ਸ੍ਰੀ ਦਰਬਾਰ ਸਾਹਿਬ 'ਚ 'ਜਨਤਾ ਕਰਫਿਊ' ਮੌਕੇ ਨਾਮਾਤਰ ਰਹੀ ਸੰਗਤਾਂ ਦੀ ਹਾਜ਼ਰੀ

Sunday, Mar 22, 2020 - 05:37 PM (IST)

ਅੰਮ੍ਰਿਤਸਰ (ਸੁਮਿਤ) - ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਨੂੰ ਰੋਕਣ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਜਨਤਾ ਕਰਫ਼ਿਊ ਦਾ ਸੱਦਾ ਦਿੱਤਾ ਗਿਆ। ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਵਲੋਂ ਜਨਤਾ ਕਰਫਿਊ ਦੌਰਾਨ ਜ਼ਬਰਦਸਤ ਹੁੰਗਾਰਾ ਦਿੱਤਾ ਜਾ ਰਿਹਾ ਹੈ। ਕਰਫਿਊ ਮੌਕੇ ਸ਼ਹਿਰ ਦੇ ਜਿਥੇ ਸਾਰੇ ਬਾਜ਼ਾਰ ਅਤੇ ਦੁਕਾਨਾਂ ਬੰਦ ਹਨ, ਉਥੇ ਹੀ ਸ੍ਰੀ ਹਰਿਮੰਦਰ ਸਾਹਿਬ 'ਚ ਵੀ ਕੁਝ ਕੁ ਸੰਗਤਾਂ ਦਰਸ਼ਨ ਕਰਨ ਦੇ ਲਈ ਆਈਆਂ ਹੋਈਆਂ ਸਨ। ਜਾਣਕਾਰੀ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਮੱਥਾ ਟੇਕਣ ਦੇ ਲਈ ਆਉਂਦੇ ਹਨ ਪਰ ਮੋਦੀ ਦੇ ਜਨਤਾ ਕਰਫਿਊ ਦੇ ਕਾਰਨ ਦਰਬਾਰ ਸਾਹਿਬ ’ਚ ਅੱਜ ਸੰਗਤਾਂ ਦੀ ਹਾਜ਼ਰੀ ਨਾਮਾਤਰ ਹੀ ਰਹੀ। ਜਿਹੜੀਆਂ ਵੀ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਨ ਲਈ ਆ ਰਹੀਆਂ ਸਨ, ਉਨ੍ਹਾਂ ਦੇ ਹੱਥ ਸੈਨੇਟਾਈਜ਼ ਕਰਵਾ ਕੇ ਹੀ ਅੰਦਰ ਭੇਜਿਆ ਜਾ ਰਿਹਾ ਸੀ।

PunjabKesari

ਪੜ੍ਹੋ ਇਹ ਵੀ ਖਬਰ -  ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਕੌਮ ਦੇ ਨਾਂ ਸੰਦੇਸ਼, ਪੀੜਤਾਂ ਲਈ ਗੋਲਕ ਦੇ ਮੂੰਹ ਖੋਲ੍ਹਣ ਲਈ ਕਿਹਾ

ਪੜ੍ਹੋ ਇਹ ਵੀ ਖਬਰ - ਹੋਲੇ ਮਹੱਲੇ ਮੌਕੇ ਇਸ ਵਿਅਕਤੀ ਕੋਲ ਗਿਆ ਕੋਰੋਨਾ ਨਾਲ ਮਰਨ ਵਾਲਾ ਬਲਦੇਵ

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਸਾਨੂੰ ਸਾਰਿਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਬੀਮਾਰੀ ਤੋਂ ਬਚਣ ਦੇ ਲਈ ਅਤੇ ਇਸ ਤੋਂ ਦੂਰ ਰਹਿਣ ਦੇ ਲਈ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗਰੀਬ ਲੋਕਾਂ ਨੂੰ ਜੋ ਰਾਸ਼ਨ ਦਿੰਦੇ ਹਨ, ਉਹ ਉਨ੍ਹਾਂ ਨੂੰ ਘਰ ਪਹੁੰਚਾ ਦੇਣ, ਜਿਸ ਨਾਲ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਆ ਸਕਣ।

ਪੜ੍ਹੋ ਇਹ ਵੀ ਖਬਰ - ਮਾਲਵਾ ’ਚ ਦਿਖਾਈ ਦਿੱਤਾ ‘ਜਨਤਾ ਕਰਫਿਊ’ ਦਾ ਅਸਰ, ਥੰਮ ਗਈ ਜ਼ਿੰਦਗੀ ਦੀ ਰਫ਼ਤਾਰ (ਤਸਵੀਰਾਂ)

ਦੱਸ ਦੇਈਏ ਕਿ ਜਨਤਾ ਕਰਫਿਊ ਦੌਰਾਨ ਅੰਮ੍ਰਿਤਸਰ ਦੀਆਂ ਸਾਰੀਆਂ ਸੜਕਾਂ ਸੁੰਨਸਾਨ ਨਜ਼ਰ ਆ ਰਹੀਆਂ ਹਨ। ਇੱਕਾ ਦੁੱਕਾ ਲੋਕਾਂ ਨੂੰ ਛੱਡ ਕੇ ਲੋਕ ਗਲੀਆਂ ਵਿਚ ਵੀ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਸ਼ਹਿਰ ਦਾ ਅੰਤਰਰਾਜੀ ਬੱਸ ਅੱਡਾ ਤੇ ਰੇਲਵੇ ਸਟੇਸ਼ਨ ਵੀ ਵੀਰਾਨ ਨਜ਼ਰ ਆ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਵੀ ਅੱਜ ਕੁੱਝ ਕੁ ਸ਼ਰਧਾਲੂ ਹੀ ਦਰਸ਼ਨ ਕਰਨ ਪੁੱਜੇ ਤੇ ਸ੍ਰੀ ਹਰਿਮੰਦਰ ਸਾਹਿਬ ਸਮੂਹ 'ਚ ਕੇਵਲ ਸ਼ਬਦ ਕੀਰਤਨ ਦੀ ਹੀ ਆਵਾਜ਼ ਕੰਨੀ ਪੈ ਰਹੀ ਸੀ। ਲੋਕ ਆਪਣੇ ਘਰਾਂ ਵਿਚ ਹੀ ਬੈਠ ਕੇ ਟੀਵੀ ਯੂ ਟਿਊਬ 'ਤੇ ਖ਼ਬਰਾਂ, ਫ਼ਿਲਮਾਂ ਤੇ ਸੀਰੀਅਲ ਆਦਿ ਦੇਖ ਰਹੇ ਹਨ।


rajwinder kaur

Content Editor

Related News