ਸੈਰ-ਸਪਾਟੇ ਦੇ ਨਜ਼ਰੀਏ ਤੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਰੂਪਨਗਰ ਨੂੰ ਕੀਤਾ ਜਾਵੇਗਾ ਵਿਕਸਿਤ : ਸਿੱਧੂ

Sunday, Mar 04, 2018 - 07:24 AM (IST)

ਸੈਰ-ਸਪਾਟੇ ਦੇ ਨਜ਼ਰੀਏ ਤੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਰੂਪਨਗਰ ਨੂੰ ਕੀਤਾ ਜਾਵੇਗਾ ਵਿਕਸਿਤ : ਸਿੱਧੂ

ਨੂਰਪੁਰਬੇਦੀ (ਭੰਡਾਰੀ/ ਸ਼ਮਸ਼ੇਰ) - ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਤੇ ਸੰਤ ਬਾਬਾ ਭਾਗ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਅਤੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਲਾਭ ਸਿੰਘ ਜੀ ਦੇ ਯਤਨਾਂ ਸਦਕਾ ਪਿੰਡ ਸ਼ਾਹਪੁਰ ਬੇਲਾ ਵਿਖੇ ਸਤਲੁਜ ਦਰਿਆ 'ਤੇ 10 ਕਰੋੜ ਤੋਂ ਵੀ ਵੱਧ ਦੀ ਲਾਗਤ ਨਾਲ ਉਸਾਰਿਆ ਗਿਆ ਪੁਲ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਪੁਲ ਦਾ ਉਦਘਾਟਨ ਕਾਰ ਸੇਵਾ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਲਾਭ ਸਿੰਘ ਨੇ ਅਰਦਾਸ ਕਰ ਕੇ ਕੀਤਾ। ਜ਼ਿਕਰਯੋਗ ਹੈ ਕਿ ਪੁਲ ਦੀ ਉਸਾਰੀ ਤੋਂ ਪਹਿਲਾਂ ਬੇਲੇ ਦੇ ਲੋਕਾਂ ਨੂੰ ਕਿਸ਼ਤੀ ਰਾਹੀਂ ਆਰ-ਪਾਰ ਪਹੁੰਚ ਕੇ ਆਪਣੇ ਕੰਮਕਾਰ ਨਿਪਟਾਉਣ 'ਚ ਭਾਰੀ ਮੁਸ਼ਕਿਲ ਪੇਸ਼ ਆਉਂਦੀ ਸੀ। ਵਰਣਨਯੋਗ ਹੈ ਕਿ ਸੰਤ ਬਾਬਾ ਲਾਭ ਸਿੰਘ ਜੀ ਵੱਲੋਂ ਕਾਰ ਸੇਵਾ ਰਾਹੀਂ ਇਹ 7ਵਾਂ ਪੁਲ ਉਸਾਰਿਆ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੰਤਾਂ ਦਾ ਆਸ਼ੀਰਵਾਦ ਲਿਆ ਤੇ ਆਪਣੇ ਸੰਬੋਧਨ 'ਚ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਰੂਪਨਗਰ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਲਈ 32 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਪਿੰਡ ਨੂੰ ਜੋੜਨ ਵਾਲੇ 3 ਕਿਲੋਮੀਟਰ ਲੰਬੇ ਮਾਰਗ 'ਤੇ ਸੜਕ ਬਣਾਉਣ ਅਤੇ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।
ਇਸ ਸਮੇਂ ਕਾਂਗਰਸ ਪਾਰਟੀ ਦੇ ਬੁਲਾਰੇ ਤੇ ਜ਼ਿਲਾ ਇੰਚਾਰਜ ਵਰਿੰਦਰ ਸਿੰਘ Îਿਢੱਲੋਂ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ, ਸਾਬਕਾ ਮੰਤਰੀ ਡਾ. ਰਮੇਸ਼ ਦੱਤ ਸ਼ਰਮਾ, ਸੰਤ ਬਾਬਾ ਇਕਬਾਲ ਸਿੰਘ, ਗੁਰਬਚਨ ਸਿੰਘ, ਅਵਤਾਰ ਸਿੰਘ, ਮਹਿੰਦਰ ਸਿੰਘ, ਗੋਬਿੰਦ ਸਿੰਘ, ਰਣਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਪ੍ਰਿੰ. ਸੁਰਿੰਦਰ ਸਿੰਘ, ਸਰਪੰਚ ਦਵਿੰਦਰ ਸਿੰਘ ਸਿੱਧੂ, ਕੁਲਵਿੰਦਰ ਸਿੰਘ ਸਿੱਧੂ, ਕੁਲਦੀਪ ਕੌਰ ਸਾਬਕਾ ਸੰਮਤੀ ਮੈਂਬਰ, ਹਰਜਾਪ ਸਿੰਘ ਬੇਲਾ, ਮਹਿੰਦਰ ਸਿੰਘ ਯੂ.ਕੇ., ਵਾਹਿਗੁਰੂ ਸਿੰਘ, ਹਰਭਜਨ ਸਿੰਘ ਪਹਿਲਵਾਨ, ਮਾ. ਜਗਨ ਨਾਥ ਭੰਡਾਰੀ, ਦੇਸਰਾਜ ਸੈਣੀਮਾਜਰਾ, ਡਾ. ਕਮਲਜੀਤ ਸਿੰਘ, ਸਰਪੰਚ ਜਸਵੀਰ ਸਿੰਘ ਸਸਕੌਰ, ਲਾਡੀ ਸੈਣੀ, ਰਣਜੀਤ ਗੁਡਵਿਲ, ਬਲਵਿੰਦਰ ਢੀਂਡਸਾ, ਭੁਪਿੰਦਰ ਸਿੰਘ ਬਜਰੂੜ, ਕੁਲਵੀਰ ਅਸਮਾਨਪੁਰ, ਹਰਜਿੰਦਰ ਸਿੰਘ ਭਾਓਵਾਲ, ਬਾਦਲ ਸਿੰਘ ਬਸੀ ਆਦਿ ਹਾਜ਼ਰ ਸਨ।


Related News