ਪੈਰ ਫਿਸਲਣ ਕਾਰਨ ਸ੍ਰੀ ਹਰਿਮੰਦਰ ਸਾਹਿਬ ਸਰੋਵਰ 'ਚ ਡਿੱਗਿਆ ਅੰਮ੍ਰਿਤਧਾਰੀ ਵਿਅਕਤੀ
Monday, Aug 19, 2019 - 07:46 PM (IST)

ਅੰਮ੍ਰਿਤਸਰ (ਸੁਰਿੰਦਰ ਸਿੰਘ ਸੋਢੀ, ਸੁਮਿਤ)— ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ 'ਚ ਇਕ ਅੰਮ੍ਰਿਤਧਾਰੀ ਵਿਅਕਤੀ ਦਾ ਪੈਰ ਫਿਸਲਣ ਕਰਕੇ ਸਰੋਵਰ ਡਿੱਗ ਜਾਣ ਕਰਕੇ ਮੌਤ ਹੋ ਗਈ। ਫਿਲਾਹਲ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਉਸ ਦੀ ਉਮਰ ਕਰੀਬ 55 ਸਾਲ ਦੱਸੀ ਜਾ ਰਹੀ ਹੈ। ਇਹ ਘਟਨਾ ਸਵੇਰੇ ਤੜਕੇ 1.30 ਵਜੇ ਵਾਪਰੀ। ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।
ਪੁਲਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ 'ਚ 72 ਘੰਟਿਆਂ ਦੇ ਲਈ ਪਛਾਣ ਵਾਸਤੇ ਰੱਖਵਾ ਦਿੱਤਾ ਗਿਆ ਹੈ। ਵਿਅਕਤੀ ਨੇ ਦੋਹਾਂ ਬਾਹਾਂ 'ਚ ਇਕ-ਇਕ ਕੜਾ ਅਤੇ ਪਹਿਨਿਆ ਹੋਇਆ ਹੈ ਅੇਤ ਖੱਬੇ ਹੱਥ 'ਚ ਇਕ ਸੋਨੀ ਦੀ ਮੁੰਦਰੀ ਪਹਿਨੀ ਹੋਈ ਹੈ। ਫਿਲਹਾਲ ਪੁਲਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ।