ਪਾਵਨ ਸਰੂਪਾਂ ਦੇ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮੁਲਜ਼ਮਾਂ ਨੂੰ ਸੁਣਾਈ ਧਾਰਮਿਕ ਸਜ਼ਾ
Friday, Sep 18, 2020 - 11:29 AM (IST)
ਅੰਮ੍ਰਿਤਸਰ (ਅਣਜਾਣ) : ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸੰਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਾਂਚ 'ਚ ਦੋਸ਼ੀ ਪਾਏ ਜਾਣ ਵਾਲੇ ਦੋਸ਼ੀਆਂ ਨੂੰ ਤਲਬ ਕਰਦਿਆਂ ਧਾਰਮਿਕ ਸਜ਼ਾ ਸੁਣਾਈ ਗਈ ਹੈ, ਜਿਨ੍ਹਾਂ 'ਚ ਸਾਲ 2016 ਦੀ ਕਾਰਜਕਰਨੀ ਕਮੇਟੀ ਦੇ ਅਹੁਦੇਦਾਰ ਪੇਸ਼ ਹੋਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ।
ਇਹ ਵੀ ਪੜ੍ਹੋ : ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ਖ਼ਿਲਾਫ਼ 7 ਮਤੇ ਪਾਸ
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਸਾਲ 2016 ਵਾਲੀ ਕਾਰਜਕਰਨੀ ਕਮੇਟੀ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ। ਇਸ ਦੇ ਨਾਲ ਹੀ ਮੌਜੂਦਾ ਅੰਤ੍ਰਿੰਗ ਕਮੇਟੀ ਨੂੰ ਵੀ ਧਾਰਮਿਕ ਸਜ਼ਾ ਲਗਾਈ ਗਈ ਅਤੇ ਸੁੱਚਾ ਸਿੰਘ ਲੰਗਾਹ ਨੂੰ ਸਮਰਥਨ ਦੇਣ ਦੇ ਮਾਮਲੇ 'ਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜੱਫਰਵਾਲ ਅਤੇ ਪ੍ਰੋਫ਼ੈਸਰ ਸਰਚਾਂਦ ਸਿੰਘ ਨੂੰ ਵੀ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ। ਇਹ ਧਾਰਮਿਕ ਸਜ਼ਾ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲ ਤਖ਼ਤ ਸਾਹਿਬ ਤੋਂ ਸੁਣਾਈ ਗਈ।
ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਕੈਂਟਰ ਤੇ ਟਰਾਲੇ ਦੀ ਭਿਆਨਕ 'ਚ ਡਰਾਈਵਰਾਂ ਦੀ ਮੌਤ, ਤਸਵੀਰਾਂ ਵੇਖ ਦਹਿਲ ਜਾਵੇਗਾ ਦਿਲ
ਜਥੇਦਾਰ ਸਾਹਿਬ ਵਲੋਂ ਸੁਣਾਈ ਵੀ ਧਾਰਮਿਕ ਸਜ਼ਾ 'ਚ 2016 ਵਾਲੀ ਕਾਰਜਕਰਨੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਇੱਕ ਸਹਿਜ ਪਾਠ ਖ਼ੁਦ ਕਰਨ ਜਾਂ ਪਾਠੀ ਸਿੰਘ ਪਾਸੋਂ ਸਰਵਣ ਕਰਨ, ਆਪਣੇ ਨਜ਼ਦੀਕੀ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਅਤੇ ਇੱਕ ਸਾਲ ਤੱਕ ਸ਼੍ਰੋਮਣੀ ਕਮੇਟੀ 'ਚ ਕੋਈ ਵੀ ਅਹੁਦਾ ਨਾ ਲੈਣ ਦੀ ਸਜ਼ਾ ਸ਼ਾਮਲ ਹੈ। ਉੱਥੇ ਹੀ ਸੁੱਚਾ ਸਿੰਘ ਲੰਗਾਹ ਮਾਮਲੇ 'ਚ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜ਼ਫਰਵਾਲ ਅਤੇ ਸਰਚਾਂਦ ਸਿੰਘ ਨੂੰ ਇੱਕ-ਇੱਕ ਸਹਿਜ ਪਾਠ ਖ਼ੁਦ ਕਰਨ ਜਾਂ ਸਰਵਣ ਕਰਨ, ਨਜ਼ਦੀਕੀ ਗੁਰਦੁਆਰਾ ਸਾਹਿਬ ਵਿਖੇ ਬਰਤਨ ਸਾਫ਼ ਕਰਨ ਅਤੇ ਕੀਰਤਨ ਸਰਵਣ ਕਰਨ ਤੇ 1100 ਦੀ ਕੜਾਹ ਪ੍ਰਸਾਦ ਦੀ ਦੇਗ ਕਰਾਉਣ ਅਤੇ ਇੰਨੀ ਮਾਇਆ ਗੋਲਕ 'ਚ ਪਾਉਣ ਦੀ ਸਜ਼ਾ ਸੁਣਾਈ ਗਈ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਪਸ਼ਚਾਤਾਪ ਵਜੋਂ ਸ੍ਰੀ ਰਾਮਸਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਕਰਵਾਏਗੀ। ਇਸ ਦੇ ਨਾਲ ਹੀ ਨਾਲ ਮੈਂਬਰ ਸਾਰਾਗੜ੍ਹੀ ਸਰਾਂ ਤੋਂ ਲੈ ਕੇ ਘੰਟਾ ਘਰ ਚੌਕ ਤੱਕ ਝਾੜੂ ਦੀ ਸੇਵਾ ਕਰਿਆ ਕਰਨਗੇ।
ਇਹ ਵੀ ਪੜ੍ਹੋ : ਔਰਤ ਹੀ ਬਣੀ ਔਰਤ ਦੀ ਦੁਸ਼ਮਣ : ਭੂਆ ਆਪਣੇ ਪੁੱਤਾਂ ਤੋਂ ਕਰਵਾਉਂਦੀ ਰਹੀ ਭਤੀਜੀ ਨਾਲ ਜਬਰ-ਜ਼ਿਨਾਹ