ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਸਾਨਾਂ ਨੂੰ ਕੀਤਾ ਸੁਚੇਤ, ਕਿਹਾ- ਅੰਦੋਲਨ ''ਚ ਘੁਸਪੈਠ ਦਾ ਖ਼ਦਸ਼ਾ

Thursday, Dec 03, 2020 - 06:27 PM (IST)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਸਾਨਾਂ ਨੂੰ ਕੀਤਾ ਸੁਚੇਤ, ਕਿਹਾ- ਅੰਦੋਲਨ ''ਚ ਘੁਸਪੈਠ ਦਾ ਖ਼ਦਸ਼ਾ

ਤਲਵੰਡੀ ਸਾਬੋ (ਮੁਨੀਸ਼): ਖੇਤੀ ਕਾਨੂੰਨਾਂ ਖ਼ਿਲਾਫ਼ ਲਗਾਤਾਰ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਇਕ ਵਾਰ ਫ਼ਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਆਏ ਹਨ। ਇਕ ਵਾਰ ਫ਼ਿਰ ਹੱਕ 'ਚ ਉਤਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਕੇਂਦਰ ਸਰਕਾਰ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਖੇਤੀ ਕਾਨੂੰਨ ਵਾਪਸ ਲਵੇ, ਉੱਥੇ ਹੀ ਉਨ੍ਹਾਂ ਨੇ ਦਿੱਲੀ ਮੋਰਚੇ 'ਤੇ ਬੈਠੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਮੋਰਚੇ ਨੂੰ ਤਾਰਪੀਡੋ ਕਰਨ ਲਈ ਸਰਕਾਰ ਮੋਰਚੇ 'ਚ ਘੁਸਪੈਠ ਕਰ ਸਕਦੀ ਹੈ।ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਹਰ ਵਰਗ ਨੂੰ ਤੰਗ ਕੀਤਾ ਹੋਇਆ ਹੈ। ਪਹਿਲਾਂ ਨੋਟਬੰਦੀ, ਫ਼ਿਰ ਜੀ.ਐੱਸ.ਟੀ. ਤੇ ਹੁਣ ਖ਼ੇਤੀ ਕਾਨੂੰਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਅਤੇ ਸਿੱਖ ਕੌਮ ਕਿਸਾਨਾਂ ਲਈ ਲਗਾਤਾਰ ਅਰਦਾਸਾਂ ਕਰ ਰਹੀ ਹੈ। 

ਇਹ ਵੀ ਪੜ੍ਹੋ:  ਕਿਸਾਨ ਧਰਨੇ 'ਚ ਸ਼ਾਮਲ ਬਜ਼ੁਰਗ ਬੇਬੇ ਨੇ ਕੰਗਣਾ ਰਣੌਤ ਨੂੰ ਦਿੱਤਾ ਮੋੜਵਾਂ ਜਵਾਬ

ਇਸ ਤੋਂ ਪਹਿਲਾਂ ਵੀ ਖੇਤੀ ਕਾਨੂੰਨਾਂ ਖ਼ਿਲਾਫ ਦਿੱਲੀ ਕੂਚ ਦੇ ਦਿੱਤੇ ਸੱਦੇ 'ਤੇ ਮੱਦੇਨਜ਼ਰ ਦਿੱਲੀ ਵੱਲ ਜਾ ਰਹੇ ਕਿਸਾਨਾਂ 'ਤੇ ਪੰਜਾਬ ਹਰਿਆਣਾ ਹੱਦਾਂ 'ਤੇ ਹਰਿਆਣਾ ਸਰਕਾਰ ਵਲੋਂ ਕੀਤੇ ਜਾ ਰਹੇ ਤਸ਼ੱਦਦ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ ਕੀਤੀ ਗਈ ਸੀ।

ਇਹ ਵੀ ਪੜ੍ਹੋ:  ਜਵਾਨ ਪੁੱਤ ਦੇ ਸਿਹਰਾ ਸਜਾਉਣ ਦੀ ਬਜਾਏ ਸੰਗਲਾਂ ਨਾਲ ਬੰਨ੍ਹਣ ਲਈ ਮਜ਼ਬੂਰ ਹੋਈ ਇਹ ਵਿਧਵਾ ਮਾਂ


author

Shyna

Content Editor

Related News