ਸ੍ਰੀ ਆਨੰਦਪੁਰ ਸਾਹਿਬ ਹਲਕੇ ’ਚ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

Friday, Feb 18, 2022 - 06:50 PM (IST)

ਸ੍ਰੀ ਆਨੰਦਪੁਰ ਸਾਹਿਬ ਹਲਕੇ ’ਚ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

ਸ੍ਰੀ ਆਨੰਦਪੁਰ ਸਾਹਿਬ (ਵੈੱਬ ਡੈਸਕ) : 1997 ਤੋਂ ਲੈ ਕੇ 2007 ਤੱਕ ਚੋਣ ਕਮਿਸ਼ਨ ਦੀ ਸੂਚੀ ’ਚ ਇਹ ਹਲਕਾ ਆਨੰਦਪੁਰ ਸਾਹਿਬ-ਰੋਪੜ ਹਲਕਾ ਨੰਬਰ-66 ਵਜੋਂ ਦਰਜ ਸੀ। ਜੋ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਨੰਬਰ-49 ਆਨੰਦਪੁਰ ਸਾਹਿਬ ਵਜੋਂ ਦਰਜ ਹੋਇਆ ਅਤੇ ਰੋਪੜ ਨੂੰ ਹਲਕਾ ਨੰਬਰ-50 ਰੂਪਨਗਰ ਬਣਾ ਦਿੱਤਾ ਗਿਆ। ਵਿਧਾਨ ਸਭਾ ਹਲਕਾ ਨੰਬਰ-49 ਸ੍ਰੀ ਆਨੰਦਪੁਰ ਸਾਹਿਬ ਸੀਟ 'ਤੇ ਹੋਈਆਂ ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ 2 ਵਾਰ ਅਕਾਲੀ ਦਲ, 2 ਵਾਰ ਕਾਂਗਰਸ, ਜਦਕਿ ਇਕ ਵਾਰ ਭਾਜਪਾ ਨੇ ਜਿੱਤ ਹਾਸਲ ਕੀਤੀ।

1997
 ਸਾਲ 1997 ਦੌਰਾਨ ਇਸ ਸੀਟ 'ਤੇ ਅਕਾਲੀ ਦਲ ਨੇ ਜਿੱਤ ਦਾ ਝੰਡਾ ਗੱਡਿਆ। ਅਕਾਲੀ ਦਲ ਦੇ ਉਮੀਦਵਾਰ ਤਾਰਾ ਸਿੰਘ ਨੇ 37878 ਵੋਟਾਂ ਹਾਸਲ ਕੀਤੀਆ, ਜਦੋਂ ਕਿ 31834 ਵੋਟਾਂ ਹਾਸਲ ਕਰਨ ਵਾਲੇ ਕਾਂਗਰਸ ਦੇ ਰਮੇਸ਼ ਦੱਤ ਸ਼ਰਮਾ ਨੂੰ ਤਾਰਾ ਸਿੰਘ ਨੇ 6044 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। 

2002
ਸਾਲ 2002 'ਚ ਇਸ ਸੀਟ 'ਤੇ ਕਾਂਗਰਸ ਦਾ ਕਬਜ਼ਾ ਰਿਹਾ। ਕਾਂਗਰਸ ਦੇ ਰਮੇਸ਼ ਦੱਤ ਸ਼ਰਮਾ ਨੇ 41950 ਵੋਟਾਂ ਹਾਸਲ ਕਰਦੇ ਹੋਏ ਅਕਾਲੀ ਦਲ ਦੇ ਤਾਰਾ ਸਿੰਘ ਨੂੰ 12682 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ। ਤਾਰਾ ਸਿੰਘ ਨੂੰ 29268 ਵੋਟਾਂ ਹਾਸਲ ਹੋਈਆਂ।

2007
ਸਾਲ 2007 'ਚ ਇਸ ਸੀਟ 'ਤੇ ਮੁੜ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ। ਅਕਾਲੀ ਦਲ ਦੇ ਸੰਤ ਅਜੀਤ ਸਿੰਘ ਨੇ 47810 ਵੋਟਾਂ ਹਾਸਲ ਕੀਤੀਆਂ ਅਤੇ ਕਾਂਗਰਸ ਦੇ ਰਮੇਸ਼ ਦੱਤ ਸ਼ਰਮਾ ਨੂੰ 9898 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ, ਜਿਨ੍ਹਾਂ ਨੂੰ 37912 ਵੋਟਾਂ ਪਈਆਂ। 

2012
ਸਾਲ 2012 'ਚ ਇਸ ਸੀਟ 'ਤੇ ਭਾਜਪਾ ਨੇ ਜਿੱਤ ਹਾਸਲ ਕੀਤੀ। ਭਾਜਪਾ ਦੇ ਮਦਨ ਮੋਹਨ ਮਿੱਤਲ ਨੇ 62600 ਵੋਟਾਂ ਹਾਸਲ ਕਰਦੇ ਹੋਏ ਕਾਂਗਰਸ ਦੇ ਕੰਵਰ ਪਾਲ ਸਿੰਘ ਨੂੰ 7886 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ, ਜਿਨ੍ਹਾਂ ਨੂੰ 54714 ਵੋਟਾਂ ਮਿਲੀਆਂ।

2017
ਸਾਲ 2017 'ਚ ਇਸ ਸੀਟ 'ਤੇ ਕਾਂਗਰਸ ਦੀ ਜਿੱਤ ਹੋਈ। ਕਾਂਗਰਸੀ ਉਮੀਦਵਾਰ ਕੰਵਰ ਪਾਲ ਸਿੰਘ ਨੇ 60800 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਭਾਜਪਾ ਦੇ ਡਾ. ਪਰਮਿੰਦਰ ਸ਼ਰਮਾ ਨੂੰ 23881 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਭਾਜਪਾ ਦੇ ਡਾ. ਪਰਮਿੰਦਰ ਸ਼ਰਮਾ ਨੂੰ 36919 ਵੋਟਾਂ ਹਾਸਲ ਹੋਈਆਂ। ਵਿਧਾਨ ਸਭਾ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਦੇ ਉਮਦੀਵਾਰ ਸੰਜੀਵ ਗੌਤਮ ਨੂੰ ਕੁੱਲ 30304 ਵੋਟਾਂ ਹਾਸਲ ਹੋਈਆਂ।

 PunjabKesari

ਇਸ ਵਾਰ ਇਸ ਸੀਟ 'ਤੇ ਕਾਂਗਰਸ ਵੱਲੋਂ ਕੰਵਰਪਾਲ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਕਿ ਬਸਪਾ ਨੇ ਨਿਤਿਨ ਨੰਦਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ ਹਰਜੋਤ ਸਿੰਘ ਬੈਂਸ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਵੱਲੋਂ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਡਾ. ਪਰਮਿੰਦਰ ਸ਼ਰਮਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

ਇਸ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 191727 ਹੈ, ਜਿਨ੍ਹਾਂ 'ਚ 92833 ਪੁਰਸ਼, 98885 ਔਰਤਾਂ ਅਤੇ 9 ਥਰਡ ਜੈਂਡਰ ਹਨ।


author

Manoj

Content Editor

Related News