ਸਵੱਛ ਆਈਕਾਨਿਕ ਪਲੇਸ-1 ''ਚ ਸ੍ਰੀ ਦਰਬਾਰ ਸਾਹਿਬ ਏਰੀਆ ਫਸਟ ਰਨਰਅਪ

Wednesday, Sep 04, 2019 - 05:06 PM (IST)

ਸਵੱਛ ਆਈਕਾਨਿਕ ਪਲੇਸ-1 ''ਚ ਸ੍ਰੀ ਦਰਬਾਰ ਸਾਹਿਬ ਏਰੀਆ ਫਸਟ ਰਨਰਅਪ

ਅੰਮ੍ਰਿਤਸਰ (ਰਮਨ) : ਗੁਰੂ ਨਗਰੀ ਦੇ ਸ੍ਰੀ ਦਰਬਾਰ ਸਾਹਿਬ ਏਰੀਆ ਨੂੰ 'ਸਵੱਛ ਭਾਰਤ' ਮਿਸ਼ਨ ਅਧੀਨ ਭਾਰਤ ਸਰਕਾਰ ਜਲ ਸ਼ਕਤੀ ਮੰਤਰਾਲੇ ਪਾਣੀ ਅਤੇ ਸਫਾਈ ਵਿਭਾਗ ਵੱਲੋਂ ਸਵੱਛ ਆਈਕਾਨਿਕ ਪਲੇਸ ਫੇਜ਼-1 'ਚ ਫਸਟ ਰਨਰਅਪ ਐਲਾਨਿਆ ਗਿਆ ਹੈ, ਜਿਸ ਸਬੰਧੀ ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਸਮੀਰ ਕੁਮਾਰ ਨੇ ਨਿਗਮ ਕਮਿਸ਼ਨਰ ਹਰਬੀਰ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਨੂੰ 6 ਸਤੰਬਰ ਨੂੰ ਸਵੱਛ ਮਹਾਉਤਸਵ ਪ੍ਰੋਗਰਾਮ ਵਿਗਿਆਨ ਭਵਨ ਨਵੀਂ ਦਿੱਲੀ 'ਚ ਆਪਣਾ ਐਵਾਰਡ ਲੈਣ ਲਈ ਬੁਲਾਇਆ ਗਿਆ ਹੈ। ਇਸ ਸਬੰਧੀ ਐਡੀਸ਼ਨਲ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਨਗਰ ਨਿਗਮ ਸਵੱਛ ਭਾਰਤ ਆਈਕਾਨਿਕ ਪਲੇਸ ਫੇਜ਼-1 'ਚ ਫਸਟ ਰਨਰਅਪ ਆਇਆ ਹੈ, ਜਿਸ 'ਚ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ 'ਚ ਐੱਚ. ਪੀ. ਸੀ. ਐੱਲ. ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਏਰੀਏ 'ਚ ਕਾਫ਼ੀ ਕੰਮ ਹੋਏ ਹਨ। ਉਨ੍ਹਾਂ ਕਿਹਾ ਕਿ ਐੱਚ. ਪੀ. ਸੀ. ਐੱਲ. ਨੇ ਇਸ ਪ੍ਰਾਜੈਕਟ ਨੂੰ ਲੈ ਕੇ 9 ਕਰੋੜ ਦੇ ਲਗਭਗ ਪੈਸੇ ਦਿੱਤੇ ਸਨ, ਜਿਸ 'ਚ ਕਰੱਸ਼ ਵਾਟਰ, ਵਾਟਰ ਏ. ਟੀ. ਐੱਮ., ਪਬਲਿਕ ਟਾਇਲਟ 225 ਸੀਟ, ਮਕੈਨੀਕਲ ਸਵੀਪਿੰਗ ਮਸ਼ੀਨਰੀ ਅਤੇ ਅਗਲੇ ਸਮੇਂ ਵਿਚ ਬਾਇਓਮੀਥੇਨ ਗੈਸ ਬਣਾਉਣਗੇ, ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਜਾਵੇਗੀ। ਸੁਪਰ ਸਕਸ਼ਨ ਜੈਟਿੰਗ ਮਸ਼ੀਨ ਖਰੀਦਣਾ, 9 ਲੋਕੇਸ਼ਨਾਂ 'ਤੇ ਸਮਾਰਟ ਬਿਨ ਆਦਿ ਲੱਗਣੇ ਹਨ।

ਇਸ ਸਬੰਧੀ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਕਮਾਨ ਸਾਂਭੀ ਹੈ, ਸ਼ਹਿਰ ਦੀ ਸਫਾਈ ਵਿਵਸਥਾ ਆਦਿ ਨੂੰ ਲੈ ਕੇ ਅੱਗੇ ਰਹੇ ਹਨ। ਨਿਗਮ ਨੂੰ ਐਵਾਰਡ ਮਿਲਣਾ ਅਧਿਕਾਰੀਆਂ ਦੀ ਮਿਹਨਤ ਦਾ ਨਤੀਜਾ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਅਗਲੇ ਸਮੇਂ 'ਚ ਸਟਰੀਟ ਵੈਡਿੰਗ ਪ੍ਰਾਜੈਕਟ ਨੂੰ ਅਮਲੀ ਜਾਮਾ ਪੁਆਉਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਇਸ ਸਬੰਧੀ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ।


author

Anuradha

Content Editor

Related News