ਸੁਲਤਾਨਪੁਰ ਲੋਧੀ 'ਚ ਬਾਬੇ ਦੇ ਬੁਲੇਟ ਦਾ ਕਮਾਲ, ਹਰ ਪਾਸੇ ਪਾ ਰਿਹੈ ਧਮਾਲ (ਵੀਡੀਓ)

Saturday, Nov 02, 2019 - 06:41 PM (IST)

ਸੁਲਤਾਨਪੁਰ ਲੋਧੀ— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ 1 ਨਵੰਬਰ ਤੋਂ ਸੁਲਤਾਨਪੁਰ ਲੋਧੀ ਵਿਖੇ ਹੋ ਗਈ ਹੈ। ਇਹ ਸਮਾਗਮ 13 ਨਵੰਬਰ ਤੱਕ ਜਾਰੀ ਰਹਿਣਗੇ। 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਪ੍ਰਕਾਸ਼ ਪੁਰਬ ਨੂੰ ਸ਼ਰਧਾਲੂ ਆਪਣੇ-ਆਪਣੇ ਤਰੀਕੇ ਦੇ ਨਾਲ ਮਨਾ ਰਹੇ ਹਨ। ਇਸੇ ਤਹਿਤ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 4 ਲੱਖ ਦੀ ਲਾਗਤ ਨਾਲ ਤਿਆਰ ਕੀਤਾ 'ਬਾਬੇ ਦਾ ਬੁਲੇਟ' ਸੰਗਤਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬੁਲੇਟ 'ਤੇ '550 ਸਾਲ ਧਨ ਗੁਰੂ ਨਾਨਕ ਨਾਲ' ਲਿਖਿਆ ਹੋਇਆ ਹੈ। 

PunjabKesari

ਤਿੰਨ ਮਹੀਨਿਆਂ 'ਚ ਤਿਆਰ ਹੋਇਆ ਇਹ ਖਾਸ ਬੁਲੇਟ
'ਜਗ ਬਾਣੀ' ਦੇ ਪੱਤਰਕਾਰ ਵਿਕਰਮ ਕੰਬੋਜ ਨਾਲ ਗੱਲਬਾਤ ਕਰਦੇ ਹੋਏ ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਦੇ ਰਹਿਣ ਵਾਲੇ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦੇ ਬੱਚੇ ਦੁਬਈ 'ਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਬੇਹੱਦ ਸ਼ੌਕ ਸੀ ਕਿ ਅਸੀਂ ਇਕ ਬੁਲੇਟ ਤਿਆਰ ਕਰਨਾ ਹੈ। ਫਿਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਉਹ ਚੀਜ਼ ਤਿਆਰ ਕੀਤੀ ਜਾਵੇ, ਸਾਰੀ ਦੁਨੀਆ ਨੂੰ ਵਧੀਆ ਲੱਗੇ। ਫਿਰ ਅਸੀਂ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਬੁਲੇਟ ਤਿਆਰ ਕੀਤਾ।

PunjabKesari

ਇਸ ਨੂੰ ਤਿਆਰ ਕਰਨ 'ਚ ਲਗਭਗ ਤਿੰਨ ਮਹੀਨੇ ਲੱਗੇ ਹਨ। ਜਦੋਂ ਵੀ ਕੋਈ ਨਗਰ ਕੀਰਤਨ ਆਉਂਦਾ ਹੈ ਤਾਂ ਸਾਨੂੰ ਸੱਦਾ ਦਿੱਤਾ ਜਾਂਦਾ ਹੈ ਅਤੇ ਇਹ ਬੁਲੇਟ ਨਗਰ ਕੀਰਤਨ ਦੇ ਅੱਗੇ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੇ ਆਪਣੀ ਸੋਚ ਦੇ ਮੁਤਾਬਕ 2 ਰਿੰਮਾਂ ਅਤੇ ਚੌੜੇ ਟਾਇਰਾਂ ਵਾਲਾ ਇਹ ਬੁਲੇਟ ਤਿਆਰ ਕਰਵਾਇਆ। 

PunjabKesari
ਬੇਟੇ ਨੇ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਨੂੰ ਕਰੀਬ 4 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਬੁਲੇਟ ਦੀ ਸੰਗਤਾਂ ਵੱਲੋਂ ਬੇਹੱਦ ਸ਼ਲਾਘਾ ਕੀਤੀ ਜਾ ਰਹੀ ਹੈ।


author

shivani attri

Content Editor

Related News