ਦੋਆਬਾ ਵਾਸੀਆਂ ਨੂੰ ਲੋਹੜੀ ਦਾ ਤੋਹਫ਼ਾ, ਇਸ ਤਾਰੀਖ਼ ਤੋਂ ਰੋਜ਼ਾਨਾ ਦਿੱਲੀ ਲਈ ਉਡਾਣ ਭਰੇਗੀ ਫਲਾਈਟ

Monday, Dec 28, 2020 - 02:05 PM (IST)

ਦੋਆਬਾ ਵਾਸੀਆਂ ਨੂੰ ਲੋਹੜੀ ਦਾ ਤੋਹਫ਼ਾ, ਇਸ ਤਾਰੀਖ਼ ਤੋਂ ਰੋਜ਼ਾਨਾ ਦਿੱਲੀ ਲਈ ਉਡਾਣ ਭਰੇਗੀ ਫਲਾਈਟ

ਜਲੰਧਰ (ਸਲਵਾਨ)— ਸਪਾਈਸਜੈੱਟ  ਨੇ ਜਲੰਧਰ ਵਾਸੀਆਂ ਨੂੰ ਲੋਹੜੀ ਦਾ ਤੋਹਫ਼ਾ ਦਿੰਦੇ ਹੋਏ ਅਗਲੇ ਸਾਲ 12 ਜਨਵਰੀ ਤੋਂ ਪੂਰਾ ਹਫ਼ਤਾ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰਨ ਦਾ ਫ਼ੈਸਲਾ ਕੀਤਾ ਹੈ। 
ਦੱਸਣਯੋਗ ਹੈ ਕਿ ਦੋਆਬਾ ਖੇਤਰ ਦੀ ਇਕਲੌਤੀ ਸ਼ਾਨ ਦੇ ਤੌਰ ’ਤੇ ਸ਼ੁਰੂਆਤੀ ਦੌਰ ’ਚ ਹੀ ਪਛਾਣ ਬਣਾਉਣ ਵਾਲੀ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਰਾਜਧਾਨੀ ਦਿੱਲੀ ਲਈ ਚੱਲਣ ਵਾਲੀ ਸਪਾਈਸਜੈੱਟ ਦੀ ਫਲਾਈਟ ਮੌਜੂਦਾ ਸਮੇਂ ਹਫ਼ਤੇ ’ਚ ਸਿਰਫ਼ 3 ਦਿਨ (ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ) ਨੂੰ ਹੀ ਦਿੱਲੀ-ਆਦਮਪੁਰ-ਦਿੱਲੀ ਲਈ ਉਡਾਣ ਭਰਦੀ ਹੈ। ਦੋਆਬੇ ਦੇ ਲੋਕਾਂ ਲਈ ਲੋਹੜੀ ਮੌਕੇ ਅਗਲੇ ਸਾਲ 12 ਜਨਵਰੀ ਤੋਂ ਇਹ ਹਫ਼ਤੇ ਦੇ ਸੱਤੇ ਦਿਨ ਦਿੱਲੀ-ਆਦਮਪੁਰ-ਦਿੱਲੀ ਲਈ ਉਡਾਣ ਭਰੇਗੀ। 

ਇਹ ਵੀ ਪੜ੍ਹੋ : ਸਾਲ 2020 ’ਚ ਕੋਰੋਨਾ ਦੌਰਾਨ ਜਲੰਧਰ ਪੁਲਸ ਨੇ ਮਨੁੱਖਤਾਵਾਦੀ ਪੁਲਸਿੰਗ ਦੀ ਨਵੀਂ ਮਿਸਾਲ ਕੀਤੀ ਪੇਸ਼

ਹਾਲਾਂਕਿ 2018 ਤੋਂ ਲੈ ਕੇ ਬੀਤੇ ਸਾਲ ਤਕ ਰੋਜ਼ਾਨਾ ਦਿੱਲੀ-ਆਦਮਪੁਰ-ਦਿੱਲੀ ਸਪਾਈਸਜੈੱਟ ਫਲਾਈਟ ਉਡਾਣ ਭਰਦੀ ਸੀ। ਮਿਲੀ ਜਾਣਕਾਰੀ ਅਨੁਸਾਰ ਸਪਾਈਸਜੈੱਟ ਫਲਾਈਟ ਦਿੱਲੀ-ਆਦਮਪੁਰ-ਦਿੱਲੀ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਆਦਮਪੁਰ-ਦਿੱਲੀ ਫਲਾਈਟ ਰੋਜ਼ਾਨਾ ਸ਼ੁਰੂ ਹੋਣ ਨਾਲ ਦੋਆਬਾ ਖੇਤਰ ਦੇ ਐੱਨ. ਆਰ. ਆਈਜ਼. ਨੂੰ ਵਿਦੇਸ਼ ਆਉਣ-ਜਾਣ ’ਚ ਬਹੁਤ ਵੱਡੀ ਰਾਹਤ ਮਿਲੇਗੀ।

ਆਦਮਪੁਰ ਤੋਂ ਮੁੰਬਈ ਸਪਾਈਸ ਜੈੱਟ ਫਲਾਈਟ ਨੇ 3 ਘੰਟੇ ਦੇਰੀ ਨਾਲ ਉਡਾਣ ਭਰੀ

ਸੀਤ ਲਹਿਰ ਦੇ ਨਾਲ ਪੈ ਰਹੀ ਕੜਾਕੇ ਦੀ ਠੰਡ ਨਾਲ ਧੁੰਦ ਜ਼ਿਲੇ ਦਾ ਪਿੱਛਾ ਨਹੀਂ ਛੱਡ ਰਹੀ। ਧੁੰਦ ਕਾਰਨ ਆਦਮਪੁਰ ਤੋਂ ਮੁੰਬਈ ਸਪਾਈਸਜੈੱਟ ਫਲਾਈਟ ਨੇ ਐਤਵਾਰ ਨੂੰ 3 ਘੰਟੇ ਦੇਰੀ ਨਾਲ ਉਡਾਣ ਭਰੀ। ਸਪਾਈਸ ਜੈੱਟ ਫਲਾਈਟ ਮੁੰਬਈ ਏਅਰਪੋਰਟ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ 3 ਘੰਟੇ ਦੇਰੀ ਨਾਲ ਚੱਲੀ। ਆਮ ਤੌਰ ’ਤੇ ਸਪਾਈਸ ਜੈੱਟ ਫਲਾਈਟ ਦਾ ਮੁੰਬਈ ਏਅਰਪੋਰਟ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ ਚੱਲਣ ਦਾ ਸਮਾਂ ਸਵੇਰੇ 6 ਵੱਜ ਕੇ 40 ਮਿੰਟ ਹੈ ਅਤੇ ਇਹ ਆਦਮਪੁਰ ਏਅਰਪੋਰਟ ’ਤੇ ਸਵੇਰੇ 10 ਵਜੇ ਪਹੁੰਚਦੀ ਹੈ। 

ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

ਐਤਵਾਰ ਨੂੰ ਇਸ ਦੀ ਫਲਾਈਟ ਨੇ ਸਵੇਰੇ 9 ਵੱਜ ਕੇ 32 ਮਿੰਟ ’ਤੇ ਉਡਾਣ ਭਰੀ ਅਤੇ ਦੁਪਹਿਰ 12 ਵੱਜ ਕੇ 30 ਮਿੰਟ ਦੇ ਲਗਭਗ ਆਦਮਪੁਰ ਏਅਰਪੋਰਟ ’ਤੇ ਪਹੁੰਚੀ। ਇਸੇ ਤਰ੍ਹਾਂ ਆਦਮਪੁਰ ਏਅਰਪੋਰਟ ਤੋਂ ਮੁੰਬਈ ਏਅਰਪੋਰਟ ਲਈ ਸਪਾਈਸਜੈੱਟ ਫਲਾਈਟ 3 ਘੰਟੇ ਦੇ ਲਗਭਗ ਦੇਰੀ ਕਾਰਨ ਦੁਪਹਿਰ 1 ਵੱਜ ਕੇ 13 ਮਿੰਟ ’ਤੇ ਚੱਲੀ ਅਤੇ ਸ਼ਾਮ 4 ਵੱਜ ਕੇ 34 ਮਿੰਟ ’ਤੇ ਮੁੰਬਈ ਏਅਰਪੋਰਟ ’ਤੇ ਪਹੁੰਚੀ। ਆਮ ਤੌਰ ’ਤੇ ਸਪਾਈਸਜੈੱਟ ਫਲਾਈਟ ਆਦਮਪੁਰ ਤੋਂ ਮੁੰਬਈ ਏਅਰਪੋਰਟ ਲਈ ਸਵੇਰੇ 10 ਵੱਜ ਕੇ 20 ਮਿੰਟ ’ਤੇ ਚੱਲਦੀ ਹੈ ਅਤੇ ਮੁੰਬਈ ਏਅਰਪੋਰਟ ਦੁਪਹਿਰ 1 ਵੱਜ ਕੇ 35 ਮਿੰਟ ’ਤੇ ਪਹੁੰਚਦੀ ਹੈ। ਅਸਲ ਵਿਚ ਐਤਵਾਰ ਸਵੇਰੇ ਆਦਮਪੁਰ ਏਅਰਪੋਰਟ ’ਤੇ ਸੰਘਣੀ ਧੁੰਦ ਛਾਈ ਰਹੀ।

ਇਹ ਵੀ ਪੜ੍ਹੋ : ਜਲੰਧਰ ਦੇ ਅਮਨ ਨਗਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਲਲਕਾਰੇ ਮਾਰ ਭੰਨੇ ਗੱਡੀਆਂ ਦੇ ਸ਼ੀਸ਼ੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News