ਧਿਆਨ ਸਿੰਘ ਮੰਡ ਨੂੰ ਝਟਕਾ, ਉਨ੍ਹਾਂ ਵੱਲੋਂ ਐਲਾਨੇ ਉਮੀਦਵਾਰ 'ਸੋਢੀ' ਬਸਪਾ 'ਚ ਸ਼ਾਮਲ

Monday, Feb 18, 2019 - 09:43 AM (IST)

ਧਿਆਨ ਸਿੰਘ ਮੰਡ ਨੂੰ ਝਟਕਾ, ਉਨ੍ਹਾਂ ਵੱਲੋਂ ਐਲਾਨੇ ਉਮੀਦਵਾਰ 'ਸੋਢੀ' ਬਸਪਾ 'ਚ ਸ਼ਾਮਲ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ)— ਜੱਥੇ. ਧਿਆਨ ਸਿੰਘ ਮੰਡ ਨੂੰ ਉਸ ਸਮੇਂ ਸਿਆਸੀ ਝਟਕਾ ਲੱਗਾ, ਜਦੋਂ ਉਨ੍ਹਾਂ ਦੇ ਬਰਗਾੜੀ ਮੋਰਚੇ ਵਲੋਂ ਪਿਛਲੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਐਲਾਨੇ ਉਮੀਦਵਾਰ ਸੋਢੀ ਬਿਕਰਮ ਸਿੰਘ ਬਸਪਾ ਪੰਜਾਬ ਪ੍ਰਧਾਨ ਰਛਪਾਲ ਰਾਜੂ ਦੀ ਹਾਜ਼ਰੀ 'ਚ ਬਹੁਜਨ ਸਮਾਜ ਪਾਰਟੀ 'ਚ ਸ਼ਾਮਲ ਹੋ ਗਏ। ਐਤਵਾਰ ਨੂੰ ਗੁਰੂ ਨਗਰੀ ਪਹੁੰਚੇ ਰਛਪਾਲ ਰਾਜੂ ਨੇ ਸੋਢੀ ਬਿਕਰਮ ਸਿੰਘ ਨੂੰ ਸਿਰੋਪਾਓ ਪਾ ਕੇ ਪਾਰਟੀ 'ਚ ਸ਼ਾਮਲ ਕੀਤਾ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਛਪਾਲ ਰਾਜੂ ਨੇ ਕਿਹਾ ਕਿ ਸਾਡਾ ਗੱਠਜੋੜ, ਜਿਸ 'ਚ ਸੁਖਪਾਲ ਸਿੰਘ ਖਹਿਰਾ, ਬੈਂਸ ਬ੍ਰਦਰਜ਼, ਧਰਮਵੀਰ ਗਾਂਧੀ, ਟਕਸਾਲੀ ਅਕਾਲੀ, ਬਰਗਾੜੀ ਮੋਰਚਾ ਤੇ ਬਹੁਜਨ ਸਮਾਜ ਪਾਰਟੀ ਸ਼ਾਮਲ ਹਨ, ਵਲੋਂ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਚੋਣਾਂ ਲੜੇਗਾ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ।

ਬਰਗਾੜੀ ਮੋਰਚੇ ਵਲੋਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਐਲਾਨੇ ਉਮੀਦਵਾਰ ਸੋਢੀ ਬਿਕਰਮ ਸਿੰਘ ਦੇ ਬਹੁਜਨ ਸਮਾਜ ਪਾਰਟੀ 'ਚ ਸ਼ਾਮਲ ਹੋਣ ਉਪਰੰਤ ਜਦੋਂ ਜੱਥੇਦਾਰ ਧਿਆਨ ਸਿੰਘ ਮੰਡ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਤੇ ਉਹ ਇਸ ਬਾਰੇ ਹੁਣੇ ਪਤਾ ਕਰਦੇ ਹਨ।


author

cherry

Content Editor

Related News