ਸ੍ਰੀ ਹਰਿਮੰਦਰ ਸਾਹਿਬ ''ਚ ਮਨਾਇਆ ਗਿਆ ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੋਤਿ ਦਿਵਸ
Tuesday, Sep 24, 2019 - 05:28 PM (IST)

ਅੰਮ੍ਰਿਤਸਰ (ਸੁਮਿਤ ਖੰਨਾ)—ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਦਿਵਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿਖੇ ਮਨਾਇਆ। ਇਸ ਮੌਕੇ ਵੱਡੀ ਗਿਣਤੀ ਸੰਗਤਾਂ ਹੁੰਮ-ਹੁੰਮਾ ਕੇ ਗੁਰ ਘਰ ਨਤਮਸਤਕ ਹੋਣ ਪੁਜੀਆਂ।ਜਾਣਕਾਰੀ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ,ਕਰਤਾਰਪੁਰ,ਪਾਕਿਸਤਾਨ ਦੀ ਧਰਤੀ ਤੇ ਜੋਤਿ ਜੋਤ ਸਮਾਏ ਸਨ ,ਉਹ ਆਪਣੀ ਅਦੁੱਤੀ ਵਿਚਾਰਧਾਰਾ ਕਰਕੇ ਪੂਰੇ ਵਿਸ਼ਵ 'ਚ ਸਰਬ ਗੁਰੂ ਕਰਕੇ ਜਾਣੇ ਜਾਂਦੇ ਹਨ। ਅੱਜ ਦਾ ਇਹ ਦਿਹਾੜਾ ਉਨ੍ਹਾਂ ਦੀ ਇਸ ਵਿਚਾਰਧਾਰਾ ਨੂੰ ਸਮਰਪਿਤ ਕਰ ਕੇ ਮਨਾਉਣਾ ਚਾਹੀਦਾ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚੀਫ ਸਕੈਰਟਰੀ ਡਾ. ਰੂਪ ਸਿੰਘ ਨੇ ਦੱਸਿਆ ਕਿ ਅੱਜ ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਪਹੁੰਚੀਆਂ ਹਨ ,ਉਨ੍ਹਾਂ ਨਾਲ ਗੁਰੂ ਜੀ ਦੀ ਵਿਚਾਰਧਾਰਾ ਦੀ ਸਾਂਝ ਪਾਈ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦਾ ਆਖਰੀ ਪੜ੍ਹਾਅ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਤਾਇਆ ਸੀ, ਇਥੇ ਉਹ ਹੱਥੀਂ ਕੀਰਤ ਕਰਦੇ ਰਹੇ ਸਨ। ਜਿਸ ਕਰ ਕੇ ਉਨ੍ਹਾਂ ਦਾ ਜੋਤਿ ਦਿਵਸ ਉੱਥੇ ਵੀ ਮਨਾਇਆ ਗਿਆ।