ਪੋਸਟਰ ਜੰਗ ਜਾਰੀ : ਹੁਣ ਸ੍ਰੀ ਆਨੰਦਪੁਰ ਸਾਹਿਬ ’ਚ ਲੱਗੇ MP ਮਨੀਸ਼ ਤਿਵਾੜੀ ਦੇ ਲਾਪਤਾ ਹੋਣ ਦੇ ਪੋਸਟਰ

Tuesday, Jun 29, 2021 - 03:30 PM (IST)

ਪੋਸਟਰ ਜੰਗ ਜਾਰੀ : ਹੁਣ ਸ੍ਰੀ ਆਨੰਦਪੁਰ ਸਾਹਿਬ ’ਚ ਲੱਗੇ MP ਮਨੀਸ਼ ਤਿਵਾੜੀ ਦੇ ਲਾਪਤਾ ਹੋਣ ਦੇ ਪੋਸਟਰ

ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ) - ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਥਾਵਾਂ ’ਤੇ ਸਿਆਸੀ ਆਗੂਆਂ ਦੇ ਪੋਸਟਰ ਲੱਗਣ ਦਾ ਸਿਲਸਿਲਾ ਜਾਰੀ ਹੈ। ਉਸੇ ਤਰ੍ਹਾਂ ਹੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਆਪਣੇ ਹਲਕੇ ’ਚ ਨਹੀਂ ਆਏ ਅਤੇ ਨਾ ਹੀ ਉਥੇ ਰਹਿ ਰਹੇ ਲੋਕਾਂ ਦੀਆਂ ਕੋਈ ਮੁਸ਼ਕਲਾਂ ਸੁਣੀਆਂ। ਇਸੇ ਰੋਸ ਦੇ ਵਜੋਂ ਅੱਜ ਉਕਤ ਹਲਕੇ ਦੇ ਲੋਕਾਂ ਵਲੋਂ ਐੱਮ.ਪੀ. ਮਨੀਸ਼ ਤਿਵਾੜੀ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਜਾ ਰਹੇ ਹਨ। ਇਸ ਸਬੰਧ ’ਚ ਇਹ ਸਾਰੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ   ਯੂਥ ਵਿੰਗ ਦੇ ਮੀਤ ਪ੍ਰਧਾਨ ਚਕੰਦਰ ਰਮਨਦੀਪ ਸਿੰਘ ਬਾਵਾ ਵਲੋਂ ਦਿੱਤੀ ਗਈ ਹੈ। 

ਪੜ੍ਹੋ ਇਹ ਵੀ ਖਬਰ - ਵਿਚੋਲੇ ਨੇ ਰੱਖਿਆ ਅਜਿਹਾ 'ਓਹਲਾ' ਕੇ ਲਾੜੀ ਵਿਆਹੁਣ ਦੀ ਬਜਾਏ ਥਾਣੇ ਪੁੱਜਾ ਲਾੜਾ,ਹੈਰਾਨੀਜਨਕ ਹੈ ਪੂਰਾ ਮਾਮਲਾ

ਇਸ ਸਬੰਧ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿ ਸ਼੍ਰੋਮਣੀ ਯੂਥ ਅਕਾਲੀ ਦਲ ਮੀਤ ਪ੍ਰਧਾਨ ਰਮਨਦੀਪ ਸਿੰਘ ਬਾਵਾ ਨੇ ਕਿਹਾ ਕਿ ਲੋਕ ਸਭਾ ਦੀਆਂ ਵੋਟਾਂ ਹੋਣ ਤੋਂ ਬਾਅਦ ਕਾਂਗਰਸ ਦੀ ਸੀਟ ਤੋਂ ਸ੍ਰੀ ਆਨੰਦਪੁਰ ਸਾਹਿਬ ਮਨੀਸ਼ ਤਿਵਾੜੀ ਚੋਣ ਜਿੱਤੇ ਸਨ। ਚੋਣ ਜਿੱਤਣ ਤੋਂ ਬਾਅਦ ਉਹ ਇੱਕ ਵਾਰ ਵੀ ਆਪਣੇ ਹਲਕੇ ਵਿੱਚ ਧੰਨਵਾਦੀ ਦੌਰਾ ਕਰਨ ਤੱਕ ਵੀ ਨਹੀਂ ਆਏ।

ਪੜ੍ਹੋ ਇਹ ਵੀ ਖ਼ਬਰ - ਨੌਜਵਾਨਾਂ ਲਈ ਖ਼ੁਸ਼ਖ਼ਬਰੀ : ਮੁੱਖ ਮੰਤਰੀ ਵਲੋਂ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਐਲਾਨ

ਉਨ੍ਹਾਂ ਕਿਹਾ ਕਿ ਇਸ ਸਥਾਨ ’ਤੇ ਕੋਹੜ ਦੀ ਬੀਮਾਰੀ ਕਾਰਨ ਜੂਝ ਰਹੇ ਬੰਦਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਐੱਮ.ਪੀ. ਮਨੀਸ਼ ਤਿਵਾੜੀ ਨੇ ਕਿਸੇ ਵੀ ਵੋਟਰ ਨਾਲ ਮਿਲ ਕੇ ਉਸ ਦੀ ਕੋਈ ਮਦਦ ਨਹੀਂ ਕੀਤੀ। ਇਸ ਦੇ ਉਲਟ ਸ੍ਰੀ ਆਨੰਦਪੁਰ ਸਾਹਿਬ ਤੋਂ ਪਹਿਲਾਂ ਰਹੇ ਲੋਕ ਸਭਾ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਰਵਸ੍ਰੇਸ਼ਠ ਐੱਮ.ਪੀ. ਦਾ ਐਵਾਰਡ ਮਿਲਿਆ  ਸੀ। ਉਨ੍ਹਾਂ ਕਿਹਾ ਕਿ ਇਸੇ ਕਰੇਕ ਅੱਜ ਅਸੀਂ ਸਾਥੀਆਂ ਨਾਲ ਮਿਲ ਕੇ ਮਨੀਸ਼ ਤਿਵਾੜੀ ਦੇ ਲਾਪਤਾ ਦੇ ਪੋਸਟਰ ਸੜਕਾਂ ’ਤੇ ਚਿਪਕਾਏ ਹਨ, ਤਾਂਕੀ ਆਉਂਦੇ ਜਾਂਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਸਾਡੇ ਹਲਕੇ ਤੋਂ ਲਾਪਤਾ ਹਨ।  

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ


author

rajwinder kaur

Content Editor

Related News