ਸ੍ਰੀ ਹਰਿਮੰਦਰ ਕੰਪਲੈਕਸ ਦੇ ਬਾਹਰ ਆਗਿਆਤ ਡਰੋਨ ਨਾਲ ਮਚੀ ਹਫੜਾ-ਦਫੜੀ
Tuesday, Apr 24, 2018 - 12:26 PM (IST)

ਅੰਮ੍ਰਿਤਸਰ (ਇੰਟ.) : ਪੰਜਾਬ ਦੀ ਇਤਿਹਾਸਕ ਅਤੇ ਧਾਰਮਿਕ ਨਗਰੀ ਵਿਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਸੁਰੱਖਿਆ ਮੁਲਾਜ਼ਮਾਂ 'ਚ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਇਕ ਡਰੋਨ ਨੂੰ ਕੰਪਲੈਕਸ ਦੇ ਆਸ-ਪਾਸ ਦੇਖਿਆ ਗਿਆ। ਗੁਰਦੁਆਰਾ ਥਾਣਾ ਦੇ ਐੱਸ. ਐੱਚ. ਓ. ਭਗਵਾਨ ਸਿੰਘ ਨੇ ਥਾਣੇ ਦੇ ਬਾਹਰ ਆ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਅਤੇ ਤੱਤਕਾਲ ਇਸ ਦੀ ਸੂਚਨਾ ਉਚ ਅਧਿਕਾਰੀਆਂ ਨੂੰ ਦਿੱਤੀ।
ਜਲਦੀ ਹੀ ਇਹ ਡਰੋਨ ਅੱਖਾਂ ਤੋਂ ਓਝਲ ਹੋ ਗਿਆ। ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਪਹਿਲਾਂ ਤੋਂ ਹੀ ਅਲਰਟ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਏਜੰਸੀਆਂ ਦੀ ਸਥਿਤੀ 'ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ।