭਾਵ ਨਹੀਂ ਪਿਆ। ਇਸ ਘਟਨਾ ਦੇ ਬਾਅਦ ਸੱਚਖੰਡ ਸਾਹਿਬ ’ਚ ਜਿੱਥੇ ਪੱਵਿਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਿਰਾਜਮਾਨ ਹੈ, ਉਥੇ ਵਿਸ਼ੇਸ਼ ਟਾਸਕ ਫੋਰਸ ਦੇ 4 ਨੌਜਵਾਨਾਂ ਨੂੰ ਅੱਜ ਸਵੇਰੇ ਤੋਂ ਤਾਇਨਾਤ ਕੀਤਾ ਗਿਆ ਹੈ।

 ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 6 ਦਿਨਾਂ ਤੋਂ ਲਾਪਤਾ ਬੱਚੀ ਦੀ ਰੇਤ ’ਚ ਦੱਬੀ ਹੋਈ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਕੇਂਦਰ ਅਤੇ ਪੰਜਾਬ ਸਰਕਾਰ ਦੇ ਇਲਾਵਾ ਸੀ. ਬੀ. ਆਈ. ਤੋਂ ਵੀ ਜਾਂਚ ਕਰਵਾਈ ਜਾਵੇ: ਸਰਨਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਜਿਸ ਢੰਗ ਨਾਲ ਵਿਸ਼ੇਸ਼ ਟ੍ਰੇਨਿੰਗ ਦੇ ਕੇ ਮੁਲਜ਼ਮ ਨੂੰ ਸੱਚਖੰਡ ਸਾਹਿਬ ਦੀ ਬੇਅਦਬੀ ਕਰਨ ਲਈ ਭੇਜਿਆ ਗਿਆ ਸੀ, ਛਾਲ ਮਾਰ ਕੇ ਅੰਦਰ ਜਾਣ ਦਾ ਜਿਹੜਾ ਤਰੀਕਾ ਉਸ ਗੈਰ ਪੰਜਾਬੀ ਨੌਜਵਾਨ ਨੂੰ ਜਿਸ ਵੀ ਏਜੰਸੀ ਨੇ ਸਮਝਾਇਆ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਹਮਲਾ ਪੂਰੀ ਤਰ੍ਹਾਂ ਨਾਲ ਜ਼ਿਆਦਾ ਸਮਾਂ ਲਗਾ ਕੇ ਯੋਜਨਾ ਤਿਆਰ ਕੀਤੀ ਗਈ ਸੀ। ਇਸ ਦੀ ਜਾਂਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਇਲਾਵਾ ਸੀ. ਬੀ. ਆਈ. ਤੋਂ ਵੀ ਕਰਵਾਈ ਜਾਵੇ ਤਾਂ ਕਿ ਮੁਲਜ਼ਮ ਦੇ ਆਕਾਂ ਬੇਨਕਾਬ ਹੋ ਸਕਣ। ਜ਼ਾਹਿਰ ਹੈ ਕੋਈ ਸਿਆਸੀ ਸਾਜਿਸ਼ ਵੀ ਹੋ ਸਕਦੀ ਹੈ। ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਉਸ ਦੇ ਪੋਸਟਮਾਰਟਮ ਬਾਅਦ ਹੀ ਕੀਤੀ ਜਾਵੇਗੀ।

 ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)


rajwinder kaur

Content Editor

Related News