ਅੰਮ੍ਰਿਤਸਰ ਤੋਂ ਸ਼੍ਰੀ ਵੈਸ਼ਨੋ ਦੇਵੀ ਕਟੜਾ ਵਿਚਾਲੇ ਅੱਜ ਚੱਲੇਗੀ ਸਪੈਸ਼ਲ ਰੇਲਗੱਡੀ
Wednesday, Dec 22, 2021 - 11:25 AM (IST)
ਫਿਰੋਜ਼ਪੁਰ (ਮਲਹੋਤਰਾ) – ਰੇਲ ਵਿਭਾਗ ਨੇ ਅੰਮ੍ਰਿਤਸਰ-ਸ਼੍ਰੀ ਵੈਸ਼ਨੋ ਦੇਵੀ ਕਟੜਾ ਦੇ ਵਿਚਾਲੇ ਬੁੱਧਵਾਰ ਨੂੰ ਸਪੈਸ਼ਲ ਅਪ-ਡਾਊਨ ਰੇਲਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਡੀ. ਆਰ. ਐੱਮ. ਦਫ਼ਤਰ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਅੰਮ੍ਰਿਤਸਰ ਤੋਂ ਸਪੈਸ਼ਲ ਟਰੇਨ ਨੰਬਰ 04605 ਬੁੱਧਵਾਰ ਸਵੇਰੇ 5.50 ਵਜੇ ਰਵਾਨਾ ਹੋ ਕੇ ਬਟਾਲਾ, ਗੁਰਦਾਸਪੁਰ, ਪਠਾਨਕੋਟ, ਕਠੂਡਾ, ਜੰਮੂਤਵੀ, ਊਧਮਪੁਰ ਤੋਂ ਹੁੰਦੇ ਹੋਏ ਦੁਪਹਿਰ 12:20 ਵਜੇ ਸ਼੍ਰੀ ਵੈਸ਼ਨੋ ਦੇਵੀ ਕਟੜਾ ਸਟੇਸ਼ਨ ’ਤੇ ਪੁੱਜੇਗੀ। ਉਧਰੋ ਸਪੈਸ਼ਲ ਟਰੇਨ ਨੰਬਰ 04606 ਸਵੇਰੇ 6 ਵਜੇ ਰਵਾਨਾ ਹੋ ਕੇ ਊਧਮਪੁਰ, ਜੰਮੂਤਵੀ, ਕਠੂਆ, ਪਠਾਨਕੋਟ, ਗੁਰਦਾਸਪੁਰ, ਬਟਾਲਾ ਦੇ ਰਸਤੇ ਹੁੰਦੇ ਹੋਏ ਦੁਪਹਿਰ 12:30 ਵਜੇ ਅੰਮ੍ਰਿਤਸਰ ਪਹੁੰਚੇਗੀ।
ਇਹ ਵੀ ਪੜ੍ਹੋ : ਉਤਰ ਰੇਲਵੇ ਨੇ ਮੁਸਾਫਰਾਂ ਦੀ ਸਹੂਲਤ ਦੇ ਲਈ ਮਾਸਿਕ ਸੀਜ਼ਨ ਟਿਕਟ ਦੀ ਸੁਵਿਧਾ ਕੀਤੀ ਸ਼ੁਰੂ
024672-02471 ਜਲੰਧਰ ਕੈਂਟ-ਬਾਂਦਰਾ ਟਰਮੀਨਲ ਵਿਚਾਲੇ ਸਪੈਸ਼ਨ ਟ੍ਰੇਨ ਜਲੰਧਰ ਕੈਂਟ ਤੋਂ ਸ਼ਾਮ 3.30 ਵਜੇ ਚਲ ਕੇ ਸ਼ਾਮ 4.10 ਵਜੇ ਬਾਂਦਰਾ-ਟਰਮੀਨਲ ਪਹੁੰਚੇਗੀ। ਟ੍ਰੇਨ ਨੰਬਰ 02471 ਵੀਰਵਾਰ ਨੂੰ ਬਾਂਦਰਾ-ਟਰਮੀਨਲ ਤੋਂ ਸਵੇਰੇ 11 ਵਜੇ ਪਹੁੰਚੇਗੀ ਅਤੇ ਅਗਲੇ ਦਿਨ ਸਵੇਰੇ 11.10 ਵਜੇ ਜਲੰਧਰ ਤੋਂ ਕੈਂਟ ਪਹੁੰਚੇਗੀ। ਇਹ ਫਗਵਾੜਾ, ਲੁਧਿਆਣਾ, ਅੰਬਾਲਾ ਕੈਂਟ ’ਚ ਵੀ ਰੁਕੇਗੀ।