ਬਾਲਟਾਲ ਮਾਰਗ ਤੋਂ 15 ਦਿਨਾਂ ਦੀ ਹੋ ਸਕਦੀ ਹੈ ''ਸ੍ਰੀ ਅਮਰਨਾਥ ਯਾਤਰਾ''

05/31/2020 11:17:45 AM

ਲੁਧਿਆਣਾ (ਪੰਕਜ) : ਕੋਰੋਨਾ ਮਹਾਮਾਰੀ ਦੇ ਕਾਰਨ ਲਗਭਗ ਪਿਛਲੇ 70 ਦਿਨਾਂ ਤੋਂ ਦੇਸ਼ ਭਰ ਦੇ ਪ੍ਰਮੁੱਖ ਧਾਰਮਿਕ ਸਥਾਨ ਸ਼ਰਧਾਲੂਆਂ ਦੇ ਲਈ ਬੰਦ ਪਏ ਹੋਏ ਹਨ। ਉੱਥੇ ਇਸ ਸਾਲ ਜੂਨ ਮਹੀਨੇ 'ਚ ਹੋਣ ਵਾਲੀ ਸ੍ਰੀ ਅਮਰਨਾਥ ਯਾਤਰਾ ਦਾ ਵੀ ਇਸ 'ਤੇ ਪ੍ਰਭਾਵ ਪੈਂਦਾ ਦਿਖਾਈ ਦੇ ਰਿਹਾ ਹੈ, ਜਿਸ 'ਚ ਯਾਤਰਾ ਦਾ ਰੂਟ ਅਤੇ ਹੋਰ ਮਿਆਦ ਨੂੰ ਲੈ ਕੇ ਜੰਮੂ-ਕਸ਼ਮੀਰ ਪ੍ਰਸਾਸ਼ਨ ਵੱਲੋਂ ਅਹਿਮ ਮੀਟਿੰਗ ਕਰਨ ਦੀ ਖਬਰ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਐੱਲ. ਜੀ ਸ੍ਰੀ ਜੀ. ਸੀ ਮੁਰਮੂ ਦੀ ਅਗਵਾਈ 'ਚ ਆਲਾ ਅਧਿਕਾਰੀਆਂ ਨਾਲ ਹੋਈ ਮੀਟਿੰਗ 'ਚ ਸ੍ਰੀ ਅਮਰਨਾਥ ਯਾਤਰਾ ਨੂੰ ਲੈ ਕੇ ਚਰਚਾ ਹੋਈ, ਜਿਸ 'ਚ ਹਾਲਾਤਾਂ ਨੂੰ ਦੇਖਦੇ ਹੋਏ ਜਿੱਥੇ ਯਾਤਰਾ ਦੇ ਲਈ ਬਾਲਟਾਲ ਮਾਰਗ ਨੂੰ ਹੀ ਸ਼ੁਰੂ ਕਰਨ ਸਬੰਧ ਮੰਥਨ ਕੀਤਾ ਗਿਆ। ਉਥੇ ਯਾਤਰਾ ਦੀ ਸਮਾਂ ਵਿਧੀ 15 ਦਿਨਾਂ ਤੱਕ ਕਰਨ ਦਾ ਵੀ ਫੈਸਲਾ ਕੀਤਾ ਗਿਆ। ਦੱਸ ਦੇਈਏ ਕਿ ਸ੍ਰੀ ਅਮਰਨਾਥ ਯਾਤਰਾ 23 ਜੂਨ ਤੋਂ ਸ਼ੁਰੂ ਹੋਣਾ ਪ੍ਰਸਤਾਵਿਤ ਸੀ, ਉੱਥੇ ਪੂਰੇ 42 ਦਿਨਾਂ ਤੱਕ ਚੱਲਣ ਵਾਲੀ ਯਾਤਰਾ ਸ਼ਰਾਵਣ ਪੂਰਨਿਮਾ, ਰੱਖੜੀਆਂ ਜੋ ਕਿ 3 ਅਗਸਤ ਨੂੰ ਹਨ 'ਤੇ ਖਤਮ ਹੋਣੀ ਹੈ ਪਰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਯਾਤਰਾ ਨੂੰ 15 ਦਿਨਾਂ ਤੱਕ ਕਰਨ ਅਤੇ ਬਾਲਟਾਲ ਜੋ ਕਿ ਪਹਿਲਗਾਮ ਦੇ ਮੁਕਾਬਲੇ ਕਿਤੇ ਛੋਟਾ ਮਾਰਗ ਹੈ, ਦੇ ਰਸਤੇ ਕਰਵਾਉਣ ਦਾ ਫੈਸਲਾ ਕੀਤਾ ਹੈ। ਹੁਣ ਅਧਿਕਾਰੀ ਇਸ ਗੱਲ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰਨ 'ਚ ਲੱਗ ਗਏ ਹਨ ਕਿ ਇਸ ਵਾਰ ਯਾਤਰਾ ਕਿੰਨੇ ਸ਼ਰਧਾਲੂਆਂ ਦੀ ਰਜਿਸ਼ਟਰੇਸ਼ਨ ਦਾ ਫੈਸਲਾ ਕੀਤਾ ਜਾ ਸਕੇ। ਸੂਤਰ ਦੀ ਮਨੀਏ ਤਾਂ ਜੰਮੂ-ਕਸ਼ਮੀਰ ਪ੍ਰਸਾਸ਼ਨ ਕਿਸ ਰਾਜ 'ਚ ਕਿੰਨੇ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਕੀਤੀ ਜਾਵੇ, ਇਸ 'ਤੇ ਫੈਸਲਾ ਲੈ ਸਕਦੇ ਹਨ।


Babita

Content Editor

Related News