ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਲੱਗੀਆਂ ਰੌਣਕਾਂ
Friday, Nov 23, 2018 - 03:29 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜੇ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕੀਤਾ ਤੇ ਮਨ ਦੀ ਸ਼ਾਂਤੀ ਲਈ ਗੁਰੂ ਘਰ 'ਚ ਅਰਦਾਸ ਕੀਤੀ।
ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਅਲੌਕਿਕ ਜਲੋਅ ਸਜਾਇਆ ਗਿਆ। ਅਲੌਕਿਕ ਜਲੋਅ ਦੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਜਲੋਅ 'ਚ ਬਹੁ-ਕੀਮਤੀ ਚੀਜ਼ਾਂ ਜਿਨ੍ਹਾਂ 'ਚ ਹੀਰੇ, ਗਹਿਣੇ ਸੋਨੇ ਚਾਂਦੀ ਦਾ ਸਾਮਾਨ ਆਦਿ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸਜਾਇਆ ਜਾਂਦਾ ਹੈ। ਇਸ 'ਚ ਸੋਨੇ ਦਰਵਾਜ਼ੇ, ਸੋਨੇ ਪੰਜ ਕੱਸੀ, ਚਾਂਦੀ ਦੇ ਪੰਜ ਤਸਲੇ ਸ਼ਾਮਲ ਹਨ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵਲੋਂ ਦਿੱਤੇ ਨੌ ਲੱਖਾਂ ਹਾਰ, ਨੀਲ ਕੰਠ ਦਾ ਮੋਰ , ਸੋਨੇ ਦਾ ਛੱਤਰ, ਅਸਲੀ ਮੋਤੀਆਂ ਦੀ ਮਾਲਾ ਆਦਿ ਦਾ ਪ੍ਰਦਰਸ਼ਨ ਅੱਜ ਦੇ ਦਿਨ ਜਲੋਅ ਵਲੋਂ ਸਜਾਇਆ ਜਾਂਦਾ ਹੈ।