ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਫੂਲਕਾ, ਕਿਹਾ ਜਾਰੀ ਰਹੇਗੀ ਲੜਾਈ

Tuesday, Dec 18, 2018 - 06:50 PM (IST)

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਫੂਲਕਾ, ਕਿਹਾ ਜਾਰੀ ਰਹੇਗੀ ਲੜਾਈ

ਅੰਮ੍ਰਿਤਸਰ : 1984 ਸਿੱਖ ਦੰਗਿਆਂ 'ਚ ਸੱਜਣ ਕੁਮਾਰ ਨੂੰ ਸਜ਼ਾ ਮਿਲਣ ਤੋਂ ਬਾਅਦ ਐੱਚ. ਐੱਸ. ਫੂਲਕਾ ਸ੍ਰੀ ਦਰਬਾਰ ਸਾਹਿਬ 'ਚ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫੂਲਕਾ ਨੇ ਕਿਹਾ ਕਿ ਅਜੇ ਸਿਰਫ ਇਕ ਮੋਰਚਾ ਫਤਿਹ ਹੋਇਆ ਹੈ ਜਦਕਿ ਵੱਡੀ ਲੜਾਈ ਅਜੇ ਬਾਕੀ ਹੈ। ਫੂਲਕਾ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਮੇਂ ਦੀ ਸਰਕਾਰ ਅਤੇ ਸਿਸਟਮ ਨੇ ਦੋਸ਼ੀਆਂ ਨੂੰ ਬਚਾਉਣ 'ਚ ਪੂਰੀ ਵਾਹ ਲਗਾਈ ਪਰ ਕਾਨੂੰਨ ਅਤੇ ਸੱਚ ਦੀ ਜਿੱਤ ਹੋਈ। ਫੂਲਕਾ ਨੇ ਕਿਹਾ ਕਿ ਦੇਸ਼ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੱਡੇ ਲੀਡਰ ਨੂੰ ਅਜਿਹੀ ਸਜ਼ਾ ਮਿਲੀ ਹੋਵੇ। 
ਫੂਲਕਾ ਨੇ ਕਿਹਾ ਕਿ ਸੱਜਣ ਕੁਮਾਰ ਉਹ ਸ਼ਖਸ ਹੈ ਜਿਸ ਨੇ 1984 ਵਿਚ ਦਿੱਲੀ ਵਿਚ ਜਗ੍ਹਾ-ਜਗ੍ਹਾ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ ਪਰ ਉਹ ਉਨ੍ਹਾਂ ਪੀੜਤਾਂ ਨੂੰ ਸਲਾਮ ਕਰਦੇ ਹਨ ਜਿਨ੍ਹਾਂ ਨੇ ਲੰਬਾ ਸਮਾਂ ਇਨਸਾਫ ਦੀ ਲੜਾਈ ਜਾਰੀ ਰੱਖੀ। ਫੂਲਕਾ ਨੇ ਕਿਹਾ ਕਿ ਇਹ ਸਿਰਫ ਪੀੜਤਾਂ ਦੀ ਜਿੱਤ ਨਹੀਂ ਹੈ ਸਗੋਂ ਪੂਰੀ ਸਿੱਖ ਕੌਮ ਦੀ ਜਿੱਤਾ ਹੈ।  


author

Gurminder Singh

Content Editor

Related News