ਵੱਡੇ ਕਹਿਰ ਤੋਂ ਬਾਅਦ ਵੀ ਕੁੜੀ ਨੇ ਨਾ ਛੱਡਿਆ ਮੁੰਡੇ ਦਾ ਸਾਥ, 12 ਸਾਲਾਂ ਬਾਅਦ ਇੰਝ ਪਰਵਾਨ ਚੜ੍ਹਿਆ ਪਿਆਰ (ਤਸਵੀਰਾਂ)
Tuesday, Nov 24, 2020 - 12:38 PM (IST)
ਚੰਡੀਗੜ੍ਹ (ਪਾਲ) : ਚੰਡੀਗੜ੍ਹ ਸਪਾਈਨਲ ਰਿਹੈਬ ਸੈਂਟਰ 'ਚ ਇੱਕ ਅਨੋਖਾ ਵਿਆਹ ਹੋਇਆ ਹੈ। ਰਿਹੈਬ ਸੈਂਟਰ 'ਚ ਰਹਿ ਰਿਹਾ ਰਾਹੁਲ ਕਵਾਰਡਪਲੇਜਿਕ ਹੈ, ਜੋ ਕਿ ਇੱਕ ਹਾਦਸੇ ਤੋਂ ਬਾਅਦ ਵ੍ਹੀਲ ਚੇਅਰ 'ਤੇ ਆ ਗਿਆ। ਉੱਥੇ ਹੀ ਉਸ ਨੂੰ ਪਸੰਦ ਕਰਨ ਵਾਲੀ ਕੁੜੀ ਅਨਾਮਿਕਾ ਨੇ ਇਹ ਸਭ ਜਾਣਦੇ ਹੋਏ ਵੀ ਉਸ ਨਾਲ ਵਿਆਹ ਕੀਤਾ। ਵਿਆਹ ਨੂੰ ਲੈ ਕੇ ਅਨਾਮਿਕਾ ਆਪਣੇ ਪਰਿਵਾਰ ਨੂੰ ਕਾਫ਼ੀ ਸਮੇਂ ਤੋਂ ਸਮਝਾ ਰਹੀ ਸੀ। ਰਾਹੁਲ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਵ੍ਹੀਲ ਚੇਅਰ 'ਤੇ ਬੈਠ ਕੇ ਹੀ ਪੂਰੀਆਂ ਕੀਤੀਆਂ। ਖਾਸ ਗੱਲ ਇਹ ਸੀ ਕਿ ਸੋਮਵਾਰ ਨੂੰ ਹੀ ਰਾਹੁਲ ਦਾ ਜਨਮਦਿਨ ਵੀ ਸੀ। ਵਿਆਹ ਦੀ ਮੇਜ਼ਬਾਨੀ ਚੰਡੀਗੜ੍ਹ ਸਪਾਈਨਲ ਰਿਹੈਬ ਨੇ ਕੀਤੀ ਸੀ ।
ਇਹ ਵੀ ਪੜ੍ਹੋ : 12ਵੀਂ 'ਚ ਪੜ੍ਹਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ, ਗਟਰ 'ਚ ਸੁੱਟੀ ਲਾਸ਼
29 ਸਾਲ ਦੇ ਰਾਹੁਲ ਅਤੇ ਅਨਾਮਿਕਾ ਇੱਕ-ਦੂਜੇ ਨੂੰ ਸਾਲ 2000 ਤੋਂ ਜਾਣਦੇ ਹਨ, ਜਦੋਂ ਉਹ ਫਤਿਹਗੜ੍ਹ 'ਚ ਗੁਆਂਢੀ ਸਨ ਅਤੇ ਉਨ੍ਹਾਂ ਦੋਹਾਂ ਦੀ ਉਮਰ ਸਿਰਫ 9 ਸਾਲਾਂ ਦੀ ਸੀ। ਸਾਲ 2008 'ਚ ਉਹ ਇੱਕ-ਦੂਜੇ ਨੂੰ ਪਸੰਦ ਕਰਨ ਲੱਗੇ। ਦੋਸਤੀ ਅਤੇ ਆਪਣੇ ਪਿਆਰ ਦੀ ਗੱਲ ਕਰਦਿਆਂ ਰਾਹੁਲ ਨੇ ਦੱਸਿਆ ਕਿ ਉਹ ਹਮੇਸ਼ਾ ਕਿਸੇ ਵੀ ਕੰਮ ਲਈ ਘਰੋਂ ਜਾਣ ਤੋਂ ਪਹਿਲਾਂ ਅਨਾਮਿਕਾ ਨੂੰ ਮਿਲਦਾ ਸੀ, ਪਰ 13 ਮਾਰਚ, 2016 ਉਸ ਦੀ ਜ਼ਿੰਦਗੀ ਦਾ ਸਭ ਤੋਂ ਦੁਖਦ ਦਿਨ ਸੀ, ਜਦੋਂ ਉਹ ਜਲਦੀ 'ਚ ਸੀ ਅਤੇ ਉਸ ਦਿਨ ਅਨਾਮਿਕਾ ਨੂੰ ਮਿਲ ਨਹੀਂ ਸਕਿਆ ਸੀ। ਰਾਹੁਲ ਏ. ਏ. ਓ. ਪ੍ਰੀਖਿਆ 'ਚ ਸ਼ਾਮਲ ਹੋਣ ਜਾ ਰਿਹਾ ਸੀ ਅਤੇ ਮੋਟਰਸਾਈਕਲ 'ਤੇ ਇੱਕ ਦੋਸਤ ਦੇ ਨਾਲ ਬੈਠਾ ਸੀ ਕਿ ਅਚਾਨਕ ਉਨ੍ਹਾਂ ਦਾ ਮੋਟਰਸਾਈਕਲ ਫਿਸਲ ਗਿਆ ਅਤੇ ਰਾਹੁਲ ਦੀ ਪਿੱਠ 'ਤੇ ਸੱਟ ਲੱਗੀ। ਦੋਸਤਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਸੀ ਕਿ ਜ਼ਿੰਦਗੀ 'ਚ ਅੱਗੇ ਕੀ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਇੱਕੋ ਪਰਿਵਾਰ ਦੇ 4 ਜੀਆਂ ਦਾ ਕਤਲ
ਮਹਿਸੂਸ ਨਾ ਹੋਣ ਦਿੱਤਾ, ਮੇਰੇ 'ਚ ਕੋਈ ਕਮੀ ਹੈ
ਰਾਹੁਲ ਨੇ ਦੱਸਿਆ ਕਿ ਜਦੋਂ ਉਸ ਦਾ ਹੇਠਲਾ ਅੱਧਾ ਹਿੱਸਾ ਪੂਰੀ ਤਰ੍ਹਾਂ ਨਾਲ ਰਹਿ ਗਿਆ ਸੀ ਤਾਂ ਅਨਾਮਿਕਾ ਨੇ ਉਸ ਨੂੰ ਕਦੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਦਿਵਿਆਂਗ ਹੈ। ਉਸ ਦੇ ਪਿਤਾ ਫ਼ੌਜ 'ਚ ਸਨ ਅਤੇ ਮਾਂ ਅਤੇ ਭੈਣ ਅਧਿਆਪਕਾ ਹਨ ਅਤੇ ਉਨ੍ਹਾਂ ਦੇ ਨੌਕਰੀ 'ਤੇ ਜਾਣ ਤੋਂ ਬਾਅਦ ਉਹ ਘਰ 'ਚ ਇਕੱਲਾ ਹੀ ਰਹਿ ਜਾਂਦਾ ਸੀ ਅਤੇ ਸ਼ਾਮ ਨੂੰ ਉਸ ਦੇ ਘਰ ਦੇ ਮੈਂਬਰਾਂ ਦੇ ਆਉਣ ਤੋਂ ਪਹਿਲਾਂ ਅਨਾਮਿਕਾ ਹੀ ਉਸ ਦੀ ਪੂਰੀ ਦੇਖ-ਭਾਲ ਕਰਦੀ ਸੀ। ਇਹ ਸਭ ਕਰੀਬ ਤਿੰਨ ਮਹੀਨੇ ਤੱਕ ਚੱਲਦਾ ਰਿਹਾ। ਜਦੋਂ ਤੱਕ ਕਿ ਉਸ ਦੇ ਪਿਤਾ ਦਾ ਤਬਾਦਲਾ ਨਹੀਂ ਹੋ ਗਿਆ। ਇਸ ਤੋਂ ਬਾਅਦ ਰਾਹੁਲ ਅਤੇ ਉਸ ਦਾ ਪਰਿਵਾਰ ਸਾਲ 2018 'ਚ ਲਖਨਊ ਚਲੇ ਗਏ। ਅਨਾਮਿਕਾ ਨੇ ਦੱਸਿਆ ਕਿ ਇਹ ਦੂਰੀ ਵੀ ਉਨ੍ਹਾਂ ਨੂੰ ਦੂਰ ਨਹੀਂ ਕਰ ਸਕੀ ਅਤੇ ਉਹ ਰੋਜ਼ਾਨਾ 7 ਤੋਂ 8 ਘੰਟੇ ਫੋਨ 'ਤੇ ਰਾਹੁਲ ਨਾਲ ਗੱਲ ਕਰਦੀ ਸੀ ਕਿਉਂਕਿ ਰਾਹੁਲ ਬਹੁਤ ਉਦਾਸ ਸੀ ਪਰ ਉਹ ਅਕਸਰ ਉਸ ਦਾ ਹੌਂਸਲਾ ਬਣਾਈ ਰੱਖਦੀ ਸੀ। ਅਨਾਮਿਕਾ ਨੇ ਦੱਸਿਆ ਕਿ ਉਹ ਘਰ 'ਚ ਕਿਸੇ ਨੂੰ ਦੱਸੇ ਬਿਨਾਂ ਲਖਨਊ ਗਈ ਅਤੇ ਰਾਹੁਲ ਦੇ ਪਰਿਵਾਰ ਨੂੰ ਵਿਆਹ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਹਿਮਤ ਨਹੀਂ ਹੋਏ। ਅਨਾਮਿਕਾ ਨੇ ਕਿਹਾ ਕਿ ਉਹ ਪਿਛਲੇ ਸਾਲ ਫਿਰ ਲਖਨਾਊ ਗਈ ਸੀ ਪਰ ਰਾਹੁਲ ਦੇ ਪਿਤਾ ਨੇ ਵਿਆਹ ਲਈ ਮਨ੍ਹਾਂ ਕਰ ਦਿੱਤਾ। ਜਦੋਂ ਅਨਾਮਿਕਾ ਨੂੰ ਪੁੱਛਿਆ ਗਿਆ ਕਿ ਉਸ ਨੇ ਰਾਹੁਲ ਦੀ ਦਿਵਿਆਂਗਤਾ ਦੇ ਬਾਰੇ 'ਚ ਕਦੇ ਨਹੀਂ ਸੋਚਿਆ ਤਾਂ ਅਨਾਮਿਕਾ ਨੇ ਜਵਾਬ ਦਿੱਤਾ ਕਿ ਜੇਕਰ ਸਾਡੇ ਵਿਆਹ ਦੇ ਬਾਅਦ ਰਾਹੁਲ ਨੂੰ ਸੱਟ ਲੱਗਦੀ ਤਾਂ ਕੀ ਹੁੰਦਾ? ਕੀ ਮੈਂ ਉਸ ਨੂੰ ਤੱਦ ਛੱਡ ਦਿੰਦੀ? ਅਨਾਮਿਕਾ ਨੇ ਆਪਣੇ ਮਾਤਾ-ਪਿਤਾ ਦੋਹਾਂ ਨੂੰ ਖੋਹ ਦਿੱਤਾ ਹੈ। 6 ਸਾਲ ਪਹਿਲਾਂ ਉਸ ਦੀ ਮਾਂ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ ਸੀ ਅਤੇ ਕੁੱਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਬ੍ਰੇਨ ਹੇਮਰੇਜ ਨਾਲ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਲੁਧਿਆਣਾ ’ਚ 'ਕੋਹਰੇ' ਦੀ ਪਹਿਲੀ ਦਸਤਕ, ਛਾਏ ਰਹੇ ਬੱਦਲ
ਇਸ ਸਾਲ ਆਏ ਚੰਡੀਗੜ੍ਹ ਸਪਾਈਨਲ ਰਿਹੈਬ ਸੈਂਟਰ
ਚੰਡੀਗੜ੍ਹ ਸਪਾਈਨਲ ਰਿਹੈਬ ਦੀ ਸੰਸਥਾਪਕ ਅਤੇ ਸੀ. ਈ. ਓ. ਨਿਕੀ ਪੀ. ਕੌਰ ਨੇ ਕਿਹਾ ਕਿ ਇਸ ਸਾਲ ਹੀ ਜਦੋਂ ਰਾਹੁਲ ਨੂੰ ਇੰਟਰਨੈਟ ਤੋਂ ਸਾਡੇ ਇਸ ਸੈਂਟਰ ਦੇ ਬਾਰੇ 'ਚ ਪਤਾ ਲਗਾ ਤਾਂ ਉਹ ਸਿਤੰਬਰ 'ਚ ਸਾਡੇ ਕੋਲ ਇਲਾਜ ਲਈ ਆਇਆ। ਰਾਹੁਲ ਬੀ. ਟੈੱਕ ਹੈ ਅਤੇ ਹਾਲ ਹੀ 'ਚ ਇੱਕ ਐਮ. ਐਨ. ਸੀ. 'ਚ ਨੌਕਰੀ ਹਾਸਲ ਕਰਨ 'ਚ ਕਾਮਯਾਬ ਰਿਹਾ ਹੈ ਅਤੇ ਕੰਪਨੀ ਦੇ ਨਿਯਮਾਂ ਅਨੁਸਾਰ ਟ੍ਰੇਨਿੰਗ ਲੈ ਰਿਹਾ ਹੈ। ਅਨਾਮਿਕਾ ਵੀ ਉਦੋਂ ਤੋਂ ਸੈਂਟਰ 'ਚ ਹੈ, ਜਦੋਂ ਰਾਹੁਲ ਇੱਥੇ ਆਇਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਇਹ ਯਕੀਨੀ ਕਰਨਾ ਚਾਹੁੰਦੇ ਹਨ ਕਿ ਰਾਹੁਲ ਅਤੇ ਅਨਾਮਿਕਾ ਦਾ ਵਿਆਹ ਓਨਾ ਹੀ ਸ਼ਾਨਦਾਰ ਹੈ, ਜਿੰਨਾ ਮੈਂ ਆਪਣੇ ਬੱਚਿਆਂ ਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਅਤੇ ਅਨਾਮਿਕਾ ਜਿੰਨੀ ਦੇਰ ਚਾਹੁਣ, ਇੱਥੇ ਰਹਿ ਸਕਦੇ ਹਨ।