ਛੋਟੇ-ਮੋਟੇ ਕੇਸ ਬਣਾ ਕੇ ਆਪਣੀ ਪਿੱਠ ਥਪਥਪਾ ਰਹੀ ਪੁਲਸ, ਚਾਈਨਾ ਡੋਰ ਦਾ ਮੁੱਖ ਸਪਲਾਇਰ ਅਜੇ ਵੀ ਗ੍ਰਿਫ਼ਤ ’ਚੋਂ ਬਾਹਰ

Tuesday, Dec 31, 2024 - 11:43 AM (IST)

ਛੋਟੇ-ਮੋਟੇ ਕੇਸ ਬਣਾ ਕੇ ਆਪਣੀ ਪਿੱਠ ਥਪਥਪਾ ਰਹੀ ਪੁਲਸ, ਚਾਈਨਾ ਡੋਰ ਦਾ ਮੁੱਖ ਸਪਲਾਇਰ ਅਜੇ ਵੀ ਗ੍ਰਿਫ਼ਤ ’ਚੋਂ ਬਾਹਰ

ਅੰਮ੍ਰਿਤਸਰ (ਨੀਰਜ)-ਜ਼ਿਲ੍ਹੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਵਲੋਂ ਇਕ ਪਾਸੇ ਜਿੱਥੇ ਐਤਵਾਰ ਨੂੰ ਸਥਾਨਕ ਹਾਲ ਗੇਟ ’ਤੇ ਚਾਈਨਾ ਡੋਰ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੀ ਆਲੋਚਨਾ ਕੀਤੀ ਗਈ, ਉਥੇ ਹੀ ਦੂਜੇ ਪਾਸੇ ਪੁਲਸ ਵੱਲੋਂ ਚਾਈਨਾ ਡੋਰ ਦੇ ਛੋਟੇ-ਮੋਟੇ ਕੇਸ ਬਣਾ ਕੇ ਆਪਣੀ ਪਿੱਠ ਥੱਪਥਪਾਉਣ ਦਾ ਸਿਲਸਿਲਾ ਜਾਰੀ ਹੈ। ਐਤਵਾਰ ਨੂੰ ਥਾਣਾ ਏਅਰਪੋਰਟ ਦੇ ਖੇਤਰ ’ਚ ਪੁਲਸ ਨੇ ਕੁਲਦੀਪ ਸਿੰਘ ਉਰਫ ਭੋਲਾ ਵਾਸੀ ਭਕਨਾ ਥਾਣਾ ਘਰਿੰਡਾ ਨੂੰ 42 ਚਾਈਨਾ ਡੋਰ ਗੱਟੂ ਸਮੇਤ ਕਾਬੂ ਕੀਤਾ, ਜਦਕਿ ਥਾਣਾ ਗੇਟ ਹਕੀਮਾ ਦੇ ਖੇਤਰ ’ਚ ਕੁਨਾਲ ਭੱਲਾ ਵਾਸੀ ਗਲੇ ਖੱਟੀਕਾ ਵਾਲੀ, ਬੀ. ਕੇ. ਦੱਤ ਗੇਟ ਹਕੀਮਾਂ ਨੂੰ ਗਲੀ 30 ਚਾਈਨਾ ਡੋਰ ਗੱਟੂਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।

ਪੁਲਸ ਦਾ ਦਾਅਵਾ ਸੀ ਕਿ ਡਰੋਨ ਰਾਹੀਂ ਪਤੰਗ ਉਡਾਉਣ ਵਾਲਿਆਂ ’ਤੇ ਨਜ਼ਰ ਰੱਖੀ ਜਾਵੇਗੀ ਪਰ ਐਤਵਾਰ ਨੂੰ ਹਰ ਪਾਸੇ ਚਾਈਨਾ ਡੋਰ ਆਸਮਾਨ ਵਿਚ ਪਤੰਗ ਉਡਾਉਂਦੇ ਦੇਖੇ ਗਏ। ਦੂਜੇ ਪਾਸੇ 1020 ਚਾਈਨਾ ਡੋਰ ਗੱਟੂਆ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿਚ ਜਲੰਧਰ ਜ਼ਿਲੇ ਦਾ ਮੁੱਖ ਸਪਲਾਇਰ ਅਜੇ ਵੀ ਪੁਲਸ ਦੀ ਗ੍ਰਿਫ਼ਤ ਵਿੱਚ ਨਹੀਂ ਹੈ, ਜਦੋਂ ਕਿ ਏ. ਸੀ. ਪੀ. ਸ਼ਿਵਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਸਪਲਾਇਰ ਨੂੰ ਫੜਨ ਲਈ ਦੋ ਵਾਰ ਛਾਪੇਮਾਰੀ ਕੀਤੀ ਜਾ ਚੁੱਕੀ ਹੈ।

ਭਗਤਾਂਵਾਲਾ ਇਲਾਕੇ ’ਚ ਅੰਬ ਪਾਪੜ ਵੇਚਣ ਵਾਲੇ ਨੇ ਕੀਤੀ ਵੱਡੀ ਸਪਲਾਈ

ਥਾਣਾ ਸੀ ਡਵੀਜ਼ਨ ਦੇ ਬਿਲਕੁਲ ਨਾਲ ਲੱਗਦੇ ਭਗਤਾਂਵਾਲਾ ਦੇ ਇਲਾਕੇ ਵਿਚ ਇਕ ਅੰਬ ਪਾਪੜ ਵਿਕਰੇਤਾ ਵੱਲੋਂ ਚਾਈਨਾ ਡੋਰ ਦੀ ਵੱਡੀ ਸਪਲਾਈ ਕੀਤੇ ਜਾਣ ਦੀ ਸੂਚਨਾ ਹੈ। ਇਹ ਅੰਬ ਪਾਪੜ ਵੇਚਣ ਵਾਲਾ ਕੁਝ ਭ੍ਰਿਸ਼ਟ ਪੁਲਸ ਮੁਲਾਜ਼ਮਾਂ ਦੀ ਮਿਲੀਭੁਗਤ ਕਾਰਨ ਹੀ ਅਜਿਹਾ ਕੰਮ ਕਰ ਰਿਹਾ ਹੈ। ਦੂਜੇ ਪਾਸੇ ਨਾ ਬੈਟ ਵਾਲਾ ਜੋ ਚਾਈਨਾ ਡੋਰ ਵੇਚਦਾ ਹੈ, ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਧਰ ਉਧਰ ਹੋ ਗਿਆ ਹੈ।

ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ

ਚਾਈਨਾ ਡੋਰ ਵੇਚਣ ਦੇ ਮਾਮਲੇ ’ਚ ਥਾਣਾ ਸੀ ਡਵੀਜ਼ਨ ਦੀ ਪੁਲਸ ਦੀ ਵੱਡੀ ਲਾਪ੍ਰਵਾਹੀ ਵੀ ਸਾਹਮਣੇ ਆਈ ਹੈ, ਬੰਟੀ ਨਾਮਕ ਪਤੰਗ ਵੇਚਣ ਵਾਲੇ ਨੂੰ 1020 ਚਾਈਨਾ ਡੋਰ ਦੇ ਗੱਟੂਆਂ ਸਮੇਤ ਕਾਬੂ ਕੀਤਾ ਗਿਆ ਹੈ। ਉਹ ਥਾਣਾ ਸੀ ਡਵੀਜ਼ਨ ਦੇ ਏਰੀਏ ਦਾ ਵਸਨੀਕ ਹੈ, ਹੁਣ ਸਵਾਲ ਇਹ ਹੈ ਕਿ ਕੀ ਸੀ ਡਵੀਜ਼ਨ ਦੇ ਥਾਣਾ ਇੰਚਾਰਜ ਨੂੰ ਆਪਣੇ ਏਰੀਏ ਦੀ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਦੇ ਏਰੀਏ ’ਚ ਕੋਈ ਚਾਈਨਾ ਡੋਰ ਵੇਚ ਰਿਹਾ ਹੈ, ਜਦਕਿ ਇਸੇ ਇਲਾਕੇ ’ਚ ਇਕ ਹੋਰ ਬੈਟ ਵਾਲਾ ਅਜੇ ਵੀ ਪੁਲਸ ਦੀ ਪਕੜ ਤੋਂ ਬਾਹਰ ਹਨ, ਜਦਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅਧਿਕਾਰੀਆਂ ਅਤੇ ਆਮ ਲੋਕਾਂ ਨਾਲ ਸੰਪਰਕ ਮੀਟਿੰਗਾਂ ਕਰ ਕੇ ਚਾਈਨਾ ਡੋਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ

ਪਤੰਗ ਅਤੇ ਡੋਰ ਵਿੱਤ ਵੇਚਣ ਵਾਲਿਆਂ ਦੀਆਂ ਦੁਕਾਨਾਂ ’ਤੇ ਕੀਤੀ ਚੈਕਿੰਗ

ਪੁਲਸ ਕਮਿਸ਼ਨਰ ਦੇ ਸਖ਼ਤ ਹੁਕਮਾਂ ਤੋਂ ਬਾਅਦ ਪੁਲਸ ਨੇ ਵੱਖ-ਵੱਖ ਇਲਾਕਿਆਂ 'ਚ ਪਤੰਗ ਅਤੇ ਡੋਰ ਵੇਚਣ ਵਾਲਿਆਂ ਦੀਆਂ ਦੁਕਾਨਾਂ 'ਤੇ ਚੈਕਿੰਗ ਵੀ ਕੀਤੀ ਗਈ, ਪਰ ਜਿੱਥੇ ਹੋਰ ਜਿਨਾਂ ਲੋਕਾਂ ਤੇ ਚੈਕਿੰਗ ਕੀਤੀ ਜਾਣੀ ਚਾਹੀਦੀ ਸੀ ਉੱਥੇ ਨਹੀਂ ਕੀਤੀ ਗਈ। ਬੋਰੀਆਂ ਵਾਲਾ ਬਾਜ਼ਾਰ ਅਤੇ ਕਟਰਾ ਕਰਮ ਸਿੰਘ ਦੇ ਇਲਾਕੇ ਵਿੱਚ ਘਰਾਂ ਦੇ ਅੰਦਰ ਲੁਕਾਈ ਚਾਈਨਾ ਡੋਰ ਦੀ ਖੇਪ ਅਜੇ ਵੀ ਪੁਲਸ ਦੇ ਹੱਥ ਨਹੀਂ ਲੱਗ ਸਕੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਡਾਕਾ, ਦੇਰ ਰਾਤ 8 ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਲੁੱਟ ਲਿਆ ਸਾਰਾ ਘਰ

ਸਖ਼ਤ ਕਾਨੂੰਨ ਬਣਾਏ ਬਿਨਾਂ ਗੱਲ ਨਹੀਂ ਬਣੇਗੀ

ਅੰਮ੍ਰਿਤਸਰ ਪਤੰਗ ਅਤੇ ਡੋਰ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਬਹਿਲ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਐਸੋਸੀਏਸ਼ਨ ਨੇ ਖੁਦ ਚਾਈਨਾ ਡੋਰ ਵੇਚਣ ਵਾਲਿਆਂ ਦੀ ਸੂਚੀ ਪੁਲਸ ਕਮਿਸ਼ਨਰ ਨੂੰ ਸੌਂਪੀ ਸੀ ਪਰ ਸਖ਼ਤ ਕਾਨੂੰਨ ਨਾ ਹੋਣ ਕਾਰਨ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਅਤੇ ਅਜਿਹੇ ਲੋਕ ਮੁੜ ਚਾਈਨਾ ਡੋਰ ਵੇਚਣਾ ਸ਼ੁਰੂ ਕਰ ਦਿੰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News