ਟ੍ਰੈਫਿਕ ਪੁਲਸ ਦਾ ਸ਼ਿਕੰਜਾ, ਹੁਣ ਤੁਹਾਡੀ ਗੱਡੀ ਨਹੀਂ ਜਾਵੇਗੀ ਛਾਲਾਂ ਮਾਰਦੀ

Monday, Jan 11, 2021 - 11:48 AM (IST)

ਟ੍ਰੈਫਿਕ ਪੁਲਸ ਦਾ ਸ਼ਿਕੰਜਾ, ਹੁਣ ਤੁਹਾਡੀ ਗੱਡੀ ਨਹੀਂ ਜਾਵੇਗੀ ਛਾਲਾਂ ਮਾਰਦੀ

ਡਕਾਲਾ (ਨਰਿੰਦਰ) : ਸ਼ਾਹੀ ਸ਼ਹਿਰ ਤੋਂ ਜਾਂਦੇ ਨੈਸ਼ਨਲ ਤੇ ਸਟੇਟ ਹਾਈਵੇਅ ’ਤੇ ਹੁਣ ਤੁਹਾਡੀ ਗੱਡੀ ਛਾਲਾਂ ਮਾਰਦੀ ਨਹੀਂ ਜਾਵੇਗੀ। ਇਨ੍ਹਾਂ ਮਾਰਗਾਂ ’ਤੇ ਓਵਰ ਸਪੀਡ ਵਾਹਨਾਂ ਦੀ ਤੇਜ਼ ਰਫਤਾਰ ਨੂੰ ਬ੍ਰੇਕ ਲਾਉਣ ਲਈ ਟ੍ਰੈਫਿਕ ਪੁਲਸ ਨੇ ਸਪੀਡ ਰਡਾਰ ਨਾਲ ਨਿਗਰਾਨੀ ਰੱਖਦੇ ਹੋਏ ਤੇਜ਼ ਵਾਹਨ ਚਾਲਕਾਂ ਖ਼ਿਲਾਫ਼ ਸਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਪਟਿਆਲਾ ਇੰਚਾਰਜ (ਸਪੀਡ ਰਡਾਰ, ਟ੍ਰੈਫਿਕ ਪੁਲਸ) ਜਗਵਿੰਦਰ ਸਿੰਘ ਬੁੱਟਰ ਤੇ ਟੀਮ ਤਰਸੇਮ ਸਿੰਘ, ਲਾਲ ਚੰਦ, ਸੁਖਦੇਵ ਸਿੰਘ ਆਦਿ ਨੇ ਹਲਕਾ ਸਨੌਰ ਦੇ ਨੈਸ਼ਨਲ ਹਾਈਵੇਅ ਪਟਿਆਲਾ-ਪਹੇਵਾ-ਦਿੱਲੀ ਅਤੇ ਸਟੇਟ ਹਾਈਵੇਅ ਪਟਿਆਲਾ-ਕੈਥਲ ਮੁੱਖ ਮਾਰਗ 'ਤੇ (ਕਸਬਾ ਰਾਮਨਗਰ ਨੇੜੇ) ਸਪੀਡ ਰਡਾਰ ਨਾਲ ਵਾਹਨਾਂ 'ਤੇ ਨਿਗਰਾਨੀ ਰੱਖਦੇ ਹੋਏ ਓਵਰ ਸਪੀਡ ਵਾਹਨਾਂ ਦੇ ਚਲਾਨ ਕੀਤੇ।

ਇਸ ਮੌਕੇ ਇੰਚਾਰਜ ਜਗਵਿੰਦਰ ਸਿੰਘ ਬੁੱਟਰ ਨੇ ਦੱਸਿਆ ਕਿ ਓਵਰ ਸਪੀਡ ਵਾਹਨਾਂ ਦੀ ਰਫ਼ਤਾਰ ਨੂੰ ਕੰਟਰੋਲ ਕਰਨ ਲਈ ਲਗਾਤਾਰ ਉਨ੍ਹਾਂ ਦੀ ਟੀਮ ਵੱਲੋਂ ਸਪੀਡ ਰਡਾਰ ਨਾਲ ਮੁੱਖ ਮਾਰਗਾਂ 'ਤੇ ਵਾਹਨਾਂ ਦੀ ਸਪੀਡ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਲਗਭਗ ਇਕ ਮਹੀਨੇ ’ਚ ਉਨ੍ਹਾਂ ਵੱਲੋਂ ਓਵਰ ਸਪੀਡ ਵਾਹਨਾਂ ਦੇ 2 ਲੱਖ 40 ਹਜ਼ਾਰ ਰੁਪਏ ਦੇ 240 ਚਲਾਨ ਕੀਤੇ ਜਾ ਚੁੱਕੇ ਹਨ। ਇੰਚਾਰਜ ਬੁੱਟਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੀ. ਡਬਲਿਊ. ਡੀ. ਅਤੇ ਬੀ. ਐਂਡ. ਆਰ. ਮਹਿਕਮਿਆਂ ਨੂੰ ਮੁੱਖ ਮਾਰਗ ਦੀਆਂ ਵੱਖ-ਵੱਖ ਥਾਵਾਂ ਪਿੰਡਾਂ, ਕਸਬਿਆਂ, ਸਕੂਲਾਂ, ਕਾਲਜਾਂ ਤੇ ਹੋਰਨਾਂ ਥਾਵਾਂ ਲਈ ਸਪੀਡ ਲਿਮਟ ਲਈ ਸਾਈਨ ਬੋਰਡ ਲਾਉਣ ਲਈ ਕਿਹਾ ਜਾ ਚੁੱਕਾ ਹੈ।


author

Babita

Content Editor

Related News