ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਮੁਲਾਜ਼ਮਾਂ ਤੇ ਪ੍ਰੇਮੀਆਂ ਤੋਂ ਸਿਵਾ ਸੰਗਤ ਦੀ ਗਿਣਤੀ ਜ਼ੀਰੋ ਦੇ ਬਰਾਬਰ
Tuesday, Apr 07, 2020 - 11:21 AM (IST)
ਅੰਮ੍ਰਿਤਸਰ (ਅਨਜਾਣ) - ਇਕ ਪਾਸੇ ਕੋਰੋਨਾ ਦਾ ਵੱਧ ਰਿਹਾ ਕਹਿਰ ਅਤੇ ਦੂਜੇ ਪਾਸੇ ਸੰਗਤਾਂ ਦੀ ਆਸਥਾ ਨਾਲ ਨਜਿੱਠਣਾ ਪੁਲਸ ਪ੍ਰਸ਼ਾਸਨ ਦੀ ਸਿਰਦਰਦੀ ਬਣਦਾ ਜਾ ਰਿਹਾ ਹੈ। ਦੱਸ ਦੇਈਏ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਹਰ ਸਮੇਂ ਕਦੇ ਸੰਗਤਾਂ ਦਾ ਹੜ੍ਹ ਆਇਆ ਰਹਿੰਦਾ ਸੀ ਅਤੇ ਕਰੀਬ 2-2 ਘੰਟੇ ਬਾਅਦ ਲਾਈਨ ’ਚ ਲੱਗ ਕੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਸੀ। ਕੋਰੋਨਾ ਵਾਇਰਸ ਦੇ ਕਾਰਨ ਲਗਾਏ ਗਏ ਕਰਫਿਊ ਦੇ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਨਾ-ਮਾਤਰ ਹੀ ਆ ਰਹੀਆਂਹਨ। ਇਸ ਕੋਰੋਨਾ ਦੀ ਮਹਾਮਾਰੀ ਦੇ ਮੱਦੇਨਜ਼ਰ ਲੋਕ ਭਲਾਈ ਹਿੱਤ ਪੁਲਸ ਨੂੰ ਹੱਥ ਜੋੜ-ਜੋੜ ਕੇ ਸੰਗਤਾਂ ਨੂੰ ਰੋਕਣਾ ਪੈ ਰਿਹਾ ਹੈ।
ਗੁਰਦੁਆਰਾ ਸਾਹਿਬਾਨ ਦੇ ਚਾਰ-ਚੁਫੇਰੇ ਲੱਗੇ ਨਾਕੇ, ਹੱਥ ਜੋੜ ਪੁਲਸ ਨੇ ਸੰਗਤਾਂ ਨੂੰ ਭੇਜਿਆ ਵਾਪਸ
ਅੱਜ ਤਡ਼ਕਸਾਰ ਪੁਲਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ਦੇ ਚੱਪੇ-ਚੱਪੇ ’ਤੇ ਨਾਕੇ ਲਾ ਕੇ ਸੰਗਤਾਂ ਨੂੰ ਰੋਕਿਆ ਗਿਆ। ਸਿਰਫ਼ ਸ਼੍ਰੋਮਣੀ ਕਮੇਟੀ ਦੇ ਡਿਊਟੀ ਮੁਲਾਜ਼ਮ ਅਤੇ ਪ੍ਰੇਮੀ ਸਿੰਘ ਜੋ ਸੇਵਾ ਕਰਦੇ ਹਨ, ਦੇ ਸਿਵਾ ਹੋਰ ਕਿਸੇ ਨੂੰ ਵੀ ਦਰਸ਼ਨ ਕਰਨ ਲਈ ਨਹੀਂ ਜਾਣ ਦਿੱਤਾ ਗਿਆ। ਸੰਗਤਾਂ ਬਾਹਰ ਤੋਂ ਹੀ ਨਤਮਸਤਕ ਹੋ ਕੇ ਮਨ ’ਚ ਉਦਾਸੀ ਲੈ ਕੇ ਵਾਪਸ ਜਾਂਦੀਆਂ ਦਿਸੀਆਂ।
ਸ੍ਰੀ ਹਰਿਮੰਦਰ ਸਾਹਿਬ ਤੇ ਗੁ. ਸ਼ਹੀਦ ਗੰਜ ਵਿਖੇ ਨਤਮਸਤਕ ਹੋਈਆਂ ਇੱਕਾ-ਦੁੱਕਾ ਸੰਗਤਾਂ
ਪੜ੍ਹੋ ਇਹ ਵੀ ਖਬਰ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਿਖਾਈ ਦਿੱਤਾ ਸੰਗਤਾਂ ਦਾ ਇਕੱਠ, ਦੁਪਹਿਰ ਸਮੇਂ ਏਕਾਂਤ