ਜਦੋਂ ਦਾੜ੍ਹੀ ਰੰਗਣ ਤੇ ਕੱਟਣ ਕਰਕੇ ਮਨਪ੍ਰੀਤ ਬਾਦਲ ਤੇ ਮਨਜਿੰਦਰ ਸਿਰਸਾ ਨੂੰ ਕੀਤਾ ਗਿਆ ਬਾਹਰ
Monday, Dec 02, 2024 - 07:17 PM (IST)
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਸੋਮਵਾਰ ਧਾਰਿਮਕ ਸਜ਼ਾ ਸੁਣਾਈ ਗਈ। ਇਸ ਸਜ਼ਾ ਦੇ ਐਲਾਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਥੇਦਾਰ ਸਾਹਿਬਾਨ ਨੇ ਆਖਿਆ ਕਿ ਜਿਹੜਾ ਵੀ ਆਗੂ ਦਾੜ੍ਹੀ ਰੰਗਦਾ ਹੈ ਜਾਂ ਕੱਟਦਾ ਹੈ ਉਹ ਬਾਹਰ ਚਲਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਆਉਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਅਤੇ ਮਨਜਿੰਦਰ ਸਿੰਘ ਸਿਰਸਾ ਤੁਰੰਤ ਬਾਹਰ ਚਲੇ ਗਏ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਵਾਪਸ ਲਿਆ
ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਧਾਰਮਿਕ ਸਜ਼ਾ ਦੀ ਪੂਰੀ ਕਾਰਵਾਈ ਦੌਰਾਨ ਇਕ ਵਾਰ ਵੀ ਮਨਪ੍ਰੀਤ ਬਾਦਲ ਅਤੇ ਮਨਜਿੰਦਰ ਸਿੰਘ ਸਿਰਸਾ ਦਾ ਜ਼ਿਕਰ ਤਕ ਨਹੀਂ ਕੀਤਾ ਗਿਆ। ਹਾਲਾਂਕਿ ਇਸ ਐਲਾਨ ਦੌਰਾਨ ਜਥੇਦਾਰ ਸਾਹਿਬ ਨੇ ਇਹ ਜ਼ਰੂਰ ਆਖਿਆ ਕਿ ਜਿਹੜਾ ਵੀ ਆਗੂ ਦਾੜ੍ਹੀ ਕੱਟਦਾ ਜਾਂ ਰੰਗਦਾ ਹੈ ਸਪੱਸ਼ਟੀਕਰਨ ਜ਼ਰੂਰ ਦੇਵੇ।
ਇਹ ਵੀ ਪੜ੍ਹੋ : ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਬੋਲੇ ਜਥੇਦਾਰ, ਅਕਾਲੀ ਸਰਕਾਰ ਨੇ ਗੁਨਾਹ ਕੀਤੇ, ਮਲ੍ਹਹਮ ਦੀ ਥਾਂ ਜ਼ਖਮ ਦਿੱਤੇ